Nazrana Times

ਪੰਜਾਬੀ

ਜੂਨ 1984 ਦੇ ਸ਼ਹੀਦਾਂ ਨੂੰ ਸਿਜਦਾ ਕਰਨ ਲਈ 6 ਜੂਨ ਨੂੰ ਅਕਾਲ ਤਖ਼ਤ ਸਾਹਿਬ ਪਹੁੰਚਣ ਸੰਗਤਾਂ : ਦਮਦਮੀ ਟਕਸਾਲ ਇੰਟਰਨੈਸ਼ਨਲ

04 Jun, 2026 08:02 PM

ਖ਼ਾਲਿਸਤਾਨੀ ਸਿੰਘਾਂ ਨੂੰ ਹੁੱਲੜਬਾਜ ਕਹਿਣ ਵਾਲੇ ਭਾਜਪਾ ਦੇ ਦਲਾਲ ਹਨ 

ਚੰਡੀਗੜ੍ਹ , 4 ਜੂਨ , ਮੰਗਤ ਸਿੰਘ ਸੈਦਪੁਰ -ਦਮਦਮੀ ਟਕਸਾਲ ਇੰਟਰਨੈਸ਼ਨਲ ਦੇ ਬੁਲਾਰੇ ਭਾਈ ਲਹਿਣਾ ਸਿੰਘ ਅਤੇ ਹੋਰ ਆਗੂਆਂ ਸੱਚਖੰਡਵਾਸੀ ਸੰਤ ਬਾਬਾ ਠਾਕੁਰ ਸਿੰਘ ਜੀ ਦੇ ਡਰਾਇਵਰ ਭਾਈ ਦਵਿੰਦਰ ਸਿੰਘ ਲਾਡੀ, ਪੀ.ਏ. ਗਿਆਨੀ ਜਸਵਿੰਦਰ ਸਿੰਘ ਅਮਰੀਕਾ, ਗੜਵਈ ਭਾਈ ਗੁਰਮੀਤ ਸਿੰਘ ਬੁੱਟਰ, ਭਾਈ ਬਲਵੰਤ ਸਿੰਘ ਗੋਪਾਲਾ, ਭਾਈ ਰਣਜੀਤ ਸਿੰਘ (ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ), ਰਾਗੀ ਭਾਈ ਬਲਜੀਤ ਸਿੰਘ ਕੈਨੇਡਾ, ਗਿਆਨੀ ਭਾਈ ਯਾਦਵਿੰਦਰ ਸਿੰਘ, ਭਾਈ ਠਾਹਰਾ ਸਿੰਘ ਅਮਰੀਕਾ, ਭਾਈ ਦਲਜੀਤ ਸਿੰਘ ਕੈਨੇਡਾ, ਭਾਈ ਗੁਰਪ੍ਰੀਤ ਸਿੰਘ ਕੈਨੇਡਾ, ਭਾਈ ਤਰਨਦੀਪ ਸਿੰਘ ਯੂਕੇ, ਭਾਈ ਨਿਰਮਲ ਸਿੰਘ ਅਮਰੀਕਾ ਤੇ ਭਾਈ ਬਲਜੀਤ ਸਿੰਘ ਕੈਨੇਡਾ ਨੇ ਜਾਰੀ ਬਿਆਨ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 6 ਜੂਨ ਨੂੰ ਸਮੂਹ ਸੰਗਤਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੇ ਸਿੱਖ ਕੌਮ ਦੇ ਹੱਕਾਂ ਅਤੇ ਅਜ਼ਾਦੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੀ ਅਰਦਾਸ ਕਰਕੇ ਮੋਰਚਾ ਅਰੰਭਿਆ ਸੀ ਤੇ ਜਦੋਂ ਭਾਰਤੀ ਹਿੰਦੂਤਵੀ ਫ਼ੌਜਾਂ ਨੇ ਜੂਨ 1984 'ਚ ਟੈਂਕਾਂ-ਤੋਪਾਂ ਨਾਲ ਹਮਲਾ ਕੀਤਾ ਤਾਂ ਇੱਥੇ ਬੇਅੰਤ ਸਿੰਘਾਂ-ਸਿੰਘਣੀਆਂ ਦੀਆਂ ਸ਼ਹਾਦਤਾਂ ਹੋਈਆਂ ਹਨ। ਇਹਨਾਂ ਕੌਮੀ ਸ਼ਹੀਦਾਂ ਨੂੰ ਪ੍ਰਣਾਮ ਕਰਨ ਤੇ ਖ਼ਾਲਿਸਤਾਨ ਦੇ ਸੰਘਰਸ਼ ਨੂੰ ਅੱਗੇ ਜਾਰੀ ਰੱਖਣ ਲਈ ਸਾਨੂੰ 6 ਜੂਨ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਸ਼ਾਮਲ ਹੋਣਾ ਚਾਹੀਦਾ ਚਾਹੀਦਾ ਹੈ। ਉਹਨਾਂ ਕਿਹਾ ਕਿ ਭਾਜਪਾ ਤੇ ਆਰ ਐਸ ਐਸ ਨਾਲ ਸੰਬੰਧਤ ਆਗੂਆਂ ਦਾ ਜ਼ੋਰ ਲੱਗਿਆ ਪਿਆ ਹੈ ਕਿ ਸਿੱਖਾਂ ਨੂੰ 6 ਜੂਨ ਵਾਲੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਦੂਰ ਕੀਤਾ ਜਾਵੇ ਤਾਂ ਹੀ ਥਾਂ-ਥਾਂ 'ਤੇ ਇਨ੍ਹਾਂ ਅਖੌਤੀ ਧਾਰਮਿਕ ਤੇ ਸਿਆਸੀ ਆਗੂਆਂ ਨੇ ਪੰਜਾਬ ਭਰ ਵਿੱਚ ਆਪਣੀ ਸਿਆਸੀ ਮਸ਼ਹੂਰੀ ਕਰਨ ਲਈ ਆਪਣੀਆਂ ਤਸਵੀਰਾਂ ਵਾਲੇ ਬੋਰਡ ਲਗਾਏ ਹੋਏ ਹਨ। ਉਹਨਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਨੂੰ ਵੇਖ ਕੇ ਅੱਜ ਵੀ ਭਾਰਤ ਸਰਕਾਰ ਦਾ ਜ਼ੁਲਮ ਅਤੇ ਢੱਠਾ ਹੋਇਆ ਸ੍ਰੀ ਅਕਾਲ ਤਖ਼ਤ ਸਾਹਿਬ ਯਾਦ ਆਉਂਦਾ ਹੈ ਤੇ ਉਹਨਾਂ ਸ਼ਹੀਦਾਂ ਦੀਆਂ ਸ਼ਹਾਦਤਾਂ ਦਾ ਰੂਹਾਨੀ ਅਹਿਸਾਸ ਹੁੰਦਾ ਹੈ ਤੇ ਸਿੱਖ ਨੌਜਵਾਨੀ ਵੱਲੋਂ ਓਥੇ ਲਗਾਏ ਜਾਂਦੇ ਖ਼ਾਲਿਸਤਾਨ ਜ਼ਿੰਦਾਬਾਦ ਤੇ ਸੰਤ ਭਿੰਡਰਾਂਵਾਲੇ ਜ਼ਿੰਦਾਬਾਦ ਦੇ ਨਾਅਰੇ ਸਿੱਖ ਕੌਮ ਵਿੱਚ ਜੋਸ਼, ਜਜ਼ਬਾ, ਹੁਲਾਸ ਅਤੇ ਉਤਸ਼ਾਹ ਭਰਦੇ ਹਨ ਤੇ ਉਹਨਾਂ ਦਾ ਖਾਲਿਸਤਾਨ ਨਿਸ਼ਾਨੇ ਵੱਲ ਵਧਣਾ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੈ। ਦਮਦਮੀ ਟਕਸਾਲ ਇੰਟਰਨੈਸ਼ਨਲ ਦੇ ਆਗੂਆਂ ਨੇ ਕਿਹਾ ਕਿ ਅੱਜ ਜਿਹੜੇ ਲੋਕ ਦਮਦਮੀ ਟਕਸਾਲ ਦਾ ਨਾਂ ਵਰਤ ਕੇ ਖ਼ਾਲਿਸਤਾਨ ਲਈ ਸੰਘਰਸ਼ਸ਼ੀਲ ਸਿੱਖ ਨੌਜਵਾਨੀ ਨੂੰ ਹੁੱਲੜਬਾਜ ਅਤੇ ਗੰਦ ਪਾਉਣਾ ਦੱਸਦੇ ਹਨ ਅਸਲ ਵਿੱਚ ਇਹ ਲੋਕ ਖੁਦ ਹੀ ਸਰਕਾਰਾਂ ਦੇ ਕੈਟ-ਟਾਊਟ ਅਤੇ ਬਾਦਲ-ਭਾਜਪਾ ਦੇ ਦਲਾਲ ਬਣੇ ਹੋਏ ਹਨ। ਦਮਦਮੀ ਟਕਸਾਲ ਇੰਟਰਨੈਸ਼ਨਲ ਨੇ ਕਿਹਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ, ਦਲ ਖ਼ਾਲਸਾ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ, ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ, ਪੰਚ ਪ੍ਰਧਾਨੀ ਜੱਥਾ ਤੇ ਹੋਰ ਜਥੇਬੰਦੀਆਂ ਦੀ ਅਸੀਂ ਸ਼ਲਾਘਾ ਵੀ ਕਰਦੇ ਹਾਂ ਜੋ ਸੰਗਤਾਂ ਨੂੰ ਅਕਾਲ ਤਖ਼ਤ ਸਾਹਿਬ ਉੱਤੇ ਹੀ ਜੁੜਨ ਦਾ ਸਹੀ ਸੱਦਾ ਦੇ ਰਹੀਆਂ ਹਨ।

Posted By: GURBHEJ SINGH ANANDPURI

Latest News