ਜਦੋਂ ਤੱਕ ਇੱਥੋਂ ਮੁੱਕਦਾ ਨੀ ਪਾਣੀ
ਤੱਤੀਆਂ ਇਹ ਲੋਆਂ ਸਾਨੂੰ ਸਾੜਦੀਆਂ ਪਈਆਂ ਨੇ।।ਵਗਣੀਆਂ ਇੰਝ ਗੱਲਾਂ ਖ਼ਬਰਾਂ ਚ ਕਈਆਂ ਨੇ।।ਏਥੇ ਵਧ ਜਾਣੀ ਬਹੁਤ ਜ਼ਿਆਦਾ ਗਰਮੀਓਜੋਨ ਦਾ ਵੀ ਸੀਨਾ ਫਟਣਾ।।ਜਦੋਂ ਤੱਕ ਇੱਥੋਂ ਮੁੱਕਦਾ ਨੀ ਪਾਣੀਤੇ ਝੋਨਾ ਲਾਉਣਾ ਮੈਂ ਨੀ ਹਟਣਾ।।ਵੱਢ ਕੇ ਸੜਕ ਮੈਂ ਤਾਂ ਪੈਲੀ ਚ ਮਿਲਾ ਲਊਂਗਾ।।ਜ਼ਿਆਦਾ ਹੋਊ ਫ਼ਸਲ ਫਿਰ ਮੰਡੀ ਚ ਘਲਾ ਲਊਂਗਾ।।ਜਿੰਨ੍ਹੇ ਰੁੱਖ ਮੇਰੀ ਪੈਲੀ ਲਾਗੇ ਲਾਇਆਰਾਤੋ ਰਾਤ ਉਹ ਮੈਂ ਕੱਟਣਾ ।।ਜਦੋਂ ਤੱਕ ਇੱਥੋਂ ਮੁੱਕਦਾ ਨੀ ਪਾਣੀਤੇ ਝੋਨਾ ਲਾਉਣਾ ਮੈਂ ਨੀ ਹਟਣਾ।।ਬਾਹਰੋਂ ਬਣੂ ਧਰਮੀ ਗੱਲਾਂ ਚੰਗੀਆਂ ਵਿਚਾਂਰੂਗਾਂ।।ਲਾ ਕੇ ਨਾੜ ਨੂੰ ਮੈਂ ਅੱਗ ਜੀਵਾਂ ਜਿੰਦਿਆਂ ਨੂੰ ਸਾੜੂੰਗਾਂ।।ਰੱਬਾ ਮੀਂਹ ਪਾ ਦੇ ਲਾਉਂਦਾ ਮੈਂ ਛਬੀਲਾਂਤੇ ਸੜਕਾਂ ਉੱਤੇ ਡਟਣਾ।।ਜਦੋਂ ਤੱਕ ਇੱਥੋਂ ਮੁੱਕਦਾ ਨੀ ਪਾਣੀਤੇ ਝੋਨਾ ਲਾਉਣਾ ਮੈਂ ਨੀ ਹਟਣਾ।।ਇੰਝ ਹੀ ਮੈਂ ਵੇਖਿਓ ਪੰਜਾਬ ਤਾਈਂ ਸਾੜੂੰਗਾ।।ਹੋ ਕੇ ਕਰਜ਼ਾਈ ਬੱਚੇ ਜਹਾਜ਼ਾਂ ਵਿੱਚ ਚਾੜੂੰਗਾ।।ਜੇ ਨਾਂ ਵਿਆਹਾਂ ਵਿੱਚ ਪੈਸੇ ਮੈਂ ਉਡਾਏਤੇ ਲੋਕਾਂ ਕਹਿਣਾ ਹੈਗਾ ਜੱਟ ਨਾ।।ਜਦੋਂ ਤੱਕ ਇੱਥੋਂ ਮੁੱਕਦਾ ਨੀ ਪਾਣੀਤੇ ਝੋਨਾ ਲਾਉਣਾ ਮੈਂ ਨੀ ਹਟਣਾ।।ਛੱਡ ਕੇ ਮੋਟਰ ਸਾਰਾ ਵੇਹੜਾ ਰੋਜ਼ ਧੋਊਂਗੀ।।ਰੁੱਖ ਹੈਨੀ ਘਰ ਨਿੱਤ ਏ ਸੀ ਥੱਲੇ ਸੋਊਂਗੀ।।ਰੂੱਖਾਂ ਹੇਠਾਂ ਕਿੱਥੋਂ ਕਰ ਲਊਂ ਮੈਂ ਸੈਰਾਂਦਰਦ ਨਾਲ ਸਿਰ ਫੱਟਣਾ।।ਜਦੋਂ ਤੱਕ ਇੱਥੋਂ ਮੁੱਕਦਾ ਨੀ ਪਾਣੀਤੇ ਵਿਹੜਾ ਧੋਣੋਂ ਮੈਂ ਨੀ ਹਟਣਾ।।ਪਿੱਪਲ ਦਾ ਰੁੱਖ ਪੈਲੀ ਵਿੱਚੋਂ ਵੱਢ ਦੇਣਾ ਹੈ।।ਲੰਗਰਾਂ ਲਈ ਦੇ ਕੇ ਮੈਂ ਸਿਰੋਪਾ ਇੱਕ ਲੈਣਾ ਹੈ।।ਜੜ੍ਹੋਂ ਪੁੱਟ ਦੇਣਾ ਸਾਰਾ ਮੈਂ ਬਗੀਚਾਤੇ ਰੁੱਖ ਬੀਜੋ ਲਾਓ ਰੱਟ ਨਾ।।ਪਾਰਾ ਜਦੋਂ ਤੱਕ ਸੱਠ ਨੂੰ ਜਾਂਦਾਤੇ ਅੱਗਾਂ ਲਾਉਣਾ ਮੈਂ ਨੀ ਹਟਣਾ।।*ਬਗੀਚਾ ਸਿੰਘ ਕੱਲ੍ਹਾ +919781921213*
Posted By: GURBHEJ SINGH ANANDPURI