ਤਰਨਤਾਰਨ ਜ਼ਿਮਨੀ ਚੋਣ ਵਿੱਚ ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਨੂੰ ਮਿਲਿਆ ਭਰਵਾਂ ਹੁੰਗਾਰਾ
ਪਿੰਡ ਝਾਮਕਾ ਖੁਰਦ ਵਿਖੇ ਸੈਂਕੜੇ ਮੋਹਤਬਰ ਲੋਕ ਭਾਜਪਾ 'ਚ ਸ਼ਾਮਲ
ਦੇਸ਼ ਦੇ ਦੂਸਰੇ ਸੂਬਿਆਂ ਵਾਂਗ ਪੰਜਾਬ ਦਾ ਭਵਿੱਖ ਸਿਰਫ ਭਾਜਪਾ ਹੀ ਸੰਵਾਰ ਸਕਦੀ- ਹਰਜੀਤ ਸੰਧੂ
ਰਾਕੇਸ਼ ਨਈਅਰ ਚੋਹਲਾ ਤਰਨਤਾਰਨ,14 ਅਕਤੂਬਰ
ਵਿਧਾਨ ਸਭਾ ਹਲਕਾ ਤਰਨਤਾਰਨ ਤੋਂ ਜ਼ਿਮਨੀ ਚੋਣ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ (ਜਿਲਾ ਪ੍ਰਧਾਨ) ਦੀ ਅਗਵਾਈ ਹੇਠ ਹਲਕਾ ਤਰਨਤਾਰਨ ਦੇ ਪਿੰਡ ਝਾਮਕਾ ਖੁਰਦ ਵਿਖੇ ਸੈਂਕੜੇ ਮੋਹਤਬਰ ਲੋਕ ਸਰਕਲ ਪ੍ਰਧਾਨ ਸਾਹਿਬ ਸਿੰਘ ਦੀ ਪ੍ਰੇਰਨਾ ਸਦਕਾ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ।ਜਿੰਨਾਂ ਵੱਲੋਂ ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਨੂੰ ਤਰਨਤਾਰਨ ਜਿਮਨੀ ਚੋਣ ਵਿੱਚ ਵੱਡੇ ਬਹੁਮਤ ਨਾਲ ਜਿਤਾਉਣ ਦਾ ਐਲਾਨ ਕੀਤਾ ਗਿਆ।ਸ਼ਾਮਲ ਹੋਣ ਵਾਲਿਆਂ ਵਿੱਚ ਜਗਜੀਤ ਸਿੰਘ, ਬਲਕਾਰ ਸਿੰਘ,ਬਲਦੇਵ ਸਿੰਘ, ਮੁਖਤਾਰ ਸਿੰਘ,ਸੁਖਦੇਵ ਸਿੰਘ,ਕਰਨੈਲ ਸਿੰਘ,ਹਰਨੇਕ ਸਿੰਘ,ਪਾਲ ਸਿੰਘ,ਹਰਮਿੱਤਰ ਸਿੰਘ,ਗੁਰਭਿੰਦਰ ਸਿੰਘ,ਨਿਰਵੈਲ ਸਿੰਘ,ਮੁਖਤਾਰ ਸਿੰਘ, ਨੋਧ ਸਿੰਘ,ਬਲਵੀਰ ਸਿੰਘ,ਬਲਵਿੰਦਰ ਸਿੰਘ,ਰਾਧਾ ਸਿੰਘ,ਗੁਰਜੰਟ ਸਿੰਘ, ਹਰਮੀਤ ਸਿੰਘ ਆਦਿ ਨੂੰ ਉਮੀਦਵਾਰ ਹਰਜੀਤ ਸਿੰਘ ਸੰਧੂ ਵੱਲੋਂ ਰਸਮੀ ਤੌਰ 'ਤੇ ਪਾਰਟੀ ਚਿੰਨ ਦੇ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ 'ਤੇ ਸੰਬੋਧਨ ਕਰਦਿਆਂ ਉਮੀਦਵਾਰ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੂੰ ਭਾਰਤ ਦੇਸ਼ ਦੇ ਜਿਸ ਵੀ ਇਲਾਕੇ ਵਿੱਚ ਲੋਕਾਂ ਨੇ ਸੇਵਾ ਕਰਨ ਦਾ ਮੌਕਾ ਦਿੱਤਾ ਹੈ,ਬਾਅਦ ਵਿੱਚ ਭਾਜਪਾ ਆਪਣੀਆਂ ਲੋਕ ਪੱਖੀ ਨੀਤੀਆਂ ਕਰਕੇ ਉੱਥੋਂ ਬਾਰ ਬਾਰ ਲੋਕਾਂ ਦਾ ਫਤਵਾ ਕਬੂਲਣ ਵਿੱਚ ਕਾਮਯਾਬ ਰਹੀ ਹੈ,ਕਿਉਂਕਿ ਭਾਜਪਾ ਜੋ ਕਹਿੰਦੀ ਹੈ ਉਹ ਕਰਕੇ ਦਿਖਾਉਂਦੀ ਹੈ ਤਾਂ ਹੀ ਲੋਕ ਵਾਰ ਵਾਰ ਦੂਸਰੇ ਸੂਬਿਆਂ ਵਿੱਚ ਲਗਾਤਾਰ ਭਾਜਪਾ ਸਰਕਾਰ ਬਣਾ ਕੇ ਉੱਥੋਂ ਦੀ ਤਰੱਕੀ ਅਤੇ ਖੁਸ਼ਹਾਲੀ ਨਾਲ ਜੀਅ ਰਹੇ ਹਨ।ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਵਿੱਚ ਇਸ ਦੇ ਬਿਲਕੁਲ ਉਲਟ ਇਸ ਕਰਕੇ ਹੋ ਰਿਹਾ ਹੈ ਕਿ ਪੰਜਾਬ ਦੀ ਸੱਤਾ 'ਤੇ ਰਾਜ ਕਰਨ ਵਾਲੀਆਂ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਲੋਕਾਂ ਨਾਲ ਝੂਠ ਅਤੇ ਧੋਖਾ ਕਰਕੇ ਪੰਜਾਬ ਨੂੰ ਕਰਜੇ ਦੀ ਮਾਰ ਹੇਠ ਦਬਾਇਆ ਹੈ ਅਤੇ ਭਵਿੱਖ ਨੂੰ ਖਤਰੇ ਵਿੱਚ ਪਾਇਆ ਹੈ ਪਰ ਹੁਣ ਲੋਕ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਸਰਕਾਰ ਤੋਂ ਖੁਸ਼, ਪ੍ਰਭਾਵਿਤ ਅਤੇ ਜਾਗਰੁਕ ਹਨ।ਇਸੇ ਕਰਕੇ ਹੀ ਦੇਸ਼ ਦੀ ਸੱਤਾ 'ਤੇ ਤੀਸਰੀ ਵਾਰ ਭਾਜਪਾ ਸਰਕਾਰ ਬਣੀ ਹੈ ਜੋ ਆਪਣੇ ਆਪ ਵਿੱਚ ਇੱਕ ਇਤਿਹਾਸਕ ਰਿਕਾਰਡ ਹੈ ਜੋ ਹਰਮਨ ਪਿਆਰਤਾ ਕਾਰਨ ਕਾਇਮ ਹੋਇਆ ਹੈ ਅਤੇ ਭਾਰਤ ਦੇਸ਼ ਦੇ ਦੂਸਰੇ ਸੂਬਿਆਂ ਵਾਂਗ ਪੰਜਾਬ ਦਾ ਭਵਿੱਖ ਸਿਰਫ ਭਾਜਪਾ ਹੀ ਸੰਵਾਰ ਸਕਦੀ ਹੈ।ਇਸ ਮੌਕੇ 'ਤੇ ਇਕੱਤਰ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਨੇ ਪਾਰਟੀ ਲੀਡਰਸ਼ਿਪ ਦੀ ਹਾਜਰੀ ਵਿੱਚ ਉਮੀਦਵਾਰ ਹਰਜੀਤ ਸਿੰਘ ਸੰਧੂ ਨੂੰ ਵੱਡੀ ਲੀਡ ਨਾਲ ਜਿਤਾਉਣ ਦਾ ਦਾਅਵਾ ਕੀਤਾ ਅਤੇ ਕਿਹਾ ਕਿ ਉਹ ਭਾਜਪਾ ਲਈ ਭਵਿੱਖ ਵਿੱਚ ਵੀ ਕੰਮ ਕਰਦੇ ਰਹਿਣਗੇ।ਲੋਕਾਂ ਵੱਲੋਂ ਜੈਕਾਰਿਆਂ ਦੀ ਗੂੰਜ ਵਿੱਚ ਉਮੀਦਵਾਰ ਹਰਜੀਤ ਸਿੰਘ ਸੰਧੂ ਵੱਲੋਂ ਕਮਲ ਦੇ ਫੁੱਲ ਨੂੰ ਵੋਟ ਪਾਉਣ ਦੀ ਕੀਤੀ ਅਪੀਲ ਨੂੰ ਸਵੀਕਾਰ ਕੀਤਾ ਅਤੇ ਪਿੰਡ ਝਾਮਕਾ ਖੁਰਦ ਵਿੱਚੋਂ ਭਾਜਪਾ ਨੂੰ ਵੱਡਾ ਜਨ ਸਮਰਥਨ ਦੇਣ ਦਾ ਐਲਾਨ ਕੀਤਾ।ਇਸ ਮੌਕੇ ਤੇ ਜ਼ਿਲ੍ਹਾ ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ,ਐਸਸੀ ਮੋਰਚਾ ਜਿਲਾ ਪ੍ਰਧਾਨ ਅਵਤਾਰ ਸਿੰਘ ਬੰਟੀ,ਮੋਰਚਾ ਜਨਰਲ ਸਕੱਤਰ ਹਰਜੀਤ ਸਿੰਘ ਕੰਗ,ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਜੀਓਬਾਲਾ,ਮਾਸਟਰ ਬਲਦੇਵ ਸਿੰਘ ਮੰਡ,ਘੁੱਲਾ ਸਿੰਘ ਮਿਆਣੀ,ਬਲਧੀਰ ਸਿੰਘ, ਸਾਬਕਾ ਸਰਪੰਚ ਸੁਖਦੇਵ ਸਿੰਘ ਮਾਲੂਵਾਲ,ਜਸਪਾਲ ਸਿੰਘ ਮਾਲੂਵਾਲ, ਜਸਬੀਰ ਸਿੰਘ ਮੁਗਲਚੱਕ ਆਦਿ ਪਾਰਟੀ ਆਗੂ ਸਾਹਿਬਾਨ ਮੌਜੂਦ ਸਨ।
Posted By: TAJEEMNOOR KAUR