ਪਾਕਿਸਤਾਨ ਹੜ੍ਹ ਸੰਕਟ: 900 ਤੋਂ ਵੱਧ ਮੌਤਾਂ, ਲੱਖਾਂ ਬੇਘਰ, ਸਿੰਧ ਲਈ ਨਵਾਂ ਖ਼ਤਰਾ
9 ਸਤੰਬਰ 2025 ਅਲੀ ਇਮਰਾਨ ਚੱਠਾ
ਪਾਕਿਸਤਾਨ ਭਿਆਨਕ ਮਾਨਸੂਨੀ ਹੜ੍ਹ ਨਾਲ ਜੂਝ ਰਿਹਾ ਹੈ। 900 ਤੋਂ ਵੱਧ ਲੋਕ ਮਾਰੇ ਗਏ, ਹਜ਼ਾਰਾਂ ਜ਼ਖ਼ਮੀ ਅਤੇ ਲੱਖਾਂ ਬੇਘਰ ਹਨ। ਸਭ ਤੋਂ ਵੱਧ ਨੁਕਸਾਨ ਪੰਜਾਬ ਅਤੇ ਖੈਬਰ ਪਖ਼ਤੂਨਖ਼ਵਾ ਨੂੰ ਹੋਇਆ ਹੈ, ਜਦਕਿ ਹੁਣ ਸਿੰਧ ਵਿੱਚ ਵੀ ਖ਼ਤਰਾ ਵੱਧ ਰਿਹਾ ਹੈ।
ਮੁੱਖ ਬਿੰਦੂ:
24 ਲੱਖ ਲੋਕਾਂ ਦੀ ਰਾਹਤ, ਪਰ 23 ਲੱਖ ਲੋਕ ਬੇਘਰ।
ਦੱਖਣੀ ਪੰਜਾਬ ਦੇ ਮੁਲਤਾਨ, ਬਹਾਵਲਨਗਰ, ਡੇਰਾ ਗਾਜ਼ੀ ਖਾਨ ਵਿੱਚ 3,900 ਪਿੰਡ ਪਾਣੀ ਹੇਠਾਂ।
13 ਲੱਖ ਏਕੜ ਖੇਤੀਬਾੜੀ ਜ਼ਮੀਨ ਤਬਾਹ, ਕਪਾਹ ਤੇ ਚੌਲ ਦੀ ਫ਼ਸਲ 60% ਤੱਕ ਖ਼ਤਮ।
ਸਿੰਧ ਵਿੱਚ 16 ਲੱਖ ਲੋਕ ਖ਼ਤਰੇ ਵਿੱਚ, ਗੁੱਡੂ ਤੇ ਸੁੱਕੁਰ ਬੈਰਾਜ ਗੰਭੀਰ ਸੰਕਟ ਹੇਠ।
ਰਾਹਤ ਕੈਂਪਾਂ ਵਿੱਚ ਕਾਲਰਾ, ਹੈਪਟਾਈਟਿਸ, ਮਲੇਰੀਆ ਦੇ ਫੈਲਣ ਦਾ ਖ਼ਤਰਾ।
ਅੰਤਰਰਾਸ਼ਟਰੀ ਮਦਦ:
ਬਰਤਾਨੀਆ ਵੱਲੋਂ £3.4 ਮਿਲੀਅਨ, ਚੀਨ ਵੱਲੋਂ $6 ਮਿਲੀਅਨ, ਅਤੇ ਸੰਯੁਕਤ ਰਾਸ਼ਟਰ ਵੱਲੋਂ $600,000 ਦੀ ਮਦਦ ਦਾ ਐਲਾਨ।ਪਰ ਅਧਿਕਾਰੀ ਕਹਿੰਦੇ ਹਨ ਕਿ ਇਹ ਕਾਫ਼ੀ ਨਹੀਂ ਹੈ।
Posted By: Ali Imran Chattha