Nazrana Times

ਪੰਜਾਬੀ

ਭੁੱਲ ਜਾਓ ਘਰ ਦੀ ਟੈਨਸ਼ਨ! ਹੁਣ Google ਕਰੇਗਾ ਘਰ ਦੀ ਰਖਵਾਲੀ, ਬਸ ਏਨੇ ਰੁਪਏ ਆਵੇਗਾ ਖ਼ਰਚ

20 Jan, 2025 05:30 AM

ਸਨ ਫਰਾਂਸਿਸਕੋ, : ਜੇਕਰ ਤੁਹਾਨੂੰ ਘਰ ਦੀ ਸੁਰੱਖਿਆ ਦੀ ਚਿੰਤਾ ਸਤਾਉਂਦੀ ਰਹਿੰਦੀ ਹੈ ਤਾਂ ਹੁਣ Google ਤੁਹਾਡੀ ਇਸ ਸਮੱਸਿਆ ਨੂੰ ਕੁਝ ਹੱਦ ਤਕ ਘਟਾ ਸਕਦਾ ਹੈ। ਹੁਣ ਚਾਹੇ ਤੁਸੀਂ ਦਫ਼ਤਰ ‘ਚ ਹੋ ਜਾਂ ਫਿਰ ਕਿਸੇ ਟੂਰ ‘ਤੇ ਬਾਹਰ, Google ਤੁਹਾਡੇ ਘਰ ਦੀ ਰਖਵਾਲੀ ਕਰੇਗਾ। Google ਹਰ ਵੇਲੇ ਤੁਹਾਡੇ ਘਰ ‘ਤੇ ਨਜ਼ਰ ਰੱਖੇਗਾ। ਨਾਲ ਹੀ ਤੁਹਾਨੂੰ ਹਰ ਵੇਲੇ ਘਰ ਦੀ ਅਪਡੇਟ ਦਿੰਦਾ ਰਹੇਗਾ। ਇਹ ਸੰਭਵ ਹੋ ਸਕੇਗਾ Google ਦੇ ਨਵੇਂ ਸਕਿਓਰਿਟੀ ਕੈਮਰੇ ਤੇ ਡੋਰ ਬੈੱਲ ਦੀ ਮਦਦ ਨਾਲ। ਅਸਲ ਵਿਚ Google ਨੇ ਵੀਰਵਾਰ ਨੂੰ Nest ਬ੍ਰਾਂਡ ਦਾ ਇਕ ਨਵਾਂ ਹੋਮ ਸਕਿਓਰਿਟੀ ਲਾਇਨਅਪ ਸਕਿਓਰਟੀ ਕੈਮਰਾ ਤੇ ਡੋਰਬੈੱਲ ਪੇਸ਼ ਕੀਤਾ ਹੈ।*Google Next Cam ਤੇ ਡੋਰਬੈੱਲ ਦੀ ਕੀਮਤ*ਨਵਾਂ Google Next Cam ਇਕ ਬੈਟਰੀ ਪਾਵਰਡ ਕੈਮਰਾ ਹੈ ਜਿਸ ਦੀ ਕੀਮਤ 179.99 ਡਾਲਰ (13,336 ਰੁਪਏ) ਹੈ ਜਦਕਿ Google Next Doorbell ਦੀ ਕੀਮਤ 179.99 ਡਾਲਰ (13,336) ਰੁਪਏ ਹੈ। Google Next Cam ਦੀ Floodlight ਦੇ ਨਾਲ ਕੀਮਤ 279.99 ਡਾਲਰ (20,743 ਰੁਪਏ) ਹੈ। ਜਦਕਿ ਸੈਕੰਡ ਜਨਰੇਸ਼ਨ ਵਾਇਰਡ Google Next Cam ਦੀ ਕੀਮਤ 99.99 ਡਾਲਰ (7,334 ਰੁਪਏ) ਹੈ। ਕੰਪਨੀ ਨੇ ਦੱਸਿਆ ਕਿ Google Next ਦਾ ਮਿਸ਼ਨ ਇਕ ਅਜਿਹਾ ਘਰ ਤਿਆਰ ਕਰਨਾ ਹੈ ਜਿਸ ਨਾਲ ਉੱਥੇ ਰਹਿਣ ਵਾਲੇ ਲੋਕਾਂ ਦੀ ਦੇਖਰੇਖ ਕੀਤੀ ਜਾ ਸਕੇ। ਕੰਪਨੀ ਨੇ ਆਪਣੇ ਬਲਾਗ ਪੋਸਟ ‘ਚ ਦੱਸਿਆ ਕਿ ਹਰੇਕ ਵਿਅਕਤੀ ਰੋਜ਼ਾਨਾ ਅਣਗਿਣਤ ਨੋਟੀਫਿਕੇਸ਼ਨ ਤੋਂ ਪਰੇਸ਼ਾਨ ਰਹਿੰਦਾ ਹੈ ਪਰ Google ਦਾ ਕੈਮਰਾ ਤੇ ਡੋਰਬੈੱਲ ਬਹੁਤ ਜ਼ਰੂਰੀ ਨੋਟੀਫਿਕੇਸ਼ਨ ਭੇਜਣਗੇ, ਜੋ ਯੂਜ਼ਰਜ਼ ਲਈ ਮਦਦਗਾਰ ਸਾਹਿਤ ਹੋਣਗੇ।ਘਰ ਦੀਆਂ ਗਤੀਵਿਧੀਆਂ ‘ਤੇ ਰੱਖ ਸਕੋਗੇ ਨਜ਼ਰGoogle ਦੇ ਨਵੇਂ ਕੈਮਰੇ ‘ਚ ਯੂਜ਼ਰ ਨੂੰ ਇਕ ਡਿਸਪਲੇਅ ਸਪੋਰਟ ਮਿਲੇਗਾ ਜਿਸਦੀ ਮਦਦ ਨਾਲ ਘਰੋਂ ਦੂਰ ਰਹਿ ਕੇ ਵੀ ਤੁਸੀਂ ਘਰ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖ ਸਕੋਗੇ। ਨਾਲ ਹੀ ਘਰ ਵਿਚ ਵੱਜਣ ਵਾਲੀ ਡੋਰ ਬੈੱਲ ਦਾ ਅਲਰਟ ਮਿਲਦਾ ਰਹੇਗਾ। ਇਸ ਦੀ ਮਦਦ ਨਾਲ ਘਰ ਦੇ ਆਸਪਾਸ ਹੋਣ ਵਾਲੇ ਈਵੈਂਟ ‘ਤੇ ਨਜ਼ਰ ਰੱਖੀ ਜਾ ਸਕੇਗੀ। ਨਾਲ ਹੀ ਘਰ ਦੇ ਲੋਕਾਂ, ਜਾਨਵਰਾਂ ਤੇ ਵ੍ਹੀਕਲ ਨੂੰ ਅਲਰਟ ਭੇਜਿਆ ਜਾ ਸਕੇਗਾ। ਕੰਪਨੀ ਨੇ ਕਿਹਾ ਕਿ ਨਵੇਂ ਸਕਿਓਰਟੀ ਕੈਮਰਾ ਤੇ ਡੋਰਬੈੱਲ ‘ਚ ਕਈ ਤਰ੍ਹਾਂ ਦੀਆਂ ਸਹੂਲਤਾਂ ਮਿਲਣਗੀਆਂ। ਹਾਲਾਂਕਿ ਇਸ ਦੇ ਲਈ ਕੋਈ ਸਬਸਕ੍ਰਿਪਸ਼ਨ ਚਾਰਜ ਨਹੀਂ ਲਿਆ ਜਾਵੇਗਾ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #