ਲਾਹੌਰ ’ਚ ਸਿਆਸੀ ਤਸਵੀਰਾਂ ਵਾਲੀਆਂ ਪਤੰਗਾਂ ’ਤੇ ਪਾਬੰਦੀ
ਲਾਹੌਰ (ਨਜ਼ਰਾਨਾ ਟਾਈਮਜ਼)
ਲਾਹੌਰ ਵਿੱਚ ਛੱਤਾਂ ’ਤੇ ਇਮਰਾਨ ਖਾਨ ਦੀ ਤਸਵੀਰ ਵਾਲੀਆਂ ਪਤੰਗਾਂ ਉਡਾਉਣ ਦੇ ਵੀਡੀਓਜ਼ ਵਾਇਰਲ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੇ ਐਸੀਆਂ ਪਤੰਗਾਂ ’ਤੇ ਅਸਥਾਈ ਪਾਬੰਦੀ ਲਗਾ ਦਿੱਤੀ ਹੈ। ਸੂਬਾਈ ਹਕੂਮਤ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਕਿਸੇ ਵੀ ਵਿਅਕਤੀ, ਧਾਰਮਿਕ ਪ੍ਰਤੀਕ, ਰਾਸ਼ਟਰੀ ਨਿਸ਼ਾਨ ਜਾਂ ਸਿਆਸੀ ਪਾਰਟੀ ਦੇ ਝੰਡੇ ਨਾਲ ਸਬੰਧਤ ਤਸਵੀਰ ਵਾਲੀਆਂ ਪਤੰਗਾਂ ਦੀ ਤਿਆਰੀ, ਵਿਕਰੀ, ਸਟੋਰੇਜ, ਆਵਾਜਾਈ ਅਤੇ ਉਡਾਣ ’ਤੇ 30 ਦਿਨਾਂ ਲਈ ਰੋਕ ਰਹੇਗੀ।
ਸੀਨੀਅਰ ਪੱਤਰਕਾਰ ਹਾਮਿਦ ਮੀਰ ਨੇ ਕਿਹਾ ਕਿ ਸਿਆਸੀ ਥੀਮ ਵਾਲੀਆਂ ਪਤੰਗਾਂ ਦੀ ਅਚਾਨਕ ਵਧੀ ਗਿਣਤੀ ਨੇ ਲਾਹੌਰ ਦੇ ਅਕਾਸ਼ੀ ਦ੍ਰਿਸ਼ ਨੂੰ ਬਦਲ ਦਿੱਤਾ ਸੀ, ਜਿਸ ਨਾਲ ਕੁਝ ਵਰਗਾਂ ਵਿੱਚ ਬੇਚੈਨੀ ਵੀ ਦੇਖੀ ਗਈ।
Posted By: Ali Imran Chattha