Nazrana Times

ਪੰਜਾਬੀ

ਅੱਪਰਾ ਦੀ ਦਾਣਾ ਮੰਡੀ ਤੋਂ ਪ੍ਰਵਾਸੀ ਮਜ਼ਦੂਰ ਅਚਾਨਕ ਹੋਇਆ ਲਾਪਤਾ

21 Apr, 2026 10:39 AM

ਅੱਪਰਾ, 21 ਅਪ੍ਰੈਲ (ਤੀਰਥ ਸਿੰਘ ਮੈਂਗੜ੍ਹਾ):- ਦਾਣਾ ਮੰਡੀ ਅੱਪਰਾ ਵਿਖੇ ਚੱਲ ਰਹੇ ਕਣਕ ਦੀ ਖ਼ਰੀਦ ਦੇ ਸੀਜ਼ਨ ਦੌਰਾਨ ਆੜਤ 'ਤੇ ਕੰਮ ਕਰਦਾ ਇੱਕ ਪ੍ਰਵਾਸੀ ਮਜ਼ਦੂਰ ਅਚਾਨਕ ਹੀ ਲਾਪਤਾ ਹੋ ਗਿਆ ਹੈ। ਸਿਕੰਦਰ ਰਾਮ ਪੁੱਤਰ ਲਛਮਣ ਰਾਮ ਵਾਸੀ ਗਮਰੀਆ ਬਜਾਰ ਜ਼ਿਲ੍ਹਾ ਸਪੌਲ ਬਿਹਾਰ ਨੇ ਗੁੰਮਸ਼ੁਦਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਤੇ ਉਸਦਾ ਭਰਾ ਲਲਿਤ ਕੁਮਾਰ ਜੈ ਸਿੰਘ ਐਂਡ ਸੰਨਜ਼ ਦਾਣਾ ਮੰਡੀ ਅੱਪਰਾ ਵਿਖੇ ਕੰਮ ਕਰਦੇ ਹਨ। ਬੀਤੇ ਦਿਨ ਅਚਾਨਕ ਹੀ ਲਲਿਤ ਕੁਮਾਰ ਕਿਸੇ ਨੂੰ ਕੁੱਝ ਦੱਸੇ ਬਿਨ੍ਹਾਂ ਹੀ ਕਿਧਰੇ ਚਲੇ ਗਿਆ ਹੈ। ਬਹੁਤ ਭਾਲ ਕਰਨ ਦੇ ਵੀ ਲਲਿਤ ਕੁਮਾਰ ਦੀ ਕੋਈ ਸੁਹ ਨਹੀਂ ਮਿਲੀ। ਸਿਕੰਦਰ ਰਾਮ ਨੇ ਦੱਸਿਆ ਕਿ ਲਲਿਤ ਕੁਮਾਰ ਮੰਦ ਬੁੱਧੀ ਹੈ। ਲਲਿਤ ਕੁਮਾਰ ਦੀ ਗੁੰਮਸ਼ੁਦਗੀ ਦੀ ਇਤਲਾਹ ਥਾਣਾ ਫਿਲੌਰ ਵਿਖੇ ਦੇ ਦਿੱਤੀ ਗਈ ਹੈ।

Latest News