Nazrana Times

ਪੰਜਾਬੀ

ਖਾਲਸਾ ਰਾਜ ਦੇ ਐਲਾਨਨਾਮੇ ਦੀ 40ਵੀਂ ਵਰੇ੍ਹਗੰਢ 29 ਨੂੰ ਸਮੂੰਹ ਪੰਥਕ ਜਥੇਬੰਦੀਆਂ ਆਪਸੀ ਮੱਤਭੇਦ ਭੁਲਾ ਕੇ ਇਕੱਠੀਆਂ ਹੋਣ: ਜੱਫਰਵਾਲ

25 Apr, 2026 09:07 PM

ਅੰਮ੍ਰਿਤਸਰ - ਸੁਰਜੀਤ ਸਿੰਘ ਖਾਲਸਾ 
ਪੰਜ ਮੈਂਬਰੀ ਪੰਥਕ ਕਮੇਟੀ ਵੱਲੋਂ 29 ਅਪ੍ਰੈਲ 1986 ਨੂੰ ਖਾਲਸਾ ਰਾਜ ਦੀ ਪ੍ਰਾਪਤੀ ਲਈ ਖਾਲਿਸਤਾਨ ਦਾ ਐਲਾਨ ਕੀਤਾ ਗਿਆ ਸੀ। ਜਿਸ ਦੀ 40ਵੀਂ ਵਰੇਗੰਢ 29 ਅਪ੍ਰੈਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰ ਕੇ ਮਨਾਈ ਜਾਵੇਗੀ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆ ਭਾਈ ਵੱਸਣ ਸਿੰਘ ਜਫ਼ਰਵਾਲ ਨੇ ਕਿਹਾ ਕਿ ਖਾਲਸਾ ਰਾਜ ਦੀ ਪ੍ਰਾਪਤੀ ਲਈ ਸ਼ੁਰੂ ਕੀਤੇ ਗਏ ਸੰਘਰਸ਼ ਨੂੰ ਸਮੇਂ ਅਨੁਸਾਰ ਜਾਰੀ ਰੱਖਾਂਗੇ ਅਤੇ ਇਸ ਸੰਘਰਸ਼ ਵਿਚ ਸ਼ਹੀਦ ਹੋਏ ਸਿੰਘਾਂ ਦੇ ਪਰਿਵਾਰਾਂ ਦੀ ਸੇਵਾ ਸੰਭਾਲ ਦੇ ਸੰਗਤਾਂ ਦੇ ਸਹਿਯੋਗ ਨਾਲ ਯਤਨ ਕਰ ਰਹੇ ਹਾਂ ਤਾਂ ਜੋ ਉਨ੍ਹਾਂ ਦੀ ਜੀਵਨਸ਼ੈਲੀ ਸਫਲ, ਸਰਲ ਤੇ ਸੁਖਾਲੀ ਹੋ ਸਕੇ। ਉਨ੍ਹਾਂ ਦੱਸਿਆ ਕਿ ਜਿੱਥੇ ਸੰਘਰਸ਼ੀ ਯੋਧਿਆਂ ਨੇ ਆਪਾ ਵਾਰ ਕੇ ਸੰਘਰਸ਼ ਦੀ ਪ੍ਰਚੰਡ ਲਹਿਰ ਨੂੰ ਸ਼ਿਖਰ ਸਰਗਰਮੀਆਂ ਤੇ ਪਹੰੁਚਾਇਆ ਉFੱਥੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੇ ਵੀ ਹਕੂਮਤੀ ਜ਼ੁਲਮ ਸਿਤਮ ਆਪਣੇ ਪਿੰਡਿਆਂ ਤੇ ਹੰਢਾਏ ਹਨ। ਉਨ੍ਹਾਂ ਦੇ ਵੱਲੋਂ ਝੱਲੇ ਜਿਸਮਾਨੀ ਤੇ ਮਾਨਸਿਕ ਤਸੀਹਿਆਂ ਅਤੇ ਤਸ਼ੱਦਦਾਂ ਦੀ ਗੱਲ ਕੌਮ ਤੇ ਪੰਥਕ ਦਰਦੀਆਂ ਦੇ ਇਕੱਠਾਂ ਵਿੱਚ ਅਕਸਰ ਸੁਣਾਈ ਦਿੰਦੀ ਹੈ। ਪੰਥਕ ਹਿਤੈਸ਼ੀਆਂ ਤੇ ਪੰਥਕ ਦਰਦੀਆਂ ਨੂੰ ਇਹ ਜ਼ਬਰ ਜ਼ੁਲਮ ਤੇ ਵਰਤਾਰੇ ਰਹਿੰਦੀ ਦੁਨਿਆ ਤੱਕ ਯਾਦ ਰਹਿਣਗੇ। ਅਜਿਹੇ ਵਿੱਚ ਪੰਥਕ ਦਰਦੀਆਂ ਤੇ ਹਿਤੈਸ਼ੀਆਂ ਦੇ ਵੱਲੋਂ ਸੰਘਰਸ਼ੀ ਪਰਿਵਾਰਾਂ ਦੀ ਬਾਂਹ ਫੜਣਾ ਸਮੇਂ ਦੀ ਲੋੜ ਅਤੇ ਮੰਗ ਹੈ। ਇਸ ਸਮੇ ਭਾਈ ਜਫਰਵਾਲ ਨੇ ਸਮੂੰਹ ਪੰਥਕ ਜਥੇਬੰਦੀਆਂ ਨੂੰ ਆਪਸੀ ਮੱਤਭੇਦ ਭੁਲਾ ਕੇ ਇਕ ਪਲੇਟਫਾਰਮ ਤੇ ਇਕੱਤਰ ਹੋਣ ਦੀ ਅਪੀਲ ਵੀ ਕੀਤੀ ਤੇ ਅਖੀਰ ਵਿਚ ਸੰਮੂਹ ਸੰਗਤਾਂ 29 ਅਪ੍ਰੈਲ ਦਿਨ ਬੁੱਧਵਾਰ ਨੂੰ 12 ਵਜੇ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚਣ ਦੀ ਬੇਨਤੀ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਹੰਭਲੇ ਦੇ ਨਾਲ ਸੰਘਰਸ਼ੀ ਪਰਿਵਾਰਾਂ ਦਾ ਕਿਸੇ ਵੀ ਕਿਸਮ ਦਾ ਨੁਕਸਾਨ ਤਾ ਨਹੀਂ ਪੂਰਾ ਕੀਤਾ ਜਾ ਸੱਕਦਾ। ਪਰ ਇੰਨ੍ਹਾਂ ਉਪਰਾਲਿਆਂ ਦੇ ਨਾਲ ਉਨ੍ਹਾਂ ਨੂੰ ਕੁੱਝ ਨਾ ਕੁੱਝ ਰਾਹਤ ਜ਼ਰੂਰ ਮਹਿਸੂਸ ਹੋਵੇਗੀ। ਜਦੋਂ ਕਿ ਇਸ 40ਵੀਂ ਵਰੇਗੰਢ ਦੇ ਮੌਕੇ ਕੌਮ ਤੇ ਪੰਥ ਦੇ ਵਿੱਚ ਇੱਕ ਵੱਡਾ ਸੁਨੇਹਾ ਜਾਣ ਦੀ ਸੰਭਾਵਨਾ ਤੋਂ ਇੰਨਕਾਰ ਨਹੀਂ ਕੀਤਾ ਜਾ ਸੱਕਦਾ। ਇਸ ਮੀਟਿੰਗ ਵਿੱਚ ਭਾਈ ਜਫਰਵਾਲ ਤੋਂ ਇਲਾਵਾ ਭਾਈ ਮੋਹਕਮ ਸਿੰਘ, ਭਾਈ ਸਤਨਾਮ ਸਿੰਘ ਮਨਾਵਾਂ, ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਭਾਈ ਜਰਨੈਲ ਸਿੰਘ ਸਖੀਰਾ, ਜਥੇਦਾਰ ਬਹਾਦਰ ਸਿੰਘ ਰਾਹੋਂ, ਭਾਈ ਬਲਵਿੰਦਰ ਸਿੰਘ ਡਾਲਾ, ਭਾਈ ਹਰਜੀਤ ਸਿੰਘ, ਭਾਈ ਸੁਖਵਿੰਦਰ ਸਿੰਘ ਧਰਮੀ ਫੌਜੀ, ਭਾਈ ਕੁਲਵੰਤ ਸਿੰਘ ਦਿਆਲਗੜ੍ਹ ਤੋਂ ਇਲਾਵਾ ਬਹੁਤ ਸਾਰੀਆਂ ਪੰਥਕ ਸ਼ਖਸ਼ੀਅਤਾਂ ਮੌਜੂਦ ਸਨ।  

Posted By: GURBHEJ SINGH ANANDPURI

Latest News