Nazrana Times

ਪੰਜਾਬੀ

ਭਾਰਤ ਸਰਕਾਰ ਨੇ ਸਿੱਖਾਂ ਵੱਲ ਛੱਡਿਆ ਇੱਕ ਹੋਰ ਤੀਰ

21 May, 2025 12:57 AM

ਭਾਰਤ ਸਰਕਾਰ ਨੇ ਸਿੱਖਾਂ ਵੱਲ ਛੱਡਿਆ ਇੱਕ ਹੋਰ ਤੀਰ

ਬੁੱਚੜ ਕੇ ਪੀ ਐਸ ਗਿੱਲ ਦੇ ਭਰਾ ਡਿੱਕੀ ਗਿੱਲ ਅਤੇ ਭਰਜਾਈ ਨੇ ਸਿੱਖ ਦੇ ਜਖਮਾਂ ਉੱਪਰ ਆਏ ਖਰਿੰਡਾਂ ਨੂੰ ਛਿੱਲਿਆ ਹੈ ਅਤੇ ਉੱਹਨਾਂ ਉੱਪਰ ਦੁਬਾਰਾ ਲੂਣ ਮਿਰਚ ਮਸਾਲਾ ਅਤੇ ਤੇਜਾਬ ਛਿੜਕਿਆ ਹੈ ਐਸ ਐਸ ਐਮ ਟੀ ਵੀ ਦੇ ਰਹਿਨੁਮਾ ਸਿਮਰਨਜੋਤ ਸਿੰਘ ਮੱਕੜ ਨੂੰ ਇੰਟਰਵਿਊ ਦੇ ਕੇ ! ਭਾਰਤ ਸਰਕਾਰ ਅਤੇ ਅਤੇ ਹਿੰਦੂਵਾਦੀ ਸੋਚ ਨੇ ਧਾਰਿਆ ਹੋਇਆ ਹੈ ਸਿੱਖ ਕੌਮ ਨੂੰ ਇੱਕ ਤੋਂ ਇੱਕ ਪੀੜਾ ਦੇ ਕੇ ਹੀ ਰੱਖਣੀ ਹੈ ਅਤੇ ਇਹ ਸਿਲਸਿਲਾ 15 ਅਗਸਤ 1947 ਤੋਂ ਲਗਾਤਾਰਤਾ ਨਾਲ ਜਾਰੀ ਹੈ ! ਇਹੋ ਜਿਹੀਆਂ ਘਾੜਤਾਂ ਕਿਹੜੇ ਦਫਤਰਾਂ ਵਿੱਚ ਘੜੀਆਂ ਜਾਂਦੀਆਂ ਹਨ ਜਾਂ ਕਿਹੜੇ ਲੋਕ ਘੜਦੇ ਹਨ ਇਹਨਾਂ ਵਾਰੇ ਸਿੱਖਾਂ ਨੂੰ ਕਦੇ ਵੀ ਪਤਾ ਨਹੀਂ ਚੱਲ ਸਕੇਗਾ ! ਸਾਡਾ ਅਸਲ ਦੁਸ਼ਮਣ ਹਮੇਸ਼ਾਂ ਪੜਦੇ ਦੇ ਪਿੱਛੇ ਰਹਿ ਕੇ ਸਾਡੀ ਪਿੱਠ ਉੱਤੇ ਹੀ ਵਾਰ ਕਰਦਾ ਹੈ ! ਕਿਸੇ ਵੀ ਸਿੱਖ ਨੇ ਕਦੇ ਵੀ ਆਰ ਐਸ ਐਸ ਅਤੇ ਭਾਰਤੀ ਖੂੰਖਾਰ ਅੱਤਵਾਦੀ ਏਜੰਸੀਆਂ ਦੀ ਗਤੀਵਿਧੀ ਕਿਤੇ ਸ਼ੋਸਲ ਮੀਡੀਆ ਉੱਪਰ ਵੇਖੀ ਸੁਣੀ ਹੋਵੇ ਤਾਂ ਸਾਨੂੰ ਦੱਸ ਸਕਦਾ ਹੈ ਅਤੇ ਇਹੀ ਲੋਕ ਸਾਡੇ ਅਸਲੀ ਦੁਸ਼ਮਣ ਹਨ ਜਿਹੜੇ ਦਿੱਲੀ ਅਤੇ ਨਾਗਪੁਰ ਤੋਂ ਸਿੱਖਾਂ ਦੇ ਕਤਲ ਕਰਨ ਤੋਂ ਲੈ ਕੇ ਸਿੱਖਾਂ ਨੂੰ ਆਪਸ ਵਿੱਚ ਲੜਾਉਣ ਸਿੱਖਾਂ ਵਿੱਚ ਭੰਬਲਭੂਸੇ ਪਾਉਣ ਸਿੱਖੀ ਤੋਂ ਦੂਰ ਕਰਨ ਸਿੱਖ ਬੱਚਿਆਂ ਨੂੰ ਮਨੋਵਿਗਿਆਨਕ ਢੰਗ ਨਾਲ ਸਿੱਖੀ ਤੋਂ ਦੂਰ ਕਰਨ ਸਿੱਖਾਂ ਨੂੰ ਧਾਰਮਿਕ ਰਾਜਨੀਤਿਕ ਆਰਥਿਕ ਸਮਾਜਿਕ ਸੱਭਿਆਚਾਕ ਜਾਣੀ ਹਰ ਪੱਖੋਂ ਕਮਜੋਰ ਕਰਨ ਦੀਆਂ ਘਾੜਤਾਂ ਘੜਦੇ ਹਨ ! ਇਹਨਾਂ ਹੀ ਸਿੱਖਾਂ ਦੇ ਅਸਲੀ ਦੁਸ਼ਮਣਾਂ ਦੀ ਉੱਪਜ ਸੀ ਕੰਵਰਪਾਲ ਸਿੰਘ ਗਿੱਲ ਬੁੱਚੜ ਅਤੇ ਇਹਨਾਂ ਹੀ ਸਿੱਖਾਂ ਦੇ ਦੁਸ਼ਮਣਾਂ ਦੀ ਉੱਪਜ ਹੈ ਡਿੱਕੀ ਗਿੱਲ ਪੰਜਾਬ ਪੁਲੀਸ ਦਾ ਸਾਬਕਾ ਮੁਖਬਰ ਅਤੇ ਟਾਊਟ ਜਿਸ ਨੇ ਸਰਬਜੋਤ ਸਿੰਘ ਮੱਕੜ ਨੂੰ ਅੱਧੇ ਕੁ ਘੰਟੇ ਦੀ ਇੰਟਰਵਿਊ ਦੇ ਕੇ ਸਿੱਖ ਹਲਕਿਆਂ ਵਿੱਚ ਹੜਕੰਪ ਮਚਾ ਦਿੱਤਾ ਹੈ ! ਇਹ ਵੀ ਗੁਰੂ ਦੀ ਕਲਾ ਹੀ ਵਰਤਦੀ ਹੈ , ਸਿੱਧੂ ਮੂਸੇਵਾਲੇ ਦੇ ਬਲਵਿੰਦਰ ਸਿੰਘ ਜਟਾਣੇ ਵਾਲੇ ਗਾਣੇ ਨੇ ਨਵੀਂ ਸਿੱਖ ਪੀਹੜੀ ਨੂੰ ਉੱਸ ਦੌਰ ਵਾਰੇ ਸਰਚ ਕਰਨ ਲਾ ਦਿੱਤਾ ਸੀ , ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਜੀ ਦੀ ਸ਼ਹੀਦੀ ਵਾਲੇ ਕਾਂਡ ਨੇ ਵੀ ਦੁਬਾਰਾ ਉੱਜਾਗਰ ਹੋ ਕੇ ਨਵੀਂ ਸਿੱਖ ਪੀਹੜੀ ਨੂੰ ਭਾਰਤੀ ਪੁਲੀਸ ਦੇ ਜੁਲਮਾਂ ਦੀ ਦਾਸਤਾਨ ਵਾਰੇ ਜਾਣੂ ਕਰਾਇਆ , ਇਸੇ ਤਰਾਂ ਡਿੱਕੀ ਗਿਲ ਦੀ ਇੰਟਰਵਿਊ ਨੇ ਵੀ ਕੇ ਪੀ ਐਸ ਗਿੱਲ ਬੁੱਚੜ ਅਤੇ ਸਾਬਕਾ ਕਾਂਗਰਸੀ ਪੰਜਾਬ ਦੇ ਮੁਖ ਮੰਤਰੀ ਬੇਅੰਤੇ ਬੁੱਚੜ ਦੀ ਜੋੜੀ ਵਲੋਂ ਭਾਰਤੀ ਹਿੰਦੂਤਵੀ ਜਾਲਮ ਅੱਤਵਾਦੀ ਬੁੱਚੜ ਸਰਕਾਰ ਦੇ ਹੁਕਮਾਂ ਉੱਤੇ ਪੰਜਾਬ ਵਿੱਚ ਕਰੀਬ ਤਿੰਨ ਸਾਲ ਸਿੱਖਾਂ ਦੇ ਖੇਡੇ ਸ਼ਿਕਾਰ , ਬਾਰਾਂ ਸਾਲ ਤੋਂ ਪੈਂਤੀ ਸਾਲ ਦੇ ਸਿੱਖ ਗੱਭਰੂਆਂ ਦੇ ਕੀਤੇ ਕਤਲ , ਕਤਲ ਕਰਕੇ ਉੱਹਨਾਂ ਦੀਆਂ ਲਾਸ਼ਾਂ ਨੂੰ ਨਹਿਰਾਂ ਦਰਿਆਵਾਂ ਵਿੱਚ ਰੋੜ੍ਹਨ ਜਾਂ ਅਣਪਛਤੀਆਂ ਕਹਿ ਕੇ ਸਾੜਨ ਵਰਗੀਆਂ ਘਟਨਾਵਾਂ ਨੂੰ ਦੁਬਾਰਾ ਸੁਰਜੀਤ ਕੀਤਾ ਹੈ ! ਉੱਸ ਦੌਰ ਵਿੱਚ ਪੁਲੀਸ ਹੀ ਸਰਕਾਰ ਵਕੀਲ ਅਤੇ ਜੱਜ ਹੁੰਦੀ ਸੀ ! ਪੰਜਾਬ ਪੁਲੀਸ ਕਿਸੇ ਨੂੰ ਵੀ ਕਿਤਿਉਂ ਵੀ ਕਿਸੇ ਵੀ ਸਿੱਖ ਨੂੰ ਚੁੱਕ ਕੇ ਮਾਰ ਸਕਦੀ ਸੀ , ਕਸੇ ਵੀ ਸਿੱਖ ਨੂੰ ਘਰੋਂ ਚੁੱਕ ਕੇ ਲਿਜਾ ਸਕਦੀ ਸੀ ਕੁੱਟ ਮਾਰ ਕਰ ਸਕਦੀ ਸੀ ਅਤੇ ਖਤਰਨਾਕ ਅੱਤਵਾਦੀ ਕਹਿ ਕੇ ਮਾਰ ਸਕਦੀ ਸੀ ! ਇੱਥੋਂ ਤੱਕ ਵੀ ਦਿੱਲੀ ਤੋਂ ਚੱਲਦੀ ਸਿੱਖਾਂ ਦੀ ਕਾਤਲ ਮਸ਼ੀਨ ਦੇ ਪੰਜਾਬ ਦੇ ਹਰ ਪੁਲੀਸ ਠਾਣੇ ਨੂੰ ਹੁਕਮ ਸਨ ਕਿ ਤੁਸੀਂ ਰੋਦਾਨਾ ਐਨੇ ਸਿੱਖ ਮਾਰਨੇ ਹੀ ਮਾਰਨੇ ਹਨ , ਜਿਹੜਾ ਠਾਣਾ ਮੁੱਖੀ ਸਿੱਖ ਨਹੀਂ ਮਾਰਦਾ ਸੀ ਕਈ ਵਾਰੀ ਉੱਸ ਨੂੰ ਵੀ ਮਾਰ ਦਿੱਤਾ ਜਾਂਦਾ ਸੀ ! ਇੱਕ ਸਿੱਖ ਨੂੰ ਛਡਾਉਣ ਲਈ ਰੇਟ ਇੱਕ ਹਜਾਰ ਰੁਪਏ ਤੋਂ ਸ਼ੁਰੂ ਹੋ ਕੇ ਇੱਕ ਲੱਖ ਰੁਪਏ ਤੱਕ ਚਲਾ ਗਿਆ ਸੀ ! ਕਿਸੇ ਵੀ ਸਿੱਖ ਮੁੰਡੇ ਨੂੰ ਕਿਤਿਉਂ ਵੀ ਪੁਲੀਸ ਚੁੱਕਦੀ ਸੀ , ਉੱਸ ਦੇ ਪਰਿਵਾਰ ਨੂੰ ਕਹਿੰਦੀ ਸੀ ਕਿ ਐਨੇ ਰੁਪਏ ਦਿਉ ਅਤੇ ਮੁੰਡਾ ਛਡਵਾ ਲਉ , ਅਗਰ ਮਾੜੀ ਕਿਸਮਤ ਨੂੰ ਕਿਸੇ ਪਰਿਵਾਰ ਕੋਲੋਂ ਪੈਸਿਆਂ ਦਾ ਇੰਤਜਾਮ ਨਾ ਹੋਇਆ ਤਾਂ ਉੱਹਨਾਂ ਦੇ ਮੁੰਡੇ ਦੀ ਅਗਲੇ ਦਿਨਾਂ ਅਖਬਾਰ ਵਿੱਚ ਖਬਰ ਆ ਜਾਂਦੀ ਸੀ ਕਿ ਪੁਲੀਸ ਨਾਲ ਮੁੱਠ ਭੇੜ ਵਿੱਚ ਖਤਰਨਾਕ ਅੱਤਵਾਦੀ ਮਾਰਿਆ ਗਿਆ ! ਠਾਣਿਆਂ ਦੀਆਂ ਹਵਾਲਾਤਾਂ ਵਿੱਚੋਂ ਰਾਤਾਂ ਨੂੰ ਕੱਢ ਕੇ ਸਿੱਖ ਮੁੰਡਿਆਂ ਨੂੰ ਕਿਸੇ ਪੁਲ ਕਿਸੇ ਨਹਿਰ ਅਤੇ ਦਰਿਆ ਦੇ ਕੰਢੇ ਉੱਤੇ ਲਿਜਾ ਕੇ ਵੀ ਮਾਰ ਦਿੱਤਾ ਜਾਂਦਾ ਸੀ ! ਜਿਲ੍ਹਿਆਂ ਦੇ ਪੁਲੀਸ ਮੁਖੀਆਂ ਨੇ ਆਪਣੀਆਂ ਆਪਣੀਆਂ ਪ੍ਰਾਈਵੇਟ ਸੈਨਾਵਾਂ ਜਿਵੇਂ ਕਿ ਐਸ ਐਸ ਪੀ ਇਜਾਹਰ ਆਲਮ ਦੀ ਆਲਮ ਸੈਨਾ ਸੀ ਇਸੇ ਤਰਾਂ ਵਿਰਕ ਸੈਨਾ ਅਤੇ ਹੋਰ ਸੈਨਾਵਾਂ ਸਨ ! ਇਹ ਸੈਨਾਵਾਂ ਨੂੰ ਕਾਲੇ ਸ਼ੀਸ਼ਿਆਂ ਵਾਲੀਆਂ ਕਾਰਾਂ ਮਿਲੀਆਂ ਹੁੰਦੀਆਂ ਸਨ ਉੱਹ ਕਿਸੇ ਵੀ ਸਿੱਖ ਹਿੰਦੂ ਮੁਸਲਮਾਨ ਇਸਾਈ ਮੁੰਡੇ ਨੂੰ ਚੁੱਕ ਸਕਦੀ ਸੀ ਅੱਤਵਾਦੀ ਕਹਿ ਕੇ ਮਾਰ ਸਕਦੀ ਸੀ ਫੜ ਕੇ ਠਾਣੇ ਦੇ ਸਕਦੀ ਸੀ ਲੁੱਟਾਂ ਖੋਹਾਂ ਕਰ ਸਕਦੀ ਸੀ ਅਤੇ ਪੰਜਾਬ ਦੀਆਂ ਧੀਆਂ ਭੈਣਾਂ ਅਤੇ ਮਾਤਾਵਾਂ ਦਾ ਬਲਾਤਕਾਰ ਤੱਕ ਵੀ ਕਰ ਸਕਦੀ ਸੀ ! ਕਿਸੇ ਵੀ ਸਿੱਖ ਮੁੰਡੇ ਨੂੰ ਤੜਕੇ ਚਾਰ ਕੁ ਵਜੇ ਘਰਾਂ ਤੋਂ ਸੁੱਤਿਆਂ ਨੂੰ ਵੀ ਚੁੱਕ ਲੈਂਦੀ ਸੀ , ਅਗਰ ਕੋਈ ਮੂੰਡਾ ਘਰੋਂ ਨਾ ਮਿਲਿਆ ਤਾਂ ਉੱਸਦੇ ਪਿਓ ਭਰਾ ਮਾਂ ਭੈਣ ਧੀ ਭਰਜਾਈ ਘਰਵਾਲੀ ਤਾਚੇ ਤਾਏ ਕਿਸੇ ਨੂ ਜਬਰੀ ਚੁੱਕ ਕੇ ਠਾਣੇ ਲਿਜਾ ਸਕਦੀ ਸੀ ! ਇਹ ਦਾਸਤਾਨ ਬਹੁਤ ਹੀ ਲੰਬੀ ਅਤੇ ਦੁੱਖਦਾਈ ਵੀ ਹੈ ! ਇਸ ਸਭ ਕੁੱਝ ਦੇ ਵਾਪਰਨ ਦਾ ਇੱਕੋ ਇੱਕ ਮੁੱਖ ਕਾਰਨ ਹੈ ਕਿ ਭਾਰਤ ਹਿੰਦੋਸਤਾਨ ਇੰਡੀਆ ਹਿੰਦੂਸ਼ੈਤਾਨ ਰੇਪਿਸਤਾਨ ਲਈ ਸਾਡਾ ਸਿੱਖ ਹੋਣਾ ਹੀ ਇੱਕ ਖਤਰਨਾਕ ਜੁਰਮ ਹੈ , ਸਿੱਖ ਵਿਚਾਰਧਾਰ ਹਿੰਦੂ ਛਲ ਕਪਟੀ ਵਿੱਚਾਰਧਾਰਾ ਉੱਪਰ ਚੋਟ ਕਰਦੀ ਹੈ ! ਬਾਕੀ ਹੁਣ ਖਾੜਕੂ ਪੱਖ ਵੀ ਵੇਖ ਲਓ ! ਸਿੱਖ ਬੜੇ ਆਰਾਮ ਨਾਲ ਆਪਣਾ ਜੀਵਨ ਨਿਰਵਾਹ ਕਰ ਰਹੇ ਸਨ , ਭਾਰਤ ਸਰਕਾਰ ਨੇ 1978 ਦਾ ਨਿਰੰਕਾਰੀ ਕਾਂਡ ਕਰਵਾਇਆ , 1984 ਵਿੱਚ ਸ੍ਰੀ ਹਰਿਮੰਦਰ ਸਾਹਿਬ ਜੀ ਸ੍ਰੀ ਅਕਾਲ ਸਾਹਿਬ ਜੀ ਸਮੇਤ ਸੈਂਤੀ ਹੋਰ ਗੁਰਦਵਾਰੇ ਟੈਂਕਾਂ ਤੋਪਾਂ ਢਾਹੇ ਹਜਾਰਾਂ ਸਿੱਖ ਸਿੱਖਣੀਆਂ ਕਤਲ ਕੀਤੇ ! ਨਵੰਬਰ ਉੱਨੀ ਸੌ ਚੌਰਾਸੀ ਵਿੱਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਤ ਭਾਰਤੀ ਹਿੰਦੂ ਅੱਤਵਾਦੀ ਭੀੜਾਂ ਨੇ ਭਾਰਤ ਦੇ ਤਿੰਨ ਸੌ ਤੋਂ ਉੱਪਰ ਸ਼ਹਿਰਾਂ ਵਿੱਚ ਕਰੀਬ ਪੰਜਾਹ ਹਜਾਰ ਸਿੱਖ ਮਾਰਿਆ ਗੁਰਦਵਾਰੇ ਸਾੜੇ ਅਤੇ ਢਾਹੇ ਗੁਰੂ ਗਰੰਥ ਸਾਹਿਬ ਜੀ ਦੇ ਸਵਰੂਪ ਸਾੜੇ ਅਤੇ ਠੁੱਡੇ ਮਾਰ ਮਾਰ ਕੇ ਬੇਅਦਵੀ ਕੀਤੀ ! ਇਹਨਾਂ ਸਭ ਘਟਨਾਵਾਂ ਦਾ ਬਦਲਾ ਲੈਣ ਲਈ ਅਸੀਂ ਅਤੇ ਸਾਡੇ ਭਰਾਵਾਂ ਨੇ ਇੰਦਰਾ ਗਾਂਧੀ ਜਨਰਲ ਵੈਦਿਆ ਲਲਿਤ ਮਾਕਨ ਅਰਜਨ ਦਾਸ ਬੇਅੰਤਾ ਬੁੱਚੜ ਗੱਡੀ ਚਾਹੜੇ , ਹੋਮਗਾਰਡੀਆਂ ਤੋਂ ਲੈ ਕੇ ਡੀ ਜੀ ਪੀ ਤੱਕ ਗੱਡੀ ਚਾਹੜੇ ਬੈਂਕਾਂ ਲੱਟੀਆਂ ਬੰਬ ਧਮਾਕੇ ਕੀਤੇ ਅਤੇ ਜੋ ਕੁੱਝ ਵੀ ਸਿੱਖ ਧਰਮ ਦੇ ਘੇਰੇ ਵਿੱਚ ਰਹਿ ਕੇ ਹੋ ਸਕਦਾ ਸੀ ਉੱਹ ਕੀਤਾ ! ਕਿਸੇ ਵੀ ਖਾੜਕੂ ਸਿੰਘ ਨੇ ਕਿਸੇ ਦਾ ਬਲਾਤਕਾਰ ਨਹੀਂ ਕੀਤਾ ਕਿਸੇ ਤੋਂ ਫਰੌਤੀ ਨਹੀਂ ਲਈ ਕੋਈ ਨਜਾਇਜ ਕਤਲ ਨਹੀਂ ਕੀਤਾ ਇਹ ਕੰਮ ਲੁੱਟਾਂ ਖੋਹਾਂ ਕਰਨ ਵਾਲੇ ਗਰੁੱਪਾਂ ਦਾ ਸਰਕਾਰੀ ਬੰਦਿਆਂ ਦੇ ਕੰਮ ਸਨ ! ਬਾਕੀ ਖਾਲਸਾ ਜੀ ਇਹ ਸਿੱਖਾਂ ਅਤੇ ਭਾਰਤ ਸਰਕਾਰ ਦੀ ਜੰਗ ਸੀ ! ਇਹ ਗਦਾਰ ਸਿੱਖਾਂ ਵਲੋਂ ਅਤੇ ਸਟਾਰਾਂ ਤਰੱਕੀਆਂ ਅਤੇ ਪੈਸੇ ਦੇ ਲਾਲਚ ਵਿੱਚ ਹਲਕੇ ਹੋਏ ਸਿੱਖ ਪੁਲੀਸ ਵਾਲੇ ਕੁਤਿਆਂ ਨੇ ਖਤਮ ਕਰਵਾਈ ! ਬਹੁਤ ਸਿੱਖ ਹਿੰਦੂ ਮੁਸਲਮਾਨ ਪੁਲੀਸ ਵਾਲੇ ਚੰਗੇ ਵੀ ਸਨ , ਸਾਡੀ ਮਦਦ ਵੀ ਕਰਦੇ ਸਨ ਕਈ ਵਾਰੀ ਸਾਨੂੰ ਵੀ ਸਰਕਾਰੀ ਸੂਹਾਂ ਅਤੇ ਰੌਂਦਾਂ ਤੱਕ ਵੀ ਦੇ ਦਿੰਦੇ ਸਨ ! ਬਾਕੀ ਕੇ ਪੀ ਐਸ ਗਿੱਲ ਅਤੇ ਮੁੱਖ ਮੰਤਰੀ ਬੇਅੰਤ ਸਿੰਘ ਬੁੱਚੜ ਜਾਲਮ ਦਰਿੰਦੇ ਨਿਰਦਈ ਅਤੇ ਦੁਸ਼ਟ ਸਨ ਜਿਹਨਾ ਨੇ ਹਿੰਦੂਵਾਦੀਆਂ ਦੇ ਹੱਥ ਠੋਕੇ ਬਣ ਕੇ ਆਪਣੇ ਖਾਨਦਾਨ ਵੀ ਕਲੰਕਿਤ ਕਰ ਲਏ ! ਬਾਕੀ ਚੱਲਦੀ ਜੰਗ ਵਿੱਚ ਕੁੱਝ ਸਾਡਿਆਂ ਵਲੋਂ ਨਾਮਮਾਤਰ ਗਲਤੀਆਂ ਵੀ ਹੋਈਆਂ ਹੋਣਗੀਆਂ ਪਰ ਡਿੱਕੀ ਗਿੱਲ ਵਰਗੇ ਸਰਕਾਰੀ ਦੱਲਿਆਂ ਦੀ ਸਾਨੂੰ ਕੋਈ ਪਰਵਾਹ ਵੀ ਨਹੀਂ ਹੈ ! ਅਸੀਂ ਆਪਣੇ ਮਿਸ਼ਨ ਤੇ ਤੁਰੇ ਹੋਏ ਹਾਂ ਸੀਸ ਤਲੀ ਉੱਪਰ ਰੱਖ ਕੇ ! ਸਿੱਖ ਕੌਮ ਚੜ੍ਹਦੀ ਕਲਾ ਵਿੱਚ ਰਹੇ ! ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰੋ ਧੀਓ , ਅੰਮ੍ਰਿਤਧਾਰੀ ਹੋ ਕੇ ਜੀਓ ! ਭੁੱਲਾਂ ਚੁੱਕਾਂ ਦੀ ਖਿਮਾਂ ਬਖਸ਼ਣੀ ਜੀ !


                       ਹਰਪ੍ਰੀਤ ਸਿੰਘ ਪੰਮਾ (ਅਸਟਰੀਆ)

Posted By: ਹਰਪ੍ਰੀਤ ਸਿੰਘ ਪੰਮਾ ,ਆਸਟਰੀਆ

Latest News

Loading…
Loading the web debug toolbar…
Attempt #