Nazrana Times

ਪੰਜਾਬੀ

ਕੋਟ ਹਯਾਤ ਵਿਚ ਦੋ ਦਿਨ ਦਾ ਚੇਤਨਾ ਸਮਾਗਮ ਕੱਲ ਤੋਂ

12 Oct, 2025 12:22 AM

ਟਾਂਗਰਾ  - ਸੁਰਜੀਤ ਸਿੰਘ ਖਾਲਸਾ
ਗੁਰੂ ਮਾਨਿਓ ਗ੍ਰੰਥ ਦਸਵਾਂ ਚੇਤਨਾ ਸਮਾਗਮ 12 , 13 ਅਕਤੂਬਰ ਦਿਨ ਐਤਵਾਰ ਅਤੇ ਸੋਮਵਾਰ ਨੂੰ ਪਿੰਡ ਕੋਟ ਹਯਾਤ ਵਿਖੇ ਮਨਾਇਆ ਜਾ ਰਿਹਾ ਹੈ ।ਇਹ ਜਾਣਕਾਰੀ ਸਮੂਹ ਪਿੰਡ ਕੋਟ ਹਯਾਤ ਦੀ ਸੰਗਤ ਸਰਪੰਚ ਚਰਨਜੀਤ ਸਿੰਘ ਨੇ ਸਾਂਝੀ ਕਰਦਿਆਂ ਦੱਸਿਆ, ਕਿ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਅਤੇ ਸਮੂਹ ਸ਼ਹੀਦ ਸਿੰਘਾਂ ਅਤੇ ਸਿੰਘਣੀਆਂ ਨੂੰ ਸਮਰਪਿਤ ਦਸਵਾਂ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਨਗਰ ਦੀ ਸੰਗਤ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਸੰਗਤਾਂ ਨੂੰ ਅਪੀਲ ਸਮਾਗਮ ਵਿੱਚ ਹੁੰਮ ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ ਗਈ। ਸਮਾਗਮ ਵਿੱਚ ਪੰਥ ਦੀਆਂ ਮਹਾਨ ਹਸਤੀਆਂ ਸੰਗਤਾਂ ਦੇ ਸਨਮੁਖ ਹੋਣਗੀਆਂ ।ਜਿੰਨਾ ਵਿੱਚ ਢਾਡੀ ਗੁਰਪ੍ਰਤਾਪ ਸਿੰਘ ਪਦਮ, ਭਾਈ ਸੁਖਦੇਵ ਸਿੰਘ ਡੱਲਾ , ਕਵੀਸ਼ਰੀ ਜਥਾ ਭਾਈ ਗੁਰਜੰਟ ਸਿੰਘ ਬੈਂਕਾ, ਬਾਬਾ ਤਰਨਜੀਤ ਸਿੰਘ ਨਿੱਕੇ ਘੁੰਮਣਾ ਵਾਲੇ ਅਤੇ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਸਾਰੇ ਸਮਾਗਮਾਂ ਵਿਚ ਹਾਜ਼ਰੀ ਭਰਨਗੇ ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #