Nazrana Times

ਪੰਜਾਬੀ

ਪ੍ਰਸਿੱਧ ਢਾਡੀ ਅਤੇ ਗੀਤਕਾਰ ਜੌਹਲ ਬਿਧੀਪੁਰੀਆ ਭਿਆਨਕ ਹਾਦਸੇ ਚੋਂ ਵਾਲ ਵਾਲ ਬਚੇ

20 Jan, 2025 05:30 AM

ਕਰਤਾਰਪੁਰ 8 ਦਸੰਬਰ (ਭੁਪਿੰਦਰ ਸਿੰਘ ਮਾਹੀ): "ਪੱਤਾ ਪੱਤਾ ਸਿੰਘਾਂ ਦਾ ਵੈਰੀ" ਅਤੇ "ਸਿੰਘ ਪੱਗ ਨੂੰ ਹੱਥ ਨਹੀਂ ਪਾਉਣ ਦਿੰਦੇ" ਵਰਗੇ ਪ੍ਰਸਿੱਧ ਗੀਤਾਂ ਦੇ ਰਚੇਤਾ ਅਤੇ ਮਸ਼ਹੂਰ ਢਾਡੀ ਭਾਈ ਅਮਰਜੀਤ ਸਿੰਘ ਜੌਹਲ ਉਰਫ ਜੌਹਲ ਬਿਧੀਪੁਰੀਆ ਜੋ ਇੱਕ ਬਹੁਤ ਹੀ ਭਿਆਨਕ ਹਾਦਸੇ ਵਿੱਚੋਂ ਮਸਾਂ ਵਾਲ ਵਾਲ ਬਚੇ। ਇਸ ਦੀ ਜਾਣਕਾਰੀ ਦਿੰਦਿਆਂ ਹੋਇਆਂ ਪ੍ਰਸਿੱਧ ਗਾਇਕ ਦਲਵਿੰਦਰ ਦਿਆਲਪੁਰੀ ਨੇ ਦੱਸਿਆ ਕਿ ਅੱਜ ਲੁਧਿਆਣਾ ਦੇ ਨਜ਼ਦੀਕ ਢੰਡਾਰੀ ਕਲਾਂ ਰੇਲਵੇ ਸਟੇਸ਼ਨ ਦੇ ਸਾਹਮਣੇ ਜੌਹਲ ਜੀ ਦੀ ਕਾਰ ਦੇ ਅਗਲੇ ਟਾਇਰ ਵਿੱਚ ਕੋਈ ਤਿੱਖੀ ਚੀਜ ਲੱਗਣ ਨਾਲ ਟਾਇਰ ਫਟ ਜਾਣ ਕਰਕੇ ਗੱਡੀ ਬੇਕਾਬੂ ਹੋ ਗਈ। ਜੋ ਕਿ ਡਵਾਈਡਰ ਵਿੱਚ ਵੱਜ ਕੇ ਗੇੜਾ ਖਾ ਕੇ ਮੁੜ ਸਿੱਧੀ ਦਿਸ਼ਾ ਵਿਚ ਹੋ ਗਈ। ਭਾਵੇਂ ਕਿ ਗੱਡੀ ਬਿਲਕੁਲ ਟੁੱਟ ਗਈ ਪਰ ਜੌਹਲ ਬਿਧੀਪੁਰੀਆ ਅਤੇ ਉਨ੍ਹਾਂ ਦੀ ਸਿੰਘਣੀ ਬਲਵੀਰ ਕੌਰ ਵਾਲ ਵਾਲ ਬਚ ਗਏ। ਉਨਾ ਦੇ ਮਮੂਲੀ ਜਿਹੀਆਂ ਸੱਟਾਂ ਲੱਗੀਆਂ ਹਨ। ਪਰ ਉਂਝ ਉਹ ਬਿਲਕੁਲ ਠੀਕ ਠਾਕ ਹਨ। ਗੀਤਕਾਰਾਂ, ਗਾਇਕਾਂ, ਕਲਾਕਾਰੀ ਜਗਤ ਦੀਆਂ ਸ਼ਖਸ਼ੀਅਤਾਂ ਅਤੇ ਢਾਡੀ ਸਿੰਘਾਂ ਵਿੱਚ ਇਸ ਹਾਦਸੇ ਦੀ ਖਬਰ ਸੁਣਕੇ ਬੇਚੈਨੀ ਅਤੇ ਭਾਰੀ ਚਿੰਤਾ ਦੇਖਣ ਨੂੰ ਮਿਲ ਰਹੀ ਹੈ। ਪਰ ਵਾਹਿਗੁਰੂ ਦੀ ਮਿਹਰ ਨਾਲ ਉਹ ਬਿਲਕੁਲ ਚੜਦੀ ਕਲਾ ਵਿੱਚ ਹਨ। ਬਹੁਤ ਹੀ ਨਿਮਰਤਾ ਅਤੇ ਪਿਆਰ ਵਾਲੀ ਧਾਰਮਿਕ ਸ਼ਖਸ਼ੀਅਤ ਜੌਹਲ ਬਿਧੀ ਪੁਰੀਆ ਦੇ ਲੱਖਾਂ ਪ੍ਰਸ਼ੰਸ਼ਕਾਂ ਅਤੇ ਚਾਹੁਣ ਵਾਲਿਆਂ ਦੀਆਂ ਦੁਆਂਵਾਂ ਸਦਕਾ ਉਹਨਾਂ ਨੂੰ ਅੱਜ ਨਵਾਂ ਜੀਵਨ ਮਿਲਿਆ ਹੈ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #