Nazrana Times

ਪੰਜਾਬੀ

ਕੈਸ਼ਾਂ ਜ਼ਮਾਨਾ ਹੈ ..?

20 Jan, 2025 05:30 AM

ਸਿਰੋਂ ਲੱਥ ਚੁੰਨੀਆਂ ਜੀਗੁੱਤਾਂ ਗਈਆਂ ਮੁੰਨੀਆਂ ਜੀਦਿੱਸਦੀਆਂ ਧੁੰਨੀਆਂ ਜੀਕੈਸਾ ਇਹ ਜ਼ਮਾਨਾ ਏਟਾਂਵੀਂ ਟਾਂਵੀਂ ਪੱਗ ਦਿੱਸੇਹਰ ਬੰਦਾ ਠੱਗ ਦਿੱਸੇਦੁਖੀ ਸਾਰਾ ਜੱਗ ਦਿੱਸੇਕੈਸਾ ਇਹ ਜ਼ਮਾਨਾ ਏ__ਬੈਂਕ ਮੰਗੇ ਬਿਆਜ ਏਥੇਲੋਭੀ ਮੰਗੇ ਦਾਜ ਏਥੇਕੁੱਤਾ ਬੈਠਾ ਰਾਜ ਏਥੇਚੱਕੀ ਚੱਟੀ ਜਾਂਦਾ ਏਮਾਇਆ ਦਾ ਗੁਲਾਮ ਬੰਦਾਅੱਜ ਸਰੇਆਮ ਬੰਦਾਧਰਮ ਦੇ ਨਾਮ ਬੰਦਾਪੈਸੇ ਵੱਟੀ ਜਾਂਦਾ ਏ__ਅਕਲੋ ਕਰੈਕ ਜਿਹੜੇਸਿਰੇ ਦੇ ਨਲੈਕ ਜਿਹੜੇਖਿੱਚਦੇ ਸਮੈਕ ਜਿਹੜੇਓਹ ਜਵਾਕ ਬੂਝੜਬਾਪੂ ਹਥੋਂ ਸੋਟੀ ਖੁੱਸੀਚੁਲ੍ਹੇ ਵਿੱਚੋਂ ਰੋਟੀ ਖੁੱਸੀਮੱਝ ਖੁੱਸੀ ਝੋਟੀ ਖੁੱਸੀਘਰ ਗਿਆ ਉੱਜੜ__ਮੰਡੀਆਂ ਚ ਦਾਣੇ ਰੋਂਦੇਘਰਾਂ ਚ ਨਿਆਣੇ ਰੋਂਦੇਲਾਣੇਆਂ ਦੇ ਲਾਣੇ ਰੋਂਦੇਮੁੱਕੀ ਰੋਟੀ ਘਰ ਦੀਨਵੇਂ ਤੇ ਪੁਰਾਣੇ ਰੋਂਦੇਕਵਿਤਾ ਤੇ ਗਾਣੇ ਰੋਂਦੇਡੱਡੇ ਢੱਢੇ ਣਾਣੇ ਰੋਂਦੇਬੋਲੀ ਜਾਂਦੀ ਮਰਦੀ__ਜਿਹੜਾ ਗੱਡੀ ਰੱਖਦਾ ਏਈਗੋ ਵੱਡੀ ਰੱਖਦਾ ਏਅੱਖਾਂ ਕੱਡੀ ਰੱਖਦਾ ਏਐਡੀ ਵੀ ਕੋਈ ਗੱਲ ਨਹੀਂਮਾੜੇ ਨੂੰ ਜੋ ਮਾਰਦਾ ਏਭਰਿਆ ਹੰਕਾਰ ਦਾ ਏਆਕੜਾ ਖਿਲਾਰਦਾ ਏਰੱਬ ਓਹਦੇ ਵੱਲ ਨਹੀਂ__ਖੌਰੇ ਕੀਹਦੇ ਡਰ ਉੱਤੇਰੱਬ ਜੀ ਦੇ ਦਰ ਉੱਤੇਸਿਫਤੀ ਦੇ ਘਰ ਉੱਤੇਕਾਹਤੋਂ ਹੋਇਆ ਹਮਲਾਰੇਤ ਦੇ ਦੀਵਾਰ ਜਿਹਾਜਮਾਂ ਈ ਬੇਕਾਰ ਜਿਹਾ"ਬਿੱਲੇ " ਦੰਦੀਵਾਲ ਜਿਹਾਹੋਣਾ ਨਹੀਂ ਕੋਈ ਕਮਲਾ !!

Posted By: GURBHEJ SINGH ANANDPURI

Latest News

Loading…
Loading the web debug toolbar…
Attempt #