ਗੀਤਾਂ ਵਿੱਚ ਨਸ਼ੇ ਅਤੇ ਗੈਂਗਵਾਰ ਪਰੋਸਨ ਵਾਲਾ ਯੋ ਯੋ ਹਨੀ ਸਿੰਘ ਨੌਜਵਾਨਾਂ ਨੂੰ ਕੀ ਕੀ ਸੇਧ ਦੇਵੇਗਾ : ਹਰਦੀਪ ਸਿੰਘ ਗੁਲਾਟੀ
ਅੱਪਰਾ,28 ਮਈ-(ਤੀਰਥ ਸਿੰਘ ਮੈਂਗੜ੍ਹਾ): ਪੰਜਾਬ ਭਾਜਪਾ ਨੇ ਹਨੀ ਸਿੰਘ ਨੂੰ ਪਾਰਟੀ ਵਿੱਚ ਸ਼ਾਮਿਲ ਕੀਤਾ ਹੈ। ਭਾਜਪਾ ਦੀ ਪੰਜਾਬ ਇਕਾਈ ਇਸਨੂੰ ਨਾਲ ਲੈ ਕੇ ਨਸ਼ਿਆਂ ਵਿਰੁੱਧ ਮੁਹਿੰਮ ਚਲਾਏਗੀ। ਇਸ ਤੋਂ ਪਤਾ ਲੱਗਦਾ ਹੈ ਕਿ ਭਾਜਪਾ ਪੰਜਾਬ ਦੇ ਮੁੱਦਿਆਂ ਨੂੰ ਕਿੰਨਾ ਕੁ ਸਮਝਦੀ ਹੈ ਚਾਹੇ ਉਹ ਨਸ਼ਿਆਂ ਦਾ ਮੁੱਦਾ ਹੋਵੇ ਚਾਹੇ ਗੈਂਗਵਾਰ ਦਾ ਮੁੱਦਾ ਹੋਵੇ। ਜਿਹੜਾ ਬੰਦਾ ਆਪਣੇ ਸਾਰੇ ਕੈਰੀਅਰ ਵਿੱਚ ਆਪਣੇ ਗੀਤਾਂ ਰਾਹੀਂ ਨਸ਼ਾ,ਸ਼ਰਾਬ,ਬਦਮਾਸ਼ੀ ਅਤੇ ਗੈਂਗਵਾਰ ਨੂੰ ਨੌਜਵਾਨਾਂ ਅੱਗੇ ਪਰੋਸਦਾ ਰਿਹਾ ਹੋਵੇ ਕੀ ਆਸ ਰੱਖੀ ਜਾ ਸਕਦੀ ਹੈ ਕਿ ਉਹ ਨੌਜਵਾਨਾਂ ਲਈ ਰੋਲ ਮਾਡਲ ਬਣ ਸਕਦਾ ਹੈ ? ਇਹ ਵਿਚਾਰ ਸਮਾਜ ਸੁਧਾਰਕ ਹਰਦੀਪ ਸਿੰਘ ਗੁਲਾਟੀ ਨੇ ਸਾਂਝੇ ਕੀਤੇ। ਉਨ੍ਹਾਂ ਨੇ ਅੱਗੇ ਕਿਹਾ ਕਿ ਹੁਣ ਪੰਜਾਬ ਦੇ ਲੋਕਾਂ ਨੂੰ ਸੋਚਣਾ ਪਵੇਗਾ ਕਿ ਜਿਹੜਾ ਸਖਸ਼ ਆਪਣੇ ਗੀਤਾਂ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਵੱਲ ਧੱਕਦਾ ਰਿਹਾ ਹੋਵੇ ਕੀ ਉਹਦੇ ਹੱਥ ਵਿੱਚ ਐਨਾ ਗੰਭੀਰ ਮਸਲਾ ਦੇਣਾ ਚਾਹੀਦਾ ਹੈ ਕਿ ਨਹੀਂ।