Nazrana Times

ਪੰਜਾਬੀ

ਪਿੰਡ ਮੱਲੀਆਂ ਦੇ ਵਿਕਾਸ ਨੂੰ ਮੂੰਹ ਚਿੜਚਿੜਾਉਂਦੀ ਕਾਰਗਿਲ ਸ਼ਹੀਦ ਦੇ ਨਾਂ ਤੇ ਬਣੀ ਸੜਕ

26 Jul, 2026 08:25 PM

ਟਾਂਗਰਾ - ਸੁਰਜੀਤ ਸਿੰਘ ਖਾਲਸਾ
ਜੀਟੀ ਰੋਡ ਤੇ ਸਥਿਤ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਚਰਨ ਸ਼ੋਹ ਪ੍ਰਾਪਤ ਨਗਰੀ ਪਿੰਡ ਮੱਲੀਆਂ, ਜਿਸ ਨੂੰ ਕਿ ਸੰਤਾਂ ਮਹਾਂਪੁਰਸ਼ਾਂ ਵੱਲੋਂ ਮੱਲੇ ਸ਼ਹਿਰ ਦਾ ਵਰ ਵੀ ਹੋਇਆ ਹੈ, ਇਸ ਪਿੰਡ ਵਿੱਚ ਆਮ ਆਦਮੀ ਦੀ ਸਰਕਾਰ ਵੇਲੇ ਬਹੁਤ ਵਿਕਾਸ ਹੋਇਆ, ਜਿਸ ਦਾ ਸਿਹਰਾ ਪਿੰਡ ਦੀ ਪੰਚਾਇਤ ਨੂੰ ਵੀ ਜਾਂਦਾ, ਦੂਸਰੀ ਗੱਲ ਇਸ ਪਿੰਡ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਬਣ ਰਿਹਾ ਪੋਲੀ ਟੈਕਨੀਕਲ ਕਾਲਜ ਜੋ ਕਿ ਪਿੰਡ ਵਾਸਤੇ ਬਹੁਤ ਮਾਣ ਵਾਲੀ ਗੱਲ, ਪਰ ਜੇਕਰ ਪਿੰਡ ਦੇ ਵਿਕਾਸ ਦੇ ਨਾਲ ਨਾਲ ਪਿੰਡ ਦੇ ਵਿੱਚ ਕੁਝ ਅਜਿਹੀਆਂ ਤਰੁੱਟੀਆਂ ਵੀ ਹਨ ਜੋ ਕਿ ਪਿੰਡ ਦੇ ਵਿਕਾਸ ਨੂੰ ਮੂੰਹ ਚਿੜ ਚੜਾਉਂਦੀਆਂ ਹਨ, ਇਸ ਵਿੱਚ ਪਹਿਲੀ ਤਰੁਟੀ ਇਹ ਹੈ ਕਿ ਇਸ ਪਿੰਡ ਵਿੱਚ ਕਾਰਗਿਲ ਸ਼ਹੀਦ ਅਜਮੇਰ ਸਿੰਘ ਜਿਸ ਦੇ ਨਾਂ ਤੇ ਪਿੰਡ ਦੇ ਅੱਡੇ ਤੋਂ ਲੈ ਕੇ ਉਨਾਂ ਦੇ ਘਰ ਤੱਕ ਇੱਕ ਸੜਕ ਬਣੀ ਹੋਈ ਸੀ।, ਜਿਸ ਦੀ ਕਿ ਅੱਜ ਹਾਲਤ ਬਹੁਤ ਹੀ ਤਰਸਯੋਗ ਬਣੀ ਹੋਈ ਹੈ।, ਥੋੜਾ ਜਿਹਾ ਮੀਂਹ ਪੈਣ ਤੇ ਵੀ ਛੱਪੜ ਦਾ ਰੂਪ ਧਾਰਨ ਕਰ ਲੈਂਦੀ ਹੈ।, ਇੱਥੇ ਇਹ ਦੱਸਣ ਯੋਗ ਹੈ ਕਿ ਇਹ ਸੜਕ ਪਿੰਡ ਵਿਚਲੇ ਤਿੰਨ ਸਰਕਾਰੀ ਅਦਾਰਿਆਂ ਨੂੰ ਵੀ ਜੋੜਦੀ ਹੈ।, ਜਿਸ ਵਿੱਚ ਸੀਨੀਅਰ ਸੈਕੈਂਡਰੀ ਸਕੂਲ ਅਜਮੇਰ ਸਿੰਘ ਜੋ ਕਿ ਉਹ ਵੀ ਕਾਰਗਿਲ ਸ਼ਹੀਦ ਅਜਮੇਰ ਸਿੰਘ ਦੇ ਨਾਂ ਤੇ ਬਣਿਆ ਹੋਇਆ, ਅਤੇ ਦੂਸਰਾ ਪ੍ਰਾਇਮਰੀ ਸਕੂਲ ਅਤੇ ਤੀਸਰਾ ਸਰਕਾਰੀ ਹਸਪਤਾਲ ਇਹਨਾਂ ਤਿੰਨਾਂ ਸਰਕਾਰੀ ਅਦਾਰਿਆਂ ਦੇ ਨਾਲ ਨਾਲ ਪੂਰੇ ਪਿੰਡ ਨੂੰ ਵੀ ਇਹ ਸੜਕ ਜੋੜਦੀ, ਹੈ ਜੇਕਰ ਗੱਲ ਕੀਤੀ ਜਾਵੇ ਤਾਂ ਪਿੰਡ ਵਿੱਚ ਜਦੋਂ ਵੀ ਬਾਹਰਲਾ ਕੋਈ ਵਿਅਕਤੀ ਆਉਂਦਾ ਹੈ ਤਾ ਉਹ ਪਿੰਡ ਵਿਚਲੇ ਵਿਕਾਸ ਨੂੰ ਬਾਅਦ ਵਿਚ ,ਪਹਿਲਾਂ ਸੜਕ ਵੱਲ ਵੇਖ ਕੇ ਅੰਦਾਜ਼ਾ ਲਗਾਉਂਦਾ ਹੈ ਕਿ ਕਾਰਗਿਲ ਸ਼ਹੀਦ ਦੇ ਨਾਂ ਤੇ ਬਣੀ ਸੜਕ ਦੀ ਹਾਲਤ ਇਸ ਤਰ੍ਹਾਂ ਦੀ ਹੈ ਤਾਂ ਪਿੰਡ ਵਿੱਚ ਕੀ ਹਾਲ ਹੋਵੇਗਾ, ਇਹ ਸੜਕ ਕਾਫੀ ਲੰਮੇ ਸਮੇਂ ਤੋਂ ਟੁੱਟੀ ਹੋਈ ਹੈ ਜਿਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ, ਇਸ ਟੁੱਟੀ ਸੜਕ ਸਬੰਧੀ ਜਦੋਂ ਪਿੰਡ ਦੀ ਸਰਪੰਚ ਬੀਬੀ ਵਰਿੰਦਰ ਕੌਰ ਦੇ ਪਤੀ ਨਵਕਰਨ ਸਿੰਘ ਮੱਲੀ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ, ਸਾਡੀ ਇਹ ਮੰਗ ਹੈ ਕਿ ਇਸ ਪੱਕੀ ਸੜਕ ਨੂੰ ਇੰਟਰਲੋਕ ਵਿੱਚ ਤਬਦੀਲ ਕਰਕੇ ਨਵੇਂ ਸਿਰਿਓਂ ਬਣਾਈ ਜਾਵੇ ਉਹਨਾਂ ਨੇ ਕਿਹਾ ਕਿ ਇਸ ਸਬੰਧੀ ਹਲਕੇ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੂੰ ਵੀ ਜਾਣੂ ਕਰਵਾਇਆ ਗਿਆ ਹੈ।, ਅਤੇ ਇਹ ਮਸਲਾ ਉਹਨਾਂ ਦੇ ਧਿਆਨ ਵਿੱਚ ਹੈ, ਸੋ ਪਿੰਡ ਵਾਸੀਆਂ ਦੀ ਵੀ ਇਹ ਪ੍ਰਜੋਰ ਮੰਗ ਹੈ ਕਿ ਇਸ ਸੜਕ ਵੱਲ ਜਲਦੀ ਤੋਂ ਜਲਦੀ ਧਿਆਨ ਦਿੱਤਾ ਜਾਵੇ ਤਾਂ ਜੋ ਸ਼ਹੀਦਾਂ ਤੇ ਬਣੀਆਂ ਯਾਦਗਾਰਾਂ ਨੂੰ ਸੰਭਾਲਿਆ ਜਾ ਸਕੇ

Posted By: GURBHEJ SINGH ANANDPURI

Latest News