Nazrana Times

ਪੰਜਾਬੀ

ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਵਿਸ਼ੇਸ ਲੇਖ

20 Jan, 2025 05:30 AM

ਹਰਭਗਤ ਨਿਰੰਜਨੀਏ ਦੀ ਮੁਖ਼ਬਰੀ – ਸਰਕਾਰ ਨੇ ਪਰਲੇ ਦਰਜੇ ਦੇ ਵਫ਼ਾਦਾਰ ਚੌਧਰੀਆਂ ਅਤੇ ਮੁਖਬਰਾਂ ਵਿੱਚੋਂ ਸਭ ਤੋਂ ਉਘਾ ਤੇ ਨਿਰਦਈ ਜੰਡਿਆਲਾ-ਗੁਰੂ ਦਾ ਹਰਭਗਤ ਨਿਰੰਜਨੀਆਂ ਸੀ।ਉਸਨੇ ਜ਼ਕਰੀਆ ਖਾਨ ਪਾਸ ਜਾ ਕੇ ਭਾਈ ਤਾਰੂ ਸਿੰਘ ਜੀ ਖਿਲਾਫ ਮੁਖ਼ਬਰੀ ਅਤੇ ਝੂਠ-ਸੱਚ ਬੋਲ ਕੇ ਅਤੇ ਵਧਾ ਚੜ੍ਹਾ ਕੇ ਗੱਲਾਂ ਕਰਕੇ ਭਾਈ ਤਾਰੂ ਸਿੰਘ ਜੀ ਖਿਲਾਫ਼ ਜ਼ਕਰੀਆ ਖਾਨ ਦੇ ਕੰਨ ਭਰੇ।

ਉਸ ਨੇ ਜਦ ਵੇਖਿਆ ਕਿ ਜ਼ਕਰੀਆ ਖ਼ਾਨ ਉਸ ਦੀਆਂ ਗੱਲਾਂ ਨਾਲ ਉਤੇਜਿਤ ਹੋ ਗਿਆ ਹੈ ਤਾਂ ਕਿਹਾ ਕਿ ਇਹ ਪੂਹਲੇ ਪਿੰਡ ਦਾ ਭਾਈ ਤਾਰੂ ਸਿੰਘ ਉਤੋਂ ਵੇਖਣ ਨੂੰ ਬੜਾ ਭੋਲਾ-ਭਾਲਾ, ਭਲਾ ਮਾਣਸ, ਮਿਠ-ਬੋਲੜਾ ਤੇ ਸਾਰਿਆਂ ਦਾ ਸਾਂਝਾ ਬਣਿਆ ਬੈਠਾ ਹੈ, ਪਰ ਵਿਚੋਂ ਬਹੁਤ ਹੀ ਖ਼ਤਰਨਾਕ ਹੈ। ਇਸ ਨੇ ਆਪਣੀ ਮੱਕਾਰੀ ਦਾ ਬੜਾ ਤਕੜਾ ਜਾਲ ਫੈਲਾਇਆ ਹੋਇਆ ਹੈ। ਇਸ ਪਾਸ ਸਰਕਾਰ ਦੇ ਬਾਗੀ ਸਿੰਘ ਰਾਤਾਂ ਕੱਟਦੇ ਹਨ। ਇਹ ਉਨ੍ਹਾਂ ਨੂੰ ਲੰਗਰ ਖੁਆਉਂਦਾ ਹੈ।  ਸਿੰਘ ਬਾਹਰ ਉਸ ਦੇ ਖੇਤਾਂ ਵਿਚ ਠਹਿਰਦੇ ਹਨ। ਇਸ ਪਾਸੋਂ ਇਲਾਕੇ ਦੀ ਸੂਹ ਲੈਂਦੇ ਹਨ ਅਤੇ ਸ਼ਾਹ-ਰਾਹਾਂ ਉਤੇ ਵਾਰਦਾਤਾਂ ਕਰਦੇ ਹਨ, ਪਿੰਡ ਵਿਚ ਵੱਸਣ ਵਾਲੀ ਤੁਹਾਡੀ ਪਰਜਾ ਦੇ ਖਾਂਦੇ-ਪੀਂਦੇ ਸਾਊ ਲੋਕਾਂ ਦੇ ਘਰ-ਘਾਟ ਲੁਟਦੇ ਹਨ। ਕਈ ਵਾਰ ਦਿਨ-ਦੀਵੀਂ ਧਾੜੇ ਮਾਰਦੇ ਹਨ। ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਦਿਨੇ ਹਲ ਵਾਹੁੰਦਾ ਹੈ, ਪਰ ਰਾਤ ਨੂੰ ਸੰਨਾਂ ਲਾ ਕੇ ਲੋਕਾਂ ਦੇ ਝੁਗੇ ਫੋਲ ਲੈਂਦਾ ਹੈ, ਸੰਨ੍ਹ ਲਾਉਣ ਦਾ ਬੜਾ ਮਾਹਿਰ ਹੈ। ਆਪ ਮਾੜਾ ਖਾਂਦਾ ਹੈ, ਭੁੱਖਾਂ ਕਟਦਾ ਹੈ, ਭੁੱਜੇ ਛੋਲੇ ਹੀ ਚੱਬ ਕੇ ਗੁਜ਼ਾਰਾ ਕਰ ਲੈਂਦਾ ਹੈ, ਪਰ ਸਿੰਘਾਂ ਨੂੰ ਵਧੀਆ ਅੰਨ-ਪਾਣੀ ਛਕਾਉਂਦਾ ਹੈ। ਲੀੜਾ ਕੱਪੜਾ ਤੇ ਖ਼ਰਚ ਆਦਿ ਵੀ ਦੇਂਦਾ ਹੈ। ਮਾਝੇ ਦੇ ਬੜੇ ਬੜੇ ਧਾੜਵੀ ਇਸ ਦੇ ਯਾਰ ਹਨ। ਧਾੜਿਆਂ, ਲੁੱਟਾਂ ਤੇ ਚੋਰੀ ਦੇ ਮਾਲ ਵਿਚੋਂ ਇਸ ਨੂੰ ਹਿੱਸਾ ਦੇਂਦੇ ਹਨ ਅਤੇ ਇਹ ਉਨ੍ਹਾਂ ਦੀ ਸੇਵਾ ਕਰਦਾ ਹੈ। ਚੌਧਰੀ ਮੱਸੇ ਦਾ ਕਾਤਿਲ ਮਹਿਤਾਬ ਸਿੰਘ ਮੀਰਾਂ ਕੋਟੀਆ ਅਤੇ ਇਸ ਕਿਸਮ ਦੇ ਹੋਰ ਖ਼ਤਰਨਾਕ ਸਿੰਘ ਉਸ ਪਾਸ ਆ ਕੇ ਠਹਿਰਦੇ ਹਨ। ਉਂਜ ਭਾਵੇਂ ਹਿੰਦੂ ਮੁਸਲਮਾਨਾਂ ਨੂੰ ਇਕੋ ਜਿਹਾ ਸਮਝਦਾ ਹੈ, ਵਖਾਲੇ ਲਈ ਬੜੀ ਕਰੜੀ ਬੰਦਗੀ ਕਰਦਾ ਹੈ, ਕਿਰਤ ਕਰਦਾ ਹੈ, ਲੋਕ ਉਸ ਨੂੰ ਕਬੀਰ ਤੇ ਧੰਨੇ ਵਰਗਾ ਭਗਤ ਸਮਝ ਕੇ ਸਤਿਕਾਰਦੇ ਹਨ, ਪਰ ਅੰਦਰੋਂ ਇਹ ਬੜਾ ਵੱਡਾ ਸਰਕਾਰ-ਵਿਦਰੋਹੀ ਹੈ। ਜਿਨ੍ਹਾਂ ਨੇ ਚੌਧਰੀ ਮੱਸਾ ਫ਼ੌਜਾਂ ਦੇ ਲਗੇ ਪਹਿਰਿਆਂ ਵਿਚੋਂ ਮਾਰ ਲਿਆ ਤੇ ਅੱਜ ਤਕ ਹੱਥ ਨਹੀਂ ਆਏ, ਉਹ ਇਸ ਪਾਸ ਆਉਂਦੇ ਹਨ, ਇਹ ਹੁਣ ਤੁਹਾਨੂੰ ਕਤਲ ਕਰਨ ਦੇ ਬਾਨ੍ਹਣੂੰ ਬੰਨ ਰਹੇ ਹਨ। ਸਰਕਾਰ ਨੂੰ ਹੁਣੇ ਈ ਆਪਣੇ ਬੰਦੋਬਸਤ ਨਾਲ ਤਕੜਾਈ ਕਰ ਦੇਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਕਿ ਇਹ ਕੋਈ ਕਾਰਾ ਕਰਵਾ ਦੇਵੇ, ਹੁਣੇ ਹੀ ਫੜ ਕੇ ਮੌਤ ਦੇ ਘਾਟ ਉਤਾਰ ਦੇਣਾ ਹੀ ਅਕਲਮੰਦੀ ਹੈ । ਹਜ਼ੂਰ! ਗਿਆ ਵੇਲਾ ਹੱਥ ਨਹੀਂ ਆਉਂਦਾ। ਇਸ ਪਾਸੇ ਤੁਰੰਤ ਧਿਆਨ ਦੇਵੋ। ਇਹ ਬੰਦਾ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ। ਜਿੰਨੀ ਛੇਤੀ ਹੋ ਸਕੇ, ਕਾਰਵਾਈ ਕੀਤੀ ਜਾਵੇ। ਚੰਗਾ ਹੋਵੇ ਜੇ ਇਸ ਨੂੰ ਅੱਜ ਭਲਕ ਹੀ ਫੜ ਲਿਆ ਜਾਵੇ ਤੇ ਫਿਰ ਜੀਉਂਦਾ ਲਾਹੌਰੋਂ ਵਾਪਸ ਨਾ ਮੁੜੇ। ਅਸੀਂ ਨਾ-ਚੀਜ਼ ਤਾਂ ਸਰਕਾਰ ਦੇ ਪੁਰਾਣੇ ਲੂਣ ਖਾਣ ਵਾਲਿਆਂ ਵਿਚੋਂ ਹਾਂ, ਇਸ ਲਈ ਅਸਾਂ ਤਾਂ ਜ਼ਰੂਰ ਨੇਕ ਰਾਏ ਹੀ ਦੇਣੀ ਹੈ। ਅਗੋਂ ਮੰਨਣਾ ਜਾਂ ਨਾ ਮੰਨਣਾ ਹਜ਼ੂਰ ਦੀ ਆਪਣੀ ਮਰਜ਼ੀ ਹੈ। 

ਜ਼ਕਰੀਆ ਖ਼ਾਨ ਏਨਾ ਲੰਮਾ ਬਿਆਨ ਸੁਣ ਕੇ ਪੂਰਾ ਭਖ ਉਠਿਆ

Posted By: GURBHEJ SINGH ANANDPURI

Latest News

Loading…
Loading the web debug toolbar…
Attempt #