Nazrana Times

ਪੰਜਾਬੀ

ਹਲਕਾ ਇੰਚਾਰਜ ਬ੍ਰਹਮਪੁਰਾ ਦੀ ਅਗਵਾਈ 'ਚ ਹੜ੍ਹ ਪੀੜਤਾਂ ਤੱਕ ਪਹੁੰਚੀ ਅਕਾਲੀ ਦਲ ਦੀ ਰਾਹਤ ਸਮੱਗਰੀ

30 Sep, 2025 02:24 AM

ਰਾਕੇਸ਼ ਨਈਅਰ 

ਚੋਹਲਾ ਸਾਹਿਬ/ਤਰਨਤਾਰਨ,29 ਸਤੰਬਰ

[FACTBOX]

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ, ਸਾਬਕਾ ਵਿਧਾਇਕ ਤੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅੱਜ ਇੱਥੋਂ ਹੜ੍ਹ ਪੀੜਤ ਕਿਸਾਨਾਂ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਭੇਜੀ ਗਈ ਰਾਹਤ ਸਮੱਗਰੀ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਤਹਿ ਦਿਲੋਂ ਧੰਨਵਾਦ ਕੀਤਾ।ਇਹ ਰਾਹਤ ਸਮੱਗਰੀ ਉਸੇ ਲੜੀ ਦਾ ਹਿੱਸਾ ਹੈ ਜਿਸ ਤਹਿਤ ਕੁਝ ਦਿਨ ਪਹਿਲਾਂ ਸ.ਬਾਦਲ ਦੇ ਦਿਸ਼ਾ-ਨਿਰਦੇਸ਼ਾਂ 'ਤੇ ਇੱਕ ਉੱਚ-ਪੱਧਰੀ ਕਮੇਟੀ ਨੇ ਹਲਕੇ ਦਾ ਦੌਰਾ ਕਰਕੇ ਨੁਕਸਾਨ ਦਾ ਜਾਇਜ਼ਾ ਲਿਆ ਸੀ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ਸ.ਬ੍ਰਹਮਪੁਰਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਕਾਲੀ ਦਲ ਨੇ ਇੱਕ ਵਾਰ ਫ਼ਿਰ ਸਾਬਤ ਕਰ ਦਿੱਤਾ ਹੈ ਕਿ ਉਹ ਪੰਜਾਬ ਦੇ ਲੋਕਾਂ,ਖਾਸ ਕਰਕੇ ਕਿਸਾਨਾਂ ਦੀ ਸੱਚੀ ਹਮਦਰਦ ਜਥੇਬੰਦੀ ਹੈ ਅਤੇ ਪਾਰਟੀ ਦੀ ਕਹਿਣੀ ਤੇ ਕਰਨੀ ਵਿੱਚ ਕੋਈ ਫ਼ਰਕ ਨਹੀਂ।ਜਿੱਥੇ 'ਆਪ' ਸਰਕਾਰ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ ਅਤੇ ਪੀੜਤਾਂ ਨੂੰ ਕੋਰੇ ਲਾਰਿਆਂ ਤੋਂ ਸਿਵਾਏ ਕੁਝ ਨਹੀਂ ਦੇ ਰਹੀ, ਉੱਥੇ ਸਾਡੀ ਪਾਰਟੀ ਨੇ ਸੀਨੀਅਰ ਆਗੂ ਸ.ਸਿਕੰਦਰ ਸਿੰਘ ਮਲੂਕਾ,ਜਥੇ: ਗੁਲਜ਼ਾਰ ਸਿੰਘ ਰਣੀਕੇ,ਸ.ਮਨਤਾਰ ਸਿੰਘ ਬਰਾੜ ਅਤੇ ਸ.ਕੰਵਰਜੀਤ ਸਿੰਘ (ਰੋਜ਼ੀ ਬਰਕੰਦੀ),ਸ.ਸੂਬਾ ਸਿੰਘ ਬਾਦਲ,ਸ.ਸ਼ੇਰ ਸਿੰਘ ਮੰਡ,ਸ.ਗੁਰਤਾਜ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਜ਼ਮੀਨੀ ਹਕੀਕਤ ਦਾ ਜਾਇਜ਼ਾ ਲੈਣ ਤੋਂ ਕੁਝ ਦਿਨਾਂ ਦੇ ਅੰਦਰ ਹੀ ਠੋਸ ਮਦਦ ਭੇਜ ਕੇ ਆਪਣਾ ਫਰਜ਼ ਨਿਭਾਇਆ ਹੈ।ਉਨ੍ਹਾਂ ਵੇਰਵੇ ਦਿੰਦਿਆਂ ਦੱਸਿਆ ਕਿ ਪਸ਼ੂਆਂ ਲਈ ਮੱਕੀ ਦੇ ਅਚਾਰ (ਚਾਰੇ) ਦੇ 5 ਟਰੱਕ ਅਤੇ ਹਲਕੇ ਵਿੱਚ ਆਪਣੇ ਦਮ 'ਤੇ ਟੁੱਟੇ ਹੋਏ ਬੰਨ੍ਹਾਂ ਨੂੰ ਬੰਨ੍ਹਣ ਦੀ ਸੇਵਾ ਕਰ ਰਹੇ ਕਿਸਾਨਾਂ ਦੀ ਮਸ਼ੀਨਰੀ ਲਈ 5000 ਲੀਟਰ ਡੀਜ਼ਲ ਦੀ ਇਹ ਵੱਡੀ ਸਹਾਇਤਾ ਅੱਜ ਪੀੜਤ ਪਿੰਡਾਂ ਲਈ ਰਵਾਨਾ ਕੀਤੀ ਗਈ ਹੈ।

ਸ.ਬ੍ਰਹਮਪੁਰਾ ਨੇ ਕਿਹਾ ਕਿ ਮੈਂ ਹਲਕੇ ਦੇ ਲੋਕਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ 'ਆਪ' ਸਰਕਾਰ ਉਨ੍ਹਾਂ ਦੀ ਬਾਂਹ ਫੜੇ ਜਾ ਨਾ ਫੜੇ,ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਉਨ੍ਹਾਂ ਦੇ ਨਾਲ ਹਮੇਸ਼ਾ ਚੱਟਾਨ ਵਾਂਗ ਖੜ੍ਹਾ ਰਹੇਗਾ।ਇਸ ਮੌਕੇ ਉਹਨਾਂ ਦੇ ਨਾਲ ਜ਼ਿਲ੍ਹਾ ਪ੍ਰਧਾਨ ਅਲਵਿੰਦਰਪਾਲ ਸਿੰਘ ਪੱਖੋਕੇ,ਸ਼੍ਰੋਮਣੀ ਕਮੇਟੀ ਮੈਂਬਰ ਗੁਰਬਚਨ ਸਿੰਘ ਕਰਮੂੰਵਾਲਾ, ਸੀਨੀਅਰ ਅਕਾਲੀ ਆਗੂ ਜਥੇ. ਸਤਨਾਮ ਸਿੰਘ ਚੋਹਲਾ ਸਾਹਿਬ,ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਜੱਗੀ,ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ,ਕੁਲਦੀਪ ਸਿੰਘ ਲਹੌਰੀਆ, ਅਵਤਾਰ ਸਿੰਘ ਸੰਧੂ ਚੋਹਲਾ ਸਾਹਿਬ,ਗੁਰਦੇਵ ਸਿੰਘ ਸ਼ਬਦੀ,ਮਨਜਿੰਦਰ ਸਿੰਘ ਲਾਟੀ ਚੋਹਲਾ ਸਾਹਿਬ,ਮਾਸਟਰ ਦਲਬੀਰ ਸਿੰਘ ਚੰਬਾ ਕਲਾਂ,ਮਾਸਟਰ ਗੁਰਨਾਮ ਸਿੰਘ ਧੁੰਨ,ਡਾ.ਜਤਿੰਦਰ ਸਿੰਘ,ਜਗਰੂਪ ਸਿੰਘ ਪੱਖੋਪੁਰਾ, ਅਜੀਤਪਾਲ ਸਿੰਘ ਬਿੱਟੂ ਚੰਬਾ,ਸਾਬਕਾ ਸਰਪੰਚ ਬਲਕਾਰ ਸਿੰਘ ਚੰਬਾ ਹਵੇਲੀਆਂ,ਸਤਨਾਮ ਸਿੰਘ ਬੱਲ ਘੜਕਾ ਸਮੇਤ ਵੱਡੀ ਗਿਣਤੀ ਵਿੱਚ ਸਥਾਨਕ ਅਕਾਲੀ ਲੀਡਰਸ਼ਿਪ ਹਾਜ਼ਰ ਸੀ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #