Nazrana Times

ਪੰਜਾਬੀ

ਮੇਲੇ ਆਪਸੀ ਪਿਆਰ ਭਾਈਚਾਰਕ ਸਾਂਝ ਦਾ ਸੰਦੇਸ਼ ਦਿੰਦੇ ਹਨ-ਖੋਜੇਵਾਲ

20 Aug, 2026 08:20 PM

ਕਪੂਰਥਲਾ 20 ਅਗਸਤ ਗੌਰਵ ਮੜੀਆ 
ਪੰਜਾਬ ਦੀ ਧਰਤੀ ਮੇਲੇ-ਤਿਉਹਾਰਾਂ ਦੀ ਧਰਤੀ ਹੈ,ਮੇਲੇ ਪੰਜਾਬੀ ਸੱਭਿਆਚਾਰਕ ਦਾ ਅਨਮੋਲ ਹਿੱਸਾ ਹਨ ਅਤੇ ਮੇਲੇ ਆਪਸੀ ਪਿਆਰ,ਸਾਂਝ ਤੇ ਖੁਸ਼ਹਾਲੀ ਦੇ ਪ੍ਰਤੀਕ ਹਨ।ਇਹ ਪ੍ਰਗਟਾਵਾ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਵੀਰਵਾਰ ਨੂੰ ਪਿੰਡ ਪੱਤੜ ਖੁਰਦ ਵਿਖੇ ਗ੍ਰਾਮ ਪੰਚਾਇਤ ਪੱਤੜ ਖੁਰਦ ਤੇ ਗ੍ਰਾਮ ਪੰਚਾਇਤ ਮੈਣਵਾਂ ਵੱਲੋਂ ਪੀਰ ਬਾਬਾ ਲੰਗੇ ਸ਼ਾਹ ਜੀ ਦੀ ਯਾਦ ਵਿੱਚ 34ਵਾਂ ਸਲਾਨਾ ਮੇਲੇ ਦੌਰਾਨ ਕੀਤਾ।ਇਸ ਮੌਕੇ ਤੇ ਖੋਜੇਵਾਲ ਨੇ ਕਿਹਾ ਕਿ ਮੇਲਿਆਂ ਦੇ ਦੌਰਾਨ ਵੱਖ-ਵੱਖ ਵਰਗਾਂ ਦੇ ਲੋਕ ਬਿਨਾਂ ਕਿਸੇ ਭੇਦਭਾਵ ਦੇ ਮਿਲ ਕੇ ਖੁਸ਼ੀਆਂ ਸਾਂਝੀਆਂ ਕਰਦੇ ਹਨ।ਪੰਜਾਬੀ ਲੋਕ ਨਾਚ,ਗਿੱਧਾ,ਭੰਗੜਾ ਅਤੇ ਰਵਾਇਤੀ ਪਕਵਾਨ ਨਵੀਂ ਪੀੜ੍ਹੀ ਤੱਕ ਪਹੁੰਚਦੇ ਹਨ।ਪਰਿਵਾਰਾਂ ਅਤੇ ਬੱਚਿਆਂ ਨੂੰ ਇਕੱਠੇ ਬੈਠਣ ਅਤੇ ਸੱਭਿਆਚਾਰਕ ਗਤੀਵਿਧੀਆਂ ਨਾਲੁ ਜੁੜਨ ਦਾ ਮੌਕਾ ਮਿਲਦਾ ਹੈ।ਉਨ੍ਹਾਂ ਨੇ ਕਿਹਾ ਕਿ ਸਾਡੀ ਧਰਤੀ ਗੁਰੂਆਂ ਪੀਰਾਂ-ਪੈਗੰਬਰਾਂ ਦੀ ਉਹ ਪਾਵਨ ਤੇ ਪਵਿੱਤਰ ਧਰਤੀ ਹੈ ਜਿੱਥੇ ਅਧਿਆਤਮਕਤਾ, ਕਿਰਤ,ਸੇਵਾ ਅਤੇ ਭਾਈਚਾਰਕ ਸਾਂਝ ਨੂੰ ਹਮੇਸ਼ਾ ਮੁੱਖ ਰੱਖਿਆ ਗਿਆ ਹੈ।ਇੱਥੇ ਮਨੁੱਖਤਾ, ਪ੍ਰਮਾਤਮਾ ਦੀ ਭਗਤੀ ਅਤੇ ਸਰਬੱਤ ਦੇ ਭਲੇ ਦਾ ਸੁਨੇਹਾ ਘਰ-ਘਰ ਪਹੁੰਚਾਇਆ ਗਿਆ ਹੈ।ਇੱਥੇ ਗੁਰੂ ਸਾਹਿਬਾਨ ਨੇ ਸੱਚ,ਧਰਮ ਅਤੇ ਇਮਾਨਦਾਰੀ ਦਾ ਮਾਰਗ ਦਿਖਾਇਆ।

ਇੱਥੇ ਜਾਤ-ਪਾਤ ਤੋਂ ਉੱਪਰ ਉੱਠ ਕੇ ਸਭ ਨੂੰ ਇੱਕੋ ਪਰਮਾਤਮਾ ਦੀ ਸੰਤਾਨ ਮੰਨਿਆ ਗਿਆ।ਇੱਥੇ ਬਿਨਾਂ ਭੇਦਭਾਵ ਦੇ ਲੋੜਵੰਦਾਂ ਨੂੰ ਭੋਜਨ ਛਕਾਉਣ ਅਤੇ ਸੇਵਾ ਕਰਨ ਦੀ ਪ੍ਰਥਾ ਚੱਲੀ।ਇਸ ਧਰਤੀ ਦੇ ਲੋਕਾਂ ਨੇ ਦੇਸ਼ ਅਤੇ ਧਰਮ ਦੀ ਰੱਖਿਆ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ।ਸਾਡੇ ਗੁਰੂਆਂ ਪੀਰਾਂ-ਪੈਗੰਬਰਾਂ ਨੇ ਸਮੁੱਚੀ ਮਾਨਵਤਾ ਨੂੰ ਆਪਸੀ ਪਿਆਰ ਭਾਈਚਾਰਕ ਸਾਂਝ ਬਣਾਏ ਰੱਖਣ ਦਾ ਸੰਦੇਸ਼ ਦਿੱਤਾ।ਅੱਜ ਉਹਨਾਂ ਦੇ ਦਰਬਾਰ ਤੇ ਲੱਗਦੇ ਮੇਲੇ ਸਾਨੂੰ ਉਨ੍ਹਾਂ ਦੀ ਯਾਦ ਦਿਵਾਉਂਦੇ ਹਨ ਅਤੇ ਆਪਸੀ ਪੇ੍ਮ ਪਿਆਰ ਨਾਲ ਜਿਉਣਾ ਸਿਖਾਉਂਦੇ ਹਨ ਅਤੇ ਅਸ਼ੀਰਵਾਦ ਵੀ ਦਿੰਦੇ ਹਨ।ਖੋਜੇਵਾਲ ਬਾਬਾ ਜੀ ਦੇ ਦਰਬਾਰ ਤੇ ਵੀ ਨਤਮਸਤਕ ਹੋਏ ਤੇ ਆਪਣੇ ਹਲਕੇ ਦੇ ਲੋਕਾਂ ਦੀ ਸੁੱਖ ਸ਼ਾਂਤੀ ਤੇ ਤਰੱਕੀ ਦੀ ਵੀ ਅਰਦਾਸ ਕੀਤੀ।ਉਨਾਂ ਪ੍ਰਬੰਧਕ ਕਮੇਟੀ ਤੇ ਸਮੁੱਚੀ ਟੀਮ ਦੀ ਸ਼ਲਾਂਘਾ ਕੀਤੀ ਤੇ ਕਿਹਾ ਕਿ ਜੋ ਹਰ ਸਾਲ ਇਸ ਮੇਲੇ ਰਾਹੀਂ ਸਾਰਿਆਂ ਨੂੰ ਆਪਸ ਵਿੱਚ ਮਿਲਵਰਤਨ ਦਾ ਸੰਦੇਸ਼ ਦਿੰਦੇ ਹਨ।ਇਸ ਮੌਕੇ ਤੇ ਭਾਜਪਾ ਦੇ ਜ਼ਿਲ੍ਹਾ ਜਰਨਲ ਸਕੱਤਰ ਕਪੂਰ ਚੰਦ ਥਾਪਰ,ਮੰਡਲ ਸਦਰ ਦੋਨਾਂ ਦੇ ਪ੍ਰਧਾਨ ਸਰਬਜੀਤ ਸਿੰਘ ਦਿਓਲ, ਯੂਥ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ,ਮੰਡਲ ਦੋ ਦੇ ਪ੍ਰਧਾਨ ਲੱਕੀ ਸਰਪੰਚ,ਮੰਡਲ ਜਰਨਲ ਸਕੱਤਰ ਮੱਸਾ ਸਿੰਘ,ਬਾਬਾ ਸਤਨਾਮ ਸਿੰਘ ਮੈਣਵਾਂ,ਕੁਲਵਿੰਦਰ ਸਿੰਘ ਪੱਤੜ ਕੈਨੇਡਾ,ਪੰਨਾ ਲਾਲ ਬੇਗੋਵਾਲ ਆਦਿ ਹਾਜ਼ਰ ਸਨ।

Posted By: Gaurav Maria

Latest News