Nazrana Times

ਪੰਜਾਬੀ

ਤਲਬ ਕਰਾਉਣ ਵਾਲ਼ੇ

06 May, 2026 03:37 PM

ਤਲਬ ਕਰਾਉਣ ਵਾਲ਼ੇ
 

ਬੌਣੇ ਕਦ' ਤੇ ਓਹੋ ਜਿਹੀ 'ਸੋਚ' ਵਾਲ਼ੇ
ਪਦਵੀ ਵੱਡੀ 'ਤੇ ਜਦੋਂ 'ਬਹਾਇ' ਦਿੰਦੇ।
ਕੋਈ ਉਜ਼ਰ ਇਤਰਾਜ਼ ਨਾ ਕਰਨ ਜੋਗੇ
ਕਠਪੁਤਲੀਆਂ ਵਾਂਗ 'ਨਚਾਇ' ਦਿੰਦੇ।
ਲੈ ਆਵੇ ਸ਼ਿਕਾਇਤ ਕੋਈ ਮਾਲਕਾਂ ਦੀ
ਘੇਸਲ਼ ਮਾਰ ਕੇ ਵਕਤ ਲੰਘਾਇ ਦਿੰਦੇ।
ਪੁੱਟਣ ਲੱਗੇ ਕੋਈ ਕਦਮ ਅਜ਼ਾਦ ਹੋ ਕੇ
ਬੋਰੀ-ਬਿਸਤਰਾ ਹੱਥ ਪਕੜਾਇ ਦਿੰਦੇ।
ਦੇਖੀ ਜਾ ਰਿਹਾ ਪੰਥ ਮਜ਼ਬੂਰ ਹੋਇਆ
ਗੁੱਸਾ' ਆਏ ਦਿਨ ਹੋਰ ਚੜ੍ਹਾਇ ਦਿੰਦੇ
ਕੰਨੀਂ ਫੂਕ' ਜਦ ਵੱਜਦੀ ਉਤਲਿਆਂ ਦੀ
ਤਲਬ ਕਰਨ ਦਾ 'ਹੁਕਮ ਬਜਾਇ' ਦਿੰਦੇ!
ਤਰਲੋਚਨ ਸਿੰਘ ਦੁਪਾਲ ਪੁਰ
 001-408-905-5517

Posted By: Tarlochan Singh Dupalpur

Latest News