Nazrana Times

ਪੰਜਾਬੀ

ਸੁਖਪਾਲ ਸਿੰਘ ਖਹਿਰਾ ਨੂੰ ਟਿਕਟ ਮਿਲਣ ਤੇ ਨਡਾਲਾ ਦੇ ਕਾਂਗਰਸੀਆਂ ਨੇ ਲੱਡੂ ਵੰਡੇ

20 Jan, 2025 05:30 AM

ਨਡਾਲਾ, 15 ( ਨਜ਼ਰਾਨਾ ਨਿਊਜ ਨੈੱਟਵਰਕ ) ਜਨਵਰੀ ਵਿਧਾਨ ਸਭਾ ਚੋਣਾਂ ਲਈ ਹਲਕਾ ਭੁਲੱਥ ਤੋ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਪਾਰਟੀ ਮਿਲਣ ਤੇ ਹਲਕਾ ਭੁਲੱਥ ਦੇ ਪਾਰਟੀ ਵਰਕਰਾਂ ਵਿੱਚ ਭਾਰੀ ਖੁਸ਼ੀ ਦੀ ਲਹਿਰ ਦੌੜ ਗਈ। ਇਸ ਸਬੰਧੀ ਨਡਾਲਾ ਚੌਕ ਵਿਚ ਪਾਰਟੀ ਵਰਕਰਾਂ ਨੇ ਖੁਸ਼ੀ ਵਿਚ ਲੱਡੂ ਵੰਡੇ ਤੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ। ਕਾਂਗਰਸ ਪਾਰਟੀ ਵੱਲੋਂ ਅੱਜ 86 ਹਲਕਿਆਂ ਤੋਂ ਕਾਂਗਰਸ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ। ਜਿਸ ਵਿਚ ਸੁਖਪਾਲ ਸਿੰਘ ਖਹਿਰਾ ਦਾ ਨਾਮ ਆਉਣ ਤੇ ਹਲਕੇ ਦੇ ਕਾਂਗਰਸੀ ਵਰਕਰਾਂ ਨੂੰ ਭਾਰੀ ਖੁਸ਼ੀ ਪ੍ਗਟ ਕੀਤੀ। ਇਸ ਸਬੰਧੀ ਸੀਨੀਅਰ ਆਗੂ ਡਾ ਸੰਦੀਪ ਪਸਰੀਚਾ, ਸਟੀਫਨ ਕਾਲਾ ਬਲਾਕ ਪ੍ਰਧਾਨ ਕਾਂਗਰਸ, ਨੰਬਰਦਾਰ ਬਲਰਾਮ ਸਿੰਘ ਮਾਨ ਨੇ ਆਖਿਆ ਕਿ ਸੁਖਪਾਲ ਸਿੰਘ ਖਹਿਰਾ ਇਸ ਵੇਲੇ ਜੇਲ ,ਚਬੰਦ ਹੱਕ ਤੇ ਸੱਚ ਦੀ ਲੜਾਈ ਲੜ ਰਹੇ ਹਨ। ਕਾਂਗਰਸ ਪਾਰਟੀ ਨੇ ਟਿਕਟ ਦੇ ਕੇ ਇੱਕ ਵਾਰ ਫਿਰ ਉਹਨਾਂ ਤੇ ਵਿਸ਼ਵਾਸ਼ ਜਿਤਾਇਆ ਹੈ। ਤੇ ਹੁਣ ਹਲਕੇ ਦੇ ਲੋਕ ਵੀ ਖਹਿਰਾ ਨੂੰ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਣਗੇ। ਪੰਜਾਬ ਵਿਚ ਫਿਰ ਕਾਂਗਰਸ ਸਰਕਾਰ ਬਣੇਗੀ ਇਸ ਮੌਕੇ ਹਰਜਿੰਦਰ ਸਿੰਘ ਸਾਹੀ, ਗੁਰਪੀ੍ਤ ਸਿੰਘ ਵਾਲੀਆ, ਰਾਮ ਸਿੰਘ, ਸੰਜੀਵ ਕੁਮਾਰ ਜੋਸ਼ੀ, ਬਿੱਕਰਮ ਸਿੰਘ ਮਾਨ, ਇੰਦਰਜੀਤ ਸਿੰਘ ਖੱਖ, ਹਰਪਾਲ ਸਿੰਘ ਘੁੰਮਣ, ਅਮਰੀਕ ਸਿੰਘ ਸਾਹੀ, ਨੰਬਰਦਾਰ ਜਸਪਾਲ ਸਿੰਘ, ਬਲਦੇਵ ਸਿੰਘ, ਬਲਬੀਰ ਸਿੰਘ ਬਾਉ, ਜੋਗਾ ਸਿੰਘ, ਮਹਿੰਦਰ ਸਿੰਘ ਸਹੋਤਾ, ਮਾਸਟਰ ਬਲਦੇਵ ਰਾਜ ਦੇਵਗਨ, ਸੁਰਜੀਤ ਸਿੰਘ ਵਾਲੀਆ, ਗੁਰਦੇਵਜੀਤ ਸਿੰਘ ਕੰਗ, ਬੱਬੂ ਵਾਲੀਆ, ਅਮਰਜੀਤ ਸਿੰਘ ਸਾਬ, ਗੁਰਮੀਤ ਸਿੰਘ ਸਾਹੀ, ਧਰਮਵੀਰ, ਕਾਲਾ ਵਾਲੀਆ ਤੇ ਵੱਡੀ ਗਿਣਤੀ ਵਰਕਰ ਹਾਜਰ ਸਨ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #