Nazrana Times

ਪੰਜਾਬੀ

ਵਿਦੇਸ਼ ਤੋਂ ਪੰਜਾਬ ਪਰਤੇ ਪਤੀ ਨੇ ਰੰਗੇ ਹੱਥੀਂ SHO ਨਾਲ ਫੜ ਲਈ ਪਤਨੀ!

25 Sep, 2025 11:48 PM

ਲੁਧਿਆਣਾ ( ਨਜ਼ਰਾਨਾ ਟਾਈਮਜ ਬਿਊਰੋ )

ਪੱਖੋਵਾਲ ਰੋਡ 'ਤੇ ਰਾਤ 1 ਵਜੇ ਇਕ ਫਲੈਟ ਵਿਚ ਆਪਣੀ ਪਤਨੀ ਨੂੰ ਐੱਸ.ਐੱਚ.ਓ. ਦੇ ਨਾਲ ਰੰਗ ਰਲੀਆਂ ਮਨਾਉਂਦੇ ਦੇਖ ਕੇ ਦੁਬਈ ਤੋਂ ਆਏ ਪਤੀ ਦੇ ਹੋਸ਼ ਉੱਡ ਗਏ। ਮਦਦ ਲਈ ਉਸ ਨੇ ਚੌਕੀ ਲਲਤੋਂ ਦੀ ਪੁਲਸ ਨੂੰ ਵੀ ਮੌਕੇ 'ਤੇ ਬੁਲਾਇਆ। ਜਿਨ੍ਹਾਂ ਨੇ ਲਿਖਤੀ ਸ਼ਿਕਾਇਤ ਲਈ। ਪਰ ਪਤਨੀ ਅਤੇ ਦੋਸਤ ਦੀ ਹਰਕਤ ਦੇਖ ਕੇ ਨੌਜਵਾਨ ਸਦਮੇ ਵਿਚ ਨਜ਼ਰ ਆਇਆ।

ਪ੍ਰਾਪਤ ਜਾਣਕਾਰੀ ਅਨੁਸਾਰ ਦੁਗਰੀ ਦੇ ਰਹਿਣ ਵਾਲੇ ਇਕ 24 ਸਾਲ ਦੇ ਨੌਜਵਾਨ ਨੇ ਇਕ ਮਹਿਲਾ ਨਾਲ ਦਸੰਬਰ 2024 ਵਿਚ ਵਿਆਹ ਕਰਵਾਇਆ ਸੀ। ਉਹ ਉਸ ਤੋਂ ਉਮਰ ਵਿਚ 7 ਸਾਲ ਵੱਡੀ ਅਤੇ ਤਲਾਕਸ਼ੁਦਾ ਸੀ, ਜਿਸ ਦੀ ਇਕ ਧੀ ਵੀ ਹੈ। ਉਸ ਨੇ ਦੱਸਿਆ ਮਹਿਲਾ ਨਾਲ ਉਸ ਦੀ ਮੁਲਾਕਾਤ ਦੁਬਈ ਵਿਚ ਹੀ ਹੋਈ ਸੀ। ਮਾਰਚ ਮਹੀਨੇ ਵਿਚ ਉਹ ਭਾਰਤ ਵਾਪਸ ਆ ਗਿਆ ਸੀ। ਬੁੱਧਵਾਰ ਨੂੰ ਪਤਨੀ ਉਸ ਨੂੰ ਆਪਣੀ ਸਹੇਲੀ ਦੇ ਘਰ ਜਾਣ ਦਾ ਕਹਿ ਕੇ ਚਲੀ ਗਈ। ਜਿਸ ਤੋਂ ਬਾਅਦ ਰਾਤ ਨੂੰ ਉਹ ਵੀ ਆਪਣੇ ਦੋਸਤਾਂ ਨਾਲ ਪੱਖੋਵਾਲ ਰੋਡ 'ਤੇ ਇਕ ਰੈਸਟੋਰੈਂਟ ਵਿਚ ਖਾਣਾ ਖਾਣ ਆ ਗਿਆ।

ਇਸ ਦੌਰਾਨ ਉਸ ਨੂੰ ਕੁਝ ਦੂਰੀ 'ਤੇ ਐੱਸ.ਐੱਚ.ਓ. ਦੀ ਕਾਰ ਦਿਖਾਈ ਦਿੱਤੀ। ਜਿਸ ਨਾਲ ਪਤਨੀ ਨੇ ਹੀ ਉਸ ਨੂੰ ਮਿਲਵਾਇਆ ਸੀ ਅਤੇ ਆਪਸ ਵਿਚ ਜਾਣ-ਪਛਾਣ ਸੀ। ਜਦੋਂ ਉਹ ਉਸ ਨੂੰ ਮਿਲਣ ਕਾਰ ਦੇ ਕੋਲ ਜਾਣ ਲੱਗਾ ਤਾਂ ਆਪਣੀ ਪਤਨੀ ਨੂੰ ਉਸ ਦੇ ਨਾਲ ਬੈਠੇ ਦੇਖ ਕੇ ਹੋਸ਼ ਉੱਡ ਗਏ। ਜਦੋਂ ਉਸ ਨੇ ਆਪਣੀ ਸਕੂਟਰੀ 'ਤੇ ਉਨ੍ਹਾਂ ਦਾ ਪਿੱਛਾ ਕੀਤਾ ਤਾਂ ਦੋਵੇਂ ਫਲੈਟ ਦੇ ਇਕ ਕਮਰੇ ਵਿਚ ਚਲੇ ਗਏ। ਨੌਜਵਾਨ ਨੇ ਤੁਰੰਤ ਆਪਣੀ ਪਤਨੀ ਨੂੰ ਫੋਨ ਲਗਾਇਆ ਤਾਂ ਪਹਿਲਾਂ ਉਸ ਨੇ ਫੋਨ ਚੁੱਕਿਆ ਨਹੀਂ ਅਤੇ ਬਾਅਦ ਵਿਚ ਸਹੇਲੀ ਦੇ ਨਾਲ ਹੋਣ ਦੀ ਗੱਲ ਕਹਿ ਕੇ ਫੋਨ ਕੱਟ ਦਿੱਤਾ। ਜਿਸ ਤੋਂ ਬਾਅਦ ਚੌਕੀ ਲਲਤੋਂ ਦੀ ਪੁਲਸ ਨੂੰ ਮੌਕੇ 'ਤੇ ਬੁਲਾਇਆ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਨੌਜਵਾਨ ਨੇ ਦੱਸਿਆ ਕਿ ਉਹ ਪਹਿਲਾਂ ਵੀ ਐਸ.ਐਚ.ਓ. ਨੂੰ ਮਿਲਿਆ ਹੈ, ਪਰ ਕਦੇ ਵਰਦੀ ਵਿਚ ਨਹੀਂ ਦੇਖਿਆ। ਪਤਨੀ ਉਸ ਨੂੰ ਇੰਸਪੈਕਟਰ ਦੱਸਦੀ ਹੈ ਅਤੇ ਹੁਣ ਪਤਾ ਚੱਲਿਆ ਹੈ ਕਿ ਉਹ ਪਤਨੀ ਦਾ ਪੁਰਾਣਾ ਆਸ਼ਕ ਨਿਕਲਿਆ। ਪਤਨੀ ਨੇ ਹੀ ਉਸ ਨਾਲ ਦੋਸਤੀ ਕਰਵਾਈ ਸੀ। ਨੌਜਵਾਨ ਵੱਲੋਂ ਐਸ.ਐਚ.ਓ. ਦਾ ਜੋ ਨੰਬਰ ਦੱਸਿਆ ਗਿਆ ਹੈ, ਉਹ ਇੱਕ ਥਾਣੇ ਦੇ ਇੰਚਾਰਜ ਦਾ ਸਰਕਾਰੀ ਨੰਬਰ ਹੈ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #