ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦੀ 31ਵੀਂ ਸਲਾਨਾਂ ਸ਼ਹੀਦੀ ਬਰਸੀ 31 ਅਗਸਤ ਨੂੰ
ਭਾਈ ਸਾਹਿਬ ਨੇ ਖੁੱਦ ਸ਼ਹੀਦ ਹੋ ਕੇ ਆਪਣੀ ਕੁਰਬਾਨੀ ਦੇ ਕੇ ਮਿਸਾਲ ਪੈਦਾ ਕੀਤੀ: -ਜਰਨੈਲ ਸਿੰਘ ਸਖੀਰਾ
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਅੰਮ੍ਰਿਤਸਰ: ਸਿੱਖ ਸੰਘਰਸ਼ ਦੇ ਮਹਾਨ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦੀ ਸਲਾਨਾ 31ਵੀਂ ਸ਼ਹੀਦੀ ਬਰਸੀ ਮਿਤੀ 31 ਅਗਸਤ ਦਿਨ ਸੋਮਵਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਬੜੀ ਸ਼ਰਧਾ ਭਾਵਨਾ ਤੇ ਸ਼ਹੀਦੀ ਰਹੁ^ਰੀਤਾਂ, ਰਵਾਇਤਾ ਤੇ ਪਰੰਪਰਾਵਾਂ ਦੇ ਅਨੁਕੂਲ ਮਨਾਈ ਜਾਵੇਗੀ। ਇਸ ਵਿੱਚ ਪੰਥਕ ਹਿਤੈਸ਼ੀਆਂ, ਪੰਥਕ ਦਰਦੀਆਂ ਤੇ ਸ਼ਹੀਦ ਪਰਿਵਾਰਾਂ ਨਾਲ ਸੰਬੰਧਤ ਮੈਂਬਰਾਂ ਨੂੰ ਹੁੰਮ^ਹੁੰਮਾ ਦੇ ਪੁੱਜਣ ਦੀ ਅਪੀਲ ਕਰਦਿਆਂ ਸਰਬੱਤ ਖਾਲਸਾ ਸੰਮੇਲਨ 2015 ਦੇ ਮੁੱਖ ਪ੍ਰਬੰਧਕ ਭਾਈ ਜਰਨੈਲ ਸਿੰਘ ਸਖੀਰਾ ਨੇ ਦੱਸਿਆ ਕਿ ਇਸ ਮੌਕੇ ਸਵੇਰੇ 7 ਵਜੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਉਣ ਉਪਰੰਤ ਸਿੱਖ ਪੰਥ ਦੇ ਮਹਾਨ ਰਾਗੀ ਸਿੰਘਾਂ ਵੱਲੋਂ ਵੈਰਾਗਮਈ ਕੀਰਤਨ ਕੀਤਾ ਜਾਵੇਗਾ। ਸਖੀਰਾ ਟਾਵਰ ਖਾਲਸਾ ਕਾਲਜ ਤੋਂ ਜਾਰੀ ਪ੍ਰੈਸ ਬਿਆਨ ਵਿੱਚ ਭਾਈ ਜਰਨੈਲ ਸਿੰਘ ਸਖੀਰਾ ਨੇ ਦੱਸਿਆ ਕਿ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਨੇ ਜਿੱਥੇ ਸਿੱਖ ਸੰਘਰਸ਼ ਨੂੰ ਚੰਗੀ ਸੇਧ ਦੇ ਕੇ ਲੀਹਾਂ ਤੇ ਤੋਰਿਆ ਉFੱਥੇ ਖੁੱਦ ਸ਼ਹੀਦ ਹੋ ਕੇ ਆਪਣੀ ਕੁਰਬਾਨੀ ਦੇ ਕੇ ਮਿਸਾਲ ਪੈਦਾ ਕੀਤੀ। ਉਨ੍ਹਾਂ ਕਿਹਾ ਕਿ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਨੇ ਉਸ ਸਮੇਂ ਦੇ ਹਾਕਮਾਂ ਦਾ ਜੁਲਮ ਤੇ ਤਸ਼ੱਦਦ ਆਪਣੇ ਪਿੰਡੇ ਤੇ ਹੰਢਾਉਂਦੇ ਹੋਏ ਤੇ ਪੁਲਿਸ ਜ਼ਬਰ ਦੀ ਪਰਵਾਹ ਨਾ ਕਰਦੇ ਹੋਏ ਸੰਘਰਸ਼ ਨੂੰ ਸਫਲਤਾ ਦੀ ਉਚਾਈਆਂ ਵੱਲ ਤੋਰਿਆ। ਇਸ ਲਈ ਪੰਥਕ ਹਿਤੈਸ਼ੀਆਂ ਤੇ ਪੰਥਕ ਦਰਦੀਆਂ ਨੂੰ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਕੁਰਬਾਨੀ ਨੂੰ ਅੱਖੋ ਪਰੋਖੇ ਨਾ ਕਰਦੇ ਹੋਏ ਉਨ੍ਹਾਂ ਦੇ 31ਵੇਂ ਸਲਾਨਾ ਸ਼ਹੀਦੀ ਸਮਾਗਮ ਵਿੱਚ ਵੱਧ ਚੜ੍ਹ ਕੇ ਪੁੱਜਣਾ ਚਾਹੀਦਾ ਹੈ। ਸ਼ਹੀਦ ਨੂੰ ਇਹੋ ਸੱਚੀ^ਸੁੱਚੀ ਸ਼ਰਧਾਂਜਲੀ ਹੋਵੇਗੀ। ਇਸ ਸ਼ਹੀਦੀ ਸਮਾਗਮ ਦੇ ਵਿੱਚ ਵਹੀਰਾ ਘੱਤ ਕੇ ਪੁੱਜਣ ਦੀ ਬੇਨਤੀ ਕਰਦਿਆਂ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਦੀ ਕਦਰ ਕਰਨ ਦੇ ਨਾਲ ਨਾਲ ਪੂਰੀਆਂ ਪੰਥਕ ਰਵਾਇਤਾਂ, ਪਰੰਪਰਾਵਾਂ ਤੇ ਰਹ^ਰਹੀਤਾਂ ਤੇ ਅਨੁਕੂਲ ਸ਼ਹੀਦ ਪਰਿਵਾਰਾਂ ਦਾ ਸਮੇਂ ਸਮੇਂ ਤੇ ਬਣਦਾ ਮਾਨ^ਸਨਮਾਨ ਕਰਨ ਤੇ ਲੋੜ ਪੈਣ ਤੇ ਬਾਹ ਵੀ ਫੜਦੀ ਚਾਹੀਦੀ ਹੈ। ਭਾਈ ਜਰਨੈਲ ਸਿੰਘ ਸਖੀਰਾ ਨੇ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਸਮੇਤ ਹੋਰਨਾਂ ਸਿੱਖ ਸ਼ਹੀਦਾ ਦੀਆਂ ਕੁਰਬਾਨੀਆਂ ਨੂੰ ਲੈ ਕੇ ਫੋਕੀ ਸ਼ੋਹਰਤ ਖਾਤਿਰ ਬੇਤੁੱਕੀ ਤੇ ਕੋਝੀ ਬਿਆਨਬਾਜੀ ਕਰਨ ਵਾਲੇ ਸਰਕਾਰੀ ਪਿੱਠੂਆਂ ਤੇ ਸ਼ਰਾਰਤੀ ਅਨਸਰਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਸਿੱਖ ਧਰਮ ਹਰੇਕ ਧਰਮ ਅਤੇ ਵਰਗ ਦਾ ਮਾਨ ਸਨਮਾਨ ਕਰਦਾ ਹੈ ਪਰ ਸ਼ਹੀਦਾਂ ਨੂੰ ਲੈ ਕੇ ਕਿਸੇ ਵੀ ਕਿਸਮ ਦੀ ਕੋਈ ਕੋਝੀ ਹਰਕਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਬਾਬਤ ਸੱਭ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
Posted By: GURBHEJ SINGH ANANDPURI