Nazrana Times

ਪੰਜਾਬੀ

ਪ੍ਰੀਤੀ ਮਹੰਤ ਨੂੰ ਥਾਣਾ ਸਿਟੀ ਬਾਹਰ ਮਹੰਤਾਂ ਨੇ ਕੁੱਟਿਆ , ਰਾਹਗੀਰਾਂ ਨੇ ਵੀਡਿਓ ਬਣਾਕੇ ਕੀਤੀ ਵਾਇਰਲ

22 Jul, 2026 06:16 PM

ਪੀੜਿਤ ਨੇ ਇਨਸਾਫ਼ ਦੀ ਲਗਾਈ ਗੁਹਾਰ 
ਕਪੂਰਥਲਾ 22 ਜੁਲਾਈ ਗੌਰਵ ਮੜੀਆ 
ਬੀਤੇ ਮੰਗਲਵਾਰ ਕਪੂਰਥਲਾ ਵਿਖੇ ਕਿੰਨਰਾਂ ਦੀ ਆਪਸੀ ਲੜਾਈ ਦੀ ਇੱਕ ਵੀਡਿਓ ਵਾਇਰਲ ਹੋਈ ਸੀ ਜਿਸ ਵਿਚ ਇੱਕ ਧਿਰ ਦੂਜੀ ਧਿਰ ਦੇ ਪ੍ਰਿੰਤੀ ਮਹੰਤ ਨੂੰ ਬੁਰੀ ਤਰ੍ਹਾ ਥਾਣਾ ਸਿਟੀ ਬਾਹਰ ਮਾਰਕੁੱਟ ਕਰ ਰਹੇ ਹਨ ਹੁਣ ਅਗਲੇ ਦਿਨ ਇਨਸਾਫ਼ ਦੀ ਮੰਗ ਨੂੰ ਲੈਕੇ ਪ੍ਰੀਤੀ ਮਹੰਤ ਨੇ ਪ੍ਰੈਸ ਕਾਨਫਰੰਸ ਕੀਤੀ ਜਿਕਰਯੋਗ ਹੈ ਕਿ ਪ੍ਰੀਤੀ ਮਹੰਤ ਵਾਸੀ ਸ਼ੇਰਗੜ ਮੁਹੱਲਾ ਦਾ ਸ਼ਹਿਰ ਦੇ ਕਿਸੇ ਹੋਰ ਮਹੰਤ ਨਾਲ ਕਾਫੀ ਅਰਸੇ ਤੋ ਝਗੜਾ ਚੱਲ ਰਿਹਾ ਸੀ ਜਿਸ ਦਾ ਥਾਣਾ ਸਿਟੀ ਵਿਖੇ ਦੋਵਾਂ ਧਿਰਾਂ ਨੂੰ ਮੰਗਲਵਾਰ ਨੂੰ ਬੁਲਾਇਆ ਗਿਆ ਓਥੇ ਜਾਕੇ ਜਦੋਂ ਦੋਵਾਂ ਧਿਰਾਂ ਚ ਤਲਖ਼ੀ ਵੱਧ ਗਈ ਤੇ ਦੂਜੀ ਧਿਰ ਦੇ ਮਹੰਤ ਜਿੰਨਾ ਨਾਲ ਸੁਲਤਾਨਪੁਰ ਲੋਧੀ,ਫਿਲੌਰ ਆਦਿ ਕਈ ਜਗਾਹ ਤੋਂ ਸਾਥੀ ਮਹੰਤ ਅਤੇ ਸਨ ਓਹਨਾ ਨੇ ਇਕੱਠੇ ਹੋਕੇ ਪ੍ਰੀਤੀ ਮਹੰਤ ਨੂੰ ਕੁੱਟਿਆ ਕਾਫੀ ਦੇਰ ਤੱਕ ਚਲ ਰਹੀ ਇਸ ਲੜਾਈ ਦੀ ਥਾਣਾ ਸਿਟੀ ਬਾਹਰ ਲੋਕਾਂ ਨੇ ਵੀਡਿਓ ਵੀ ਬਣਾ ਲਈ ਜੋਂ ਬਾਦ ਚ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋਈ ਇਸ ਸਾਰੇ ਘਟਨਾ ਕ੍ਰਮ ਤੋਂ ਬਾਦ ਪ੍ਰੀਤੀ ਮਹੰਤ ਨੇ ਸਿਵਿਲ ਹਸਪਤਾਲ ਕਪੂਰਥਲਾ ਵਿਖੇ ਦਾਖਲ ਹੋਕੇ ਆਪਣਾ ਉਪਚਾਰ ਕਰਵਾਇਆ ਤੇ ਐਮ ਆਲ ਆਰ ਵੀ ਕਟਵਾ ਦਿੱਤੀ ਹੁਣ ਪ੍ਰੀਤੀ ਮਹੰਤ ਨੇ ਪ੍ਰਸਾਸ਼ਨ ਤੋਂ ਪੁਰਜੋਰ ਮੰਗ ਕੀਤੀ ਹੈ ਉਸਨੂੰ ਇਨਸਾਫ ਦਿੱਤਾ ਜਾਵੇ ਤੇ ਦੋਸ਼ੀਆਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ

Posted By: GURBHEJ SINGH ANANDPURI

Latest News