Nazrana Times

ਪੰਜਾਬੀ

ਪੋਹ ਦੇ ਮਹੀਨੇ ਦੇ ਸ਼ਹੀਦਾਂ ਦੀ ਸ਼ਹਾਦਤ ਨੂੰ ਮੁੱਖ ਰੱਖ ਕੇ ਰੱਖੇ ਗਏ ਗੁਰਮਤਿ ਮੁਕਾਬਲਿਆਂ ਦਾ ਦੂਸਰਾ ਦਿੰਨ।

20 Jan, 2025 05:30 AM

ਅਟਾਰੀ 9 ਨਵੰਬਰ ( ਕੁਲਦੀਪ ਸਿੰਘ ਮੋਂਦੇ ) ਸ਼ਹੀਦ ਜ ਸ਼ਾਮ ਸਿੰਘ ਗੁਰਮਤਿ ਜਾਗ੍ਰਿਤੀ ਮਿਸ਼ਨ ਅਕੈਡਮੀ ਅਟਾਰੀ ਅਤੇ ਐਸ ਐਸ ਏ ਯੂਥ ਕਲੱਬ ਵੱਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ ਗੁਰਮਤਿ ਮੁਕਾਬਲੇ ਅਤੇ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ । ਇਸ ਵਾਰ 7/8/9 ਦਿਸੰਬਰ ਨੂੰ ਇਹ ਪਰੋਗਰਾਮ ਉਲੀਕਿਆ ਗਿਆ। ਜਿਸ ਦੀ ਸ਼ੁਰੂਆਤ ਸੱਤ ਤਰੀਕ ਨੂੰ ਕੀਤੀ ਗਈ ਦੂਸਰੇ ਦਿਨ ਦੇ ਪਰੋਗਰਾਮ ਵਿੱਚ ਗੁਰਬਾਣੀ ਕੰਠ ਮੁਕਾਬਲੇ ਅਤੇ ਕੁਇਜ਼,ਮੁਕਾਬਲੇ ਕਰਵਾਏ ਗਏ। ਦੂਸਰੇ ਦਿੰਨ ਵੱਖ ਵੱਖ ਸਕੂਲਾਂ ਦੇ ਲੱਗ ਭੱਗ ਸੌ ਬੱਚੇ ਨੇ ਭਾਗ ਲਿਆ। ਆਉਣ ਵਾਲੇ ਸਕੂਲਾਂ ਵਿੱਚ ਗੁਰੂ ਰਾਮਦਾਸ ਸੀਨੀਅਰ ਸੈਕੰਡਰੀ ਸਕੂਲ ਵਨੀਏਕੇ,ਬਾਬਾ ਦੀਪ ਸਿੰਘ ਪਬਲਿਕ ਸਕੂਲ ਵਨੀਏਕੇ,ਬਾਬਾ ਦੀਪ ਸਿੰਘ ਪਬਲਿਕ ਸਕੂਲ ਬੱਚੀਵਿੰਡ,ਸਰਕਾਰੀ ਹਾਈ ਸਕੂਲ ਲੜਕੀਆਂ ਅਟਾਰੀ,ਅਕਾਲ ਅਕੈਡਮੀ ਚੋਗਾਵਾਂ, ਸ਼ਹੀਦ ਬਾਬਾ ਜੀਵਨ ਸਿੰਘ ਕਾਲਜ ਸਤਲਾਣੀ ਸਾਹਿਬ ਗੁਰਦੁਆਰਾ ਮਾਤਾ ਤ੍ਰਿਪਤਾ ਜੀ ਪਿੰਡ ਪੱਧਰੀ ਦੇ ਬੱਚੇ ਪਰੀਸਟਾਈਨ ਸਕੂਲ ਲੋਪੋਕੇ। ਤੇ ਕੁਝ ਹੋਰ ਗੁਰਮਤਿ ਕਲਾਸਾਂ ਦੇ ਬੱਚੇ ਹਾਜਰ ਹੋਏ। ਅੱਜ ਦੇ ਮੁਕਾਬਲਿਆਂ ਵਿੱਚ ਜਜਮੈਂਟ ਦੀ ਸੇਵਾ ਮਲਕੀਤ ਸਿੰਘ ਨੂਰਪੁਰੀ ਕਰਮਜੀਤ ਸਿੰਘ ਬੱਚੀਵਿੰਡ ਬਾਬਾ ਬਿਕਰਮਜੀਤ ਸਿੰਘ ਹੈਡ ਗਰੰਥੀ ਗੁਰਦੁਆਰਾ ਮਾਤਾ ਤ੍ਰਿਪਤਾ ਜੀ ਨੇ ਨਿਭਾਈ ਅੱਜ ਦੇ ਇਸ ਪਰੋਗਰਾਮ ਵਿੱਚ ਮੁਕਾਬਲਿਆਂ ਦੀ ਦੇਖਰੇਖ ਤੇ ਸਟੇਜ ਦੀ ਕਾਰਵਾਈ ਭਾਈ ਯਾਦਵਿੰਦਰ ਸਿੰਘ ਪੱਧਰੀ ਕਰ ਰਹੇ ਹਨ। ਅਖੀਰ ਅਕੈਡਮੀ ਦੇ ਪ੍ਰਧਾਨ ਡਾ ਗੁਰਸੇਵਕ ਸਿੰਘ ਪੱਧਰੀ ਨੇ ਸਾਰੀ ਸੰਗਤ ਦਾ ਧੰਨਵਾਦ ਕੀਤਾ। ਤੇ ਆਉਣ ਵਾਲੇ ਪਰੋਗਰਾਮ ਦੀ ਜਾਣਕਾਰੀ ਸਾਂਝੀ ਕੀਤੀ। ਇਸ ਸਮੇਂ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਹ ਸਮਾਗਮ ਨੌ ਤਰੀਕ ਤੱਕ ਚੱਲੇਗਾ ਕੱਲ ਨੂੰ ਨੌ ਤਰੀਕ ਨੂੰ ਇਨਾਮ ਵੰਡ ਸਮਾਗਮ ਹੋਵੇਗਾ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #