Nazrana Times

ਪੰਜਾਬੀ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਦੀਵਾਨ ਸਜਾਏ

20 Jan, 2025 05:30 AM

ਕਰਤਾਰਪੁਰ 16 ਜਨਵਰੀ (ਭੁਪਿੰਦਰ ਸਿੰਘ ਮਾਹੀ): ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਵਿੱਤਰ ਪ੍ਰਕਾਸ਼ ਪੁਰਬ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਕਾਲ ਗੜ੍ਹ ਸਾਹਿਬ ਵਿਖੇ ਬਹੁਤ ਹੀ ਸ਼ਰਧਾ ਭਾਵਨਾ ਤੇ ਸਤਿਕਾਰ ਨਾਲ ਮਨਾਇਆ ਗਿਆ। ਜਿਸ ਸਬੰਧੀ ਧਾਰਮਿਕ ਦੀਵਾਨ ਵਿੱਚ ਭਾਈ ਸੁਖਵੀਰ ਸਿੰਘ, ਭਾਈ ਚਰਨਜੀਤ ਸਿੰਘ ਹਜੂਰੀ ਰਾਗੀ ਗੁਰਦੁਆਰਾ ਅਕਾਲ ਗੜ੍ਹ ਸਾਹਿਬ ਅਤੇ ਭਾਈ ਸਰਬਜੀਤ ਸਿੰਘ ਜੀ ਦਕੋਹਾ ਜਲੰਧਰ ਵਾਲਿਆਂ ਨੇ ਆਪਣੀ ਰਸਭਿੰਨੀ ਰਸਨਾ ਤੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ।

Latest News