Nazrana Times

ਪੰਜਾਬੀ

ਪਿੰਡ ਦਿਆਲਪੁਰ ਸਰਕਾਰੀ ਹਾਈ ਸਮਾਰਟ ਸਕੂਲ ਵਿਖੇ 'ਅਧਿਆਪਕ ਸਨਮਾਨ ਤੇ ਸਕਾਲਰਸ਼ਿਪ ਵੰਡ ਸਮਾਰੋਹ' 7 ਸਤੰਬਰ ਨੂੰ

04 Sep, 2026 07:53 PM

ਅੱਪਰਾ, 4 ਸਤੰਬਰ (ਤੀਰਥ ਸਿੰਘ ਮੈਂਗੜ੍ਹਾ) ਸਰਕਾਰੀ ਹਾਈ ਸਮਾਰਟ ਸਕੂਲ ਦਿਆਲਪੁਰ ਵਿਖੇ - ਅਧਿਆਪਕ ਦਿਵਸ ਨੂੰ ਸਮਰਪਿਤ ਦੂਜਾ - ਅਕਾਦਮਿਕ ਸਕਾਲਰਸ਼ਿਪ ਵੰਡ ਸਮਾਰੋਹ 7 - ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ। ਡਾਕਟਰ - ਦੀਪਕ ਭਾਟੀਆ ਐਸ.ਡੀ.ਐਮ. ਫਿਲੌਰ ਅਤੇ - ਮੈਡਮ ਅਨੂਦੀਪ ਸ਼ਰਮਾ ਤਹਿਸੀਲਦਾਰ ਫਿਲੌਰ ਇਸ ਸਮਾਰੋਹ ਦੇ ਮੁੱਖ ਮਹਿਮਾਨ ਹੋਣਗੇ। ਇਸ ਮੌਕੇ ਫਿਲੌਰ ਤਹਿਸੀਲ ਦੇ 18 ਸਰਕਾਰੀ ਮਿਡਲ, ਜੋ ਹਾਈ ਅਤੇ ਸੀਨੀ. ਸੈਕੰ. ਸਕੂਲਾਂ ਦੇ 15 ਹੋਣਹਾਰ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਅਕਾਦਮਿਕ ਪ੍ਰਾਪਤੀਆਂ ਲਈ ਵਿਸ਼ੇਸ਼ ਇਨਾਮ - ਦਿੱਤੇ ਜਾਣਗੇ, ਜਿਸ ਵਿੱਚ ਹਰੇਕ ਵਿਦਿਆਰਥੀ - ਨੂੰ 2000 ਰੁਪਏ ਨਗਦ ਇਨਾਮ, ਮੋਮੈਂਟੋ ਅਤੇ ਸਾਹਿਤਕ ਕਿਤਾਬ ਭੇਟ ਕੀਤੀ ਜਾਵੇਗੀ। ਇਸ ਮੌਕੇ ਫਿਲੌਰ ਤਹਿਸੀਲ ਦੇ 10 ਮਿਹਨਤੀ ਅਧਿਆਪਕਾਂ ਨੂੰ ਵੀ ਉਨਾਂ ਦੇ ਸਿੱਖਿਆ ਦੇ ਖੇਤਰ ਅਤੇ ਸਮਾਜ ਸੇਵਾ ਵਿੱਚ ਪਾਏ ਵਿਸ਼ੇਸ਼ ਯੋਗਦਾਨ ਲਈ ਸਨਮਾਨਿਤ ਕੀਤਾ ਜਾਵੇਗਾ। ਇਹ ਸਮਾਰੋਹ ਪਿੰਡ ਰਾਜਪੁਰਾ ਦੇ ਵਸਨੀਕ ਸਰਦਾਰ ਸੁੱਚਾ ਸਿੰਘ ਰਾਹੀ ਯੂ. ਐਸ. ਏ. ਵੱਲੋਂ ਕਰਵਾਇਆ ਜਾਵੇਗਾ।

Posted By: GURBHEJ SINGH ANANDPURI

Latest News