Nazrana Times

ਪੰਜਾਬੀ

ਭਾਈ ਖਾਲੜਾ ਦੇ ਕਾਤਲਾਂ ਬਾਰੇ ਦੱਸਣ ਦੀ ਬਜਾਏ ਸਰਕਾਰ ਬਣ ਰਹੀ ਕਾਤਲਾਂ ਦੀ ਢਾਲ- ਗੁਰਾਂ ਦਾ ਪੰਜਾਬ ਚਾਹੁੰਦਾ ਫੌਜੀ ਹਮਲੇ, ਝੂਠੇ ਮੁਕਾਬਲਿਆਂ, ਜਾਇਦਾਦਾਂ ਦੇ ਅੰਬਾਰਾਂ ਦੀ ਲੋਕ ਕਮਿਸ਼ਨ ਰਾਂਹੀ ਨਿਰਪੱਖ ਪੜ੍ਹਤਾਲ- ਖਾਲੜਾ ਮਿਸ਼ਨ

09 Aug, 2026 04:52 PM

ਅੰਮ੍ਰਿਤਸਰ-ਸੁਰਜੀਤ ਸਿੰਘ ਖਾਲਸਾ

ਅੱਜ ਇੱਥੇ ਅੰਮ੍ਰਿਤਸਰ ਵਿਖੇ ਭੰਡਾਰੀ ਪੁੱਲ ਉੱਪਰ ਰੋਸ ਪ੍ਰਦਰਸ਼ਨ ਕਰਦਿਆਂ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਵੱਲੋ ਂਭਾਈ ਜਸਵੰਤ ਸਿੰਘ ਖਾਲੜਾ ਦੇ ਕਾਤਲਾਂ ਨੂੰ ਜ਼ੇਲ ੍ਹਵਿੱਚੋਂ ਗੈਰ ਕਾਨੂੰਨੀ ਅਤੇ ਪਾਪੀ ਮਾਨਸਿਕਤਾ ਕਾਰਨ ਰਿਹਾਅ ਕਰਨ ਬਾਰ ੇਅਤੇ ਪੰਜਾਬ ਅੰਦਰ ਹੋਏ ਝੂਠੇ ਸਸਮੁਕਾਬਲਿਆਂ ਅਤੇ ਸ਼੍ਰੀ ਦਰਬਾਰ ਸਾਹਿਬ ਉੱਪਰ ਹੋਏ ਫੌਜੀ ਹਮਲੇ ਦੀ ਪੜ੍ਹਤਾਲ ਲਈ ਲੋਕ ਕਮਿਸ਼ਨ ਬਣਾਉਣ ‘ਤੇ ਜ਼ੋਰ ਦਿੱਤਾ ਗਿਆ। ਜਥੇਬੰਦੀਆਂ ਨੇ ਕਿਹਾ ਕਿ ਭਾਈ ਜਸਵੰਤ ਸਿੰਘ ਖਾਲੜਾ ਦੇ ਕਾਤਲਾਂ ਦੇ ਹੱਕ ਵਿੱਚ ਹੀ ਨਹੀਂ ਸਗੋਂ ਝੂਠੇ ਮੁਕਾਬਲੇ ਬਣਾਉਣ ਵਾਲੇ ਦੋਸ਼ੀਆਂ ਦੇ ਹੱਕ ਵਿੱਚ ਅੱਜ ਤੱਕ ਰਾਜ ਕਰਦੀਆਂ ਆ ਰਹੀਆਂ ਸਾਰੀਆਂ ਪਾਰਟੀਆਂ ਹੀ ਡਟੀਆਂ ਹੋਈਆਂ ਹਨ। ਆਮ ਪਾਰਟੀ ਜੋ ਆਪਣੇ ਆਪ ਨੂੰ ਕਦੀ ਭਗਤ ਸਿੰਘ ਦੀ ਵਾਰਿਸ ਦੱਸਦੀ ਹੈ, ਕਦੀ ਨਾਗਪੁਰੀ ਕ੍ਰਾਂਤੀਵੀਰ ਦੱਸਦੀ ਹੈ ਅਤੇ ਉਸਨ ੇਪੂਰੀ ਬੇਸ਼ਰਮੀ ਨਾਲ ਭਾਈ ਖਾਲੜਾ ਦੇ ਕਾਤਲ ਜਸਪਾਲ ਸਿੰਘ ਡੀ.ਐਸ.ਪੀ. ਤੇ ਹੋਰਾਂ ਨੂੰ ਮਾਫੀਆਂ ਦੇ ਕ ੇਰਿਹਾਅ ਕਰ ਦਿੱਤਾ ਹੈ।ਆਮ ਆਦਮੀ ਪਾਰਟੀ ਦੀ ਸਰਕਾਰ ਦੱਸੇ ਕਿ ਭਾਈ ਖਾਲੜਾ ਦੇ ਇਹ ਕਾਤਲ ਕਿੱਥੇ ਹਨ? ਖਾਲੜਾ ਮਿਸ਼ਨ ਵੱਲੋਂ ਲਗਾਤਾਰ ਅਦਾਲਤਾਂ ਵਿੱਚ ਅਤੇ ਸੜਕਾਂ ‘ਤੇ ਸੰਘਰਸ਼ ਕੀਤਾ, ਪਰ ਦੂਜੇ ਪਾਸੇ ਕਾਤਲਾਂ ਨੂੰ ਬਚਾਉਣ ਲਈ ਰਾਜ ਕਰਦੀਆਂ ਸਾਰੀਆਂ ਪਾਰਟੀਆਂ ਲੱਗੀਆਂ ਰਹੀਆਂ।ਕਾਂਗਰਸ ਹੋਵੇ ਜਾਂ ਭਾਜਪਾ, ਬਾਦਲਕੇ ਹੋਣ ਜਾਂ ਆਮ ਪਾਰਟੀ ਸਭ ਨੇ ਰਲ ਮਿਲ ਕੇ ਲਿਟੀਗੇਸ਼ਨ ਸੈੱਲ ਬਣਾ ਕੇ ਕਾਤਲਾਂ ਨੂੰ ਮਾਇਆ ਦੇ ਗੱਫੇ ਦਿੱਤੇਅਤੇ ਵਕੀਲ ਕਰਕੇ ਦਿੱਤੇ।ਸਾਰਿਆਂ ਨੇ ਫੌਜੀ ਹਮਲੇ ਤੇ ਝੂਠੇ ਮੁਕਾਬਲਿਆਂ ਰਾਂਹੀ ਹੋਈ ਕੁਲ ਨਾਸ਼ ਉੱਪਰ ਪਰਦਾ ਪਾਇਆ।ਅੱਜ ਤੱਕ ਸਿੱਖ ਪੰਥ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਰੱਦ ਕਰਨ, ਬੰਦੀ ਸਿੱਖਾਂ ਦੀ ਰਿਹਾਈ ਅਤੇ ਚੁਣੇ ਹੋਏ ਐਮ.ਪੀ. ਦੀ ਰਿਹਾਈ ਦੀ ਮੰਗ ਕਰ ਰਿਹਾਸੀ ਪਰ ਪੰਥ ਤੇ ਪੰਜਾਬ ਦੋਖੀਆਂ ਨੇ ਭਾਈ ਖਾਲੜਾ ਦੇ ਕਾਤਲਾਂ ਨੂੰ ਰਿਹਾਅ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਲੁੱਟ-ਪੁੱਟ ਕੇ ਲਗਾਏ ਜਾਇਦਾਦਾਂ ਦੇ ਅੰਬਾਰਾਂ ਦੀ ਨਿਰਪੱਖ ਪੜ੍ਹਤਾਲ ਲਈ ਕਮਿਸ਼ਨ ਬਣਨਾ ਚਾਹੀਦਾ ਹੈ ਅਤੇ ਅਯੋਕੇ ਮਲਕ ਭਾਗੋਆਂ ਦੇ ਚਿਹਰੇ ਨੰਗੇ ਹੋਣੇ ਚਾਹੀਦੇਹਨ। ਉਨ੍ਹਾਂi ਕਹਾ ਕਿ ਜਦੋਂ ਧਾਰਮਿਕ ਪਦਵੀਆਂ‘ਤੇ ਬੈਠਣ ਵਾਲੇ ਰਾਜਨੀਤਿ ਕ ਲੋਕਾਂ ਦੀ ਬੁੱਕਲ ਵਿੱਚ ਬੈਠ ਜਾਣ ਤਾਂ ਉਸ ਵਕਤ ਕੂੜ ਦੀ ਚੜ੍ਹਤ ਹੁੰਦੀਹੈ। ਜਥੇਬੰਦੀਆਂ ਦੁੱਖ ਪ੍ਰਗਟ ਕੀਤਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੀ ਦਰਬਾਰ ਸਾਹਿਬ ਉੱਪਰ ਹੋਏ ਫੌਜੀ ਹਮਲੇ ਅਤੇ 25 ਹਜ਼ਾਰ ਸਿੱਖ ਨੌਜਵਾਨਾਂ ਦੇਝੂਠੇ ਮੁਕਾਬਲਿਆਂ ਬਾਰੇ ਕਮਿਸ਼ਨ ਬਣਨਾ ਚਾਹੀਦਾ ਸੀ ਜੋ ਕਿ ਅੱਜ ਤੱਕ ਨਹੀਂ ਬਣ ਸਕਿਆ। ਉਨ੍ਹਾਂ ਚੜਾਵਾ ਚੋਰੀ ਦਲ ਤ ਬੇਅਦਬੀ ਦਲ ਵਿੱਚ ਹੋ ਰਹੇ ਗਠਜੋੜ ਬਾਰੇ ਕਿਹਾ ਕਿ ਭਾਵੇਂ ਚੜਾਵਾ ਚੋਰੀ ਦਲ ਹੋਵੇ, 84 ਵਾਲਾ ਦਲ ਹੋਵੇ,ਬੇਅਦਬੀ ਦਲ ਹੋਵੇ ਜਾਂ ਨਾਗਪੁਰੀ ਕ੍ਰਾਂਤੀ ਦਲ ਹੋਵੇ, ਸਾਰਿਆਂ ਦਾ ਏਜੰਡਾ ਇੱਕੋ ਹੈ ਪੰਜਾਬ ਨੂੰ ਸ਼ਮਸ਼ਾਨ ਵਿੱਚ ਬਦਲ ਣਾ। ਉਨ੍ਹਾਂ ਜ਼ੋਰ ਦੇਕ ੇਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਉਪਰੋਕਤ ਸਾਰੀਆਂ ਧਿਰਾਂ ਦਾ ਸਮਾਜਿਕ ਬਾਈਕਾਟ ਹੋਣਾ ਚਾਹੀਦਾ ਹੈ, ਕਿਉਂਕਿ ਇਹ ਧਿਰਾਂ ਭਾਈ ਰਾਜੋਆਣਾ ਦੀ ਫਾਂਸੀ ਦੇ ਹੱਕ ਵਿੱਚ ਹਨ, ਬੰਦੀ ਸਿੱਖਾਂ ਦ ੀ ਰਿਹਾਈ ਦੇ ਉਲਟ ਹਨ, ਚੁਣੇ ਐਮ.ਪੀ. ਦੀi ਰਹਾਈ ਦੇ ਉਲਟ ਹਨ, ਪੰਜਾਬ ਦੇ ਪਾਣੀਆਂ, ਬਿਜਲੀ, ਇਲਾਕਿਆਂ ਦੀ ਲੁੱਟ ਦੇ ਹੱਕ i ਵੱਚ ਹਨ। ਉਨ੍ਹਾਂ ਕਿਹਾ ਕਿ ਰਾਜ ਕਰਨ ਵਾਲੀਆਂ ਧਿਰਾਂ ਵੱਲੋਂ ਪੰਥ ਬਚਾਓ, ਪੰਜਾਬ ਬਚਾਓ ਦੇ ਨਾਅਰੇ ਧੋਖਾ ਸਾਬਤ ਹੋਏਹਨ। ਇੰਨ੍ਹਾਂ ਇਸ ਆੜ ਵਿੱਚ ਫੌਜੀ ਹਮਲੇ ਦੇ ਦੋਸ਼ੀ, ਝੂਠੇ ਮੁਕਾਬਲਿਆਂ, ਨਸ਼ਿਆਂ, ਬੇਅਦਬੀਆਂ ਦੇ ਦੋਸ਼ੀ ਬਚਾਏ ਹਨ।

 ਇਸ ਰੋਸ ਮੁਜ਼ਾਹਰੇ ਵਿੱਚ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਬਾਬਾ ਦਰਸ਼ਨਸਿੰਘ, ਵਿਰਸਾ ਸਿੰਘ ਬਹਿਲਾ, ਸਤਵੰਤ ਸਿੰਘ ਮਾਣਕ, ਹਰਦਿਆਲ ਸਿੰਘ ਘਰਿਆਲਾ, ਸੁਖਵਿੰਦਰ ਸਿੰਘ ਤਰਨਤਾਰਨ, ਜਸਬੀਰ ਸਿੰਘ ਨੌਸ਼ਿਹਰਾਪੰਨੂਆਂ, ਜਸਬੀਰ ਸਿੰਘ ਪੱਟੀ, ਨਿਰਮਲ ਸਿੰਘ, ਹਰਮਨਦੀਪ ਸਿੰਘ ਸਰਹਾਲੀ, ਵਿੱਕੀਜੋਧਪੁਰ, ਬੌਬੀਕੁਮਾਰ, ਸੋਨੂੰਹਰੀਕੇ, ਮਾਤਾ ਵੀਰ ਕੌਰ ਢੌਟੀਆਂ, ਕਮਲਜੀਤਕੌਰ, ਬਲਵਿੰਦਰ ਸਿੰਘ ਸੰਧਾ,  ਦਲਬੀਰ ਸਿੰਘ ਭੀਲੋਵਾਲ, ਡਾਕਟਰ ਕਾਬਲ ਸਿੰਘ, ਸੁਰਿੰਦਰ ਸਿੰਘ ਤਰਨਤਾਰਨ ਆਦਿ ਹਾਜ਼ਰ ਸਨ।ਇਸ ਮੌਕੇ ਐਡਵੋਕੇਟ ਜਗਦੀਪ ਸਿੰਘਰੰਧਾਵਾ, ਜਸਬੀਰ ਸਿੰਘ ਨੌਸ਼ਿਹਰਾ ਪੰਨੂਆਂ, ਵਿਰਸਾ ਸਿੰਘ ਬਹਿਲਾ, ਬਾਬਾ ਦਰਸ਼ਨ ਸਿੰਘ, ਹਰਦਿਆਲ ਸਿੰਘ ਘਰਿਆਲਾ, ਸਤਵੰਤ ਸਿੰਘ ਮਾਣਕ ਆਦਿ ਨੇ ਸੰਬੋਧਨ ਕੀਤਾ

Posted By: GURBHEJ SINGH ANANDPURI

Latest News