ਸਾਵਣ ਅਸ਼ਟਮੀ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਵੱਖ-ਵੱਖ ਮੰਦਿਰਾਂ ਵਿੱਚ ਭਰੀ ਹਾਜਰੀ
ਰਾਕੇਸ਼ ਨਈਅਰ ਚੋਹਲਾ
ਤਰਨਤਾਰਨ,2 ਜੁਲਾਈ
ਮਾਤਾ ਸ੍ਰੀ ਚਿੰਤਪੁਰਨੀ ਜੀ ਦੀ ਸਾਵਣ ਅਸ਼ਟਮੀ 'ਤੇ ਤਰਨਤਾਰਨ ਸ਼ਹਿਰ ਦੇ ਵੱਖ-ਵੱਖ ਮੰਦਿਰਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਸਾਥੀਆਂ ਸਮੇਤ ਹਾਜਰੀ ਭਰੀ ਅਤੇ ਮਾਤਾ ਸ੍ਰੀ ਚਿੰਤਪੁਰਨੀ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਸੰਗਤਾਂ ਨੂੰ ਇਸ ਪਾਵਨ ਤਿਉਹਾਰ ਦੀਅਂ ਵਧਾਈਆਂ ਦਿੱਤੀਆਂ।ਇਸ ਮੌਕੇ 'ਤੇ ਉਨਾਂ ਕਿਹਾ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਉਹ ਮਾਤਾ ਜੀ ਦਾ ਆਸ਼ੀਰਵਾਦ ਲੈਣ ਪਹੁੰਚੇ ਹਨ ਅਤੇ ਆਪਣੇ ਆਪ ਨੂੰ ਵਢਭਾਗਾ ਸਮਝਦੇ ਹਨ ਕਿ ਇਸ ਮਹਾਨ ਦਿਨ ਮੌਕੇ ਸੰਗਤਾਂ ਦੇ ਨਾਲ ਹਾਜਰੀ ਭਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ।ਸਾਨੂੰ ਸਾਰਿਆਂ ਨੂੰ ਆਪਣੀ ਰੁਝੇਵਿਆਂ ਭਰੀ ਜਿੰਦਗੀ ਵਿੱਚੋਂ ਸਮਾਂ ਕੱਢ ਕੇ ਅਜਿਹੇ ਧਾਰਮਿਕ ਸਮਾਗਮਾਂ ਵਿੱਚ ਵਧ ਚੜ ਕੇ ਹਿੱਸਾ ਲੈ ਕੇ ਪਰਮਾਤਮਾ ਵੱਲੋਂ ਦਰਸਾਏ ਮਾਰਗ 'ਤੇ ਚੱਲਣਾ ਚਾਹੀਦਾ ਹੈ। ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਅਜਿਹੇ ਮੌਕੇ ਇਕੱਠੇ ਹੋਣ ਨਾਲ ਜਿੱਥੇ ਆਤਮਾ ਨੂੰ ਸ਼ਾਂਤੀ ਮਿਲਦੀ ਹੈ ਉੱਥੇ ਹੀ ਸਮਾਜਿਕ ਅਤੇ ਧਾਰਮਿਕ ਤੌਰ ਤੇ ਬਹੁਤ ਵੱਡੀ ਸ਼ਾਂਤੀ ਅਤੇ ਖੁਸ਼ਹਾਲੀ ਵੀ ਆਉਂਦੀ ਹੈ ਜਿਸ ਨਾਲ ਸਾਡਾ ਜੀਵਨ ਆਨੰਦਮਈ ਹੁੰਦਾ ਹੈ। ਤਰਨਤਾਰਨ ਸ਼ਹਿਰ ਵਿੱਚ ਸੁਸ਼ੋਭਿਤ ਸ੍ਰੀ ਚਿੰਤਪੁਰਨੀ ਮੰਦਿਰ, ਸ੍ਰੀ ਠਾਕੁਰ ਦੁਆਰਾ ਮਦਨ ਮੋਹਨ ਮੰਦਿਰ, ਮਾਤਾ ਸ੍ਰੀ ਕੌਲਾਂ ਦੇਵੀ ਜੀ ਮੰਦਿਰ,ਭਗਵਾਨ ਵਾਲਮੀਕਿ ਮੰਦਿਰ ਤਹਿਸੀਲ ਚੌਂਕ,ਸ੍ਰੀ ਪੱਪੂ ਭਗਤ ਜੀ ਮੰਦਿਰ,ਸ੍ਰੀ ਨੀਲਮ ਦੇਵਾ ਜੀ ਮੰਦਿਰ ਖਾਲਸਾਪੁਰ ਰੋਡ ਵਿਖੇ ਨਤਮਸਤਕ ਹੋਏ ਜਿੱਥੇ ਉਨਾਂ ਨੂੰ ਵੱਖ ਵੱਖ ਪ੍ਰਬੰਧਕ ਕਮੇਟੀਆਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ 'ਤੇ ਉਨਾਂ ਨਾਲ ਜ਼ਿਲ੍ਹਾ ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ,ਮਹਾਂ ਮੰਤਰੀ ਸੁਰਜੀਤ ਸਿੰਘ ਸਾਗਰ,ਮਹਾਂ ਮੰਤਰੀ ਸ਼ਿਵ ਕੁਮਾਰ ਸੋਨੀ, ਐਸਸੀ ਮੋਰਚਾ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਬੰਟੀ,ਤਰਨਤਾਰਨ ਸ਼ਹਿਰੀ ਪ੍ਰਧਾਨ ਰੋਹਿਤ ਸ਼ਰਮਾ,ਮੋਰਚਾ ਜਨਰਲ ਸਕੱਤਰ ਅਮਨ ਅਰੋੜਾ,ਓਬੀਸੀ ਮੋਰਚਾ ਪ੍ਰਧਾਨ ਨਿਸ਼ਾਨ ਸਿੰਘ ਗਿਆਨ ਢਾਬੇ ਵਾਲੇ,ਮਾਸਟਰ ਬਲਦੇਵ ਸਿੰਘ, ਅੰਮ੍ਰਿਤ ਸ਼ਰਮਾ, ਦੀਪਕ ਸ਼ਰਮਾ,ਪਰਮਜੀਤ ਸਿੰਘ,ਜੱਬਰ ਸਿੰਘ,ਘੁੱਲਾ ਸਿੰਘ ਮਿਆਣੀ,ਬਲਜਿੰਦਰ ਸਿੰਘ ਚੀਮਾ, ਬਲਧੀਰ ਸਿੰਘ,ਮਨੀ ਤਰਨਤਾਰਨ, ਜਸਵਿੰਦਰ ਸਿੰਘ,ਕਾਰਤਿਕ ਚੋਪੜਾ,ਸਵਿੰਦਰ ਸਿੰਘ ਸ਼ਿੰਦਾ, ਰਾਮੇਸ਼ ਕਲਸੀ,ਹਰਪ੍ਰੀਤ ਸਿੰਘ ਖਾਲਸਾ,ਮਨਦੀਪ ਸਿੰਘ ਮੋਨੂ, ਬੌਬੀ ਮੁਰਾਦਪੁਰ,ਮੇਜਰ ਸਿੰਘ ਕੱਕਾ ਕੰਡਿਆਲਾ,ਨਵਦੀਪ ਸ਼ਰਮਾ, ਅਮਨ ਸ਼ਰਮਾ,ਵਿਕਰਮਜੀਤ ਵਿੱਕੀ,ਹਰਪ੍ਰੀਤ ਸਿੰਘ,ਸਵਿੰਦਰ ਸਿੰਘ ਠੱਠਗੜ ਆਦਿ ਨੇ ਵੀ ਸਾਵਣ ਅਸ਼ਟਮੀ ਮੌਕੇ ਮਾਤਾ ਸ੍ਰੀ ਚਿੰਤਪੁਰਨੀ ਜੀ ਦੇ ਚਰਨਾਂ ਵਿੱਚ ਹਾਜਰੀ ਭਰੀ ਅਤੇ ਮਹਾਂਮਾਈ ਦੇ ਭਜਨਾਂ ਦਾ ਗੁਣਗਾਨ ਕੀਤਾ।
Posted By: GURBHEJ SINGH ANANDPURI