Nazrana Times

ਪੰਜਾਬੀ

ਸੰਤ ਭਿੰਡਰਾਂਵਾਲਿਆਂ, ਖ਼ਾਲਿਸਤਾਨ ਤੇ ਜੁਝਾਰੂ ਸਿੰਘਾਂ ਦੇ ਸਭ ਪਾਸੇ ਚਰਚੇ

28 Mar, 2025 12:02 AM

ਸੰਤ ਭਿੰਡਰਾਂਵਾਲਿਆਂ, ਖ਼ਾਲਿਸਤਾਨ ਤੇ ਜੁਝਾਰੂ ਸਿੰਘਾਂ ਦੇ ਸਭ ਪਾਸੇ ਚਰਚੇ

ਅੱਜ-ਕੱਲ੍ਹ ਟੀ.ਵੀ. ਚੈੱਨਲਾਂ ਤੇ ਅਖ਼ਬਾਰਾਂ 'ਚ ਸੰਤ ਭਿੰਡਰਾਂਵਾਲਿਆ, ਖ਼ਾਲਿਸਤਾਨ ਅਤੇ ਖਾੜਕੂਆਂ ਦੀ ਚਰਚਾ ਪੂਰੇ ਜ਼ੋਰਾਂ 'ਤੇ ਚੱਲ ਰਹੀ ਹੈ। ਇੱਕ ਪਾਸੇ ਹਿਮਾਚਲ ਦੇ ਪਹਾੜੀ ਫ਼ਿਰਕੂ ਹਿੰਦੁਤਵੀਏ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਤਸਵੀਰ ਤੋਂ ਚੀਕਾਂ ਮਾਰੀ ਜਾ ਰਹੇ ਹਨ ਤੇ ਮੀਡੀਆ 'ਚ ਸੰਤ ਭਿੰਡਰਾਂਵਾਲਿਆਂ ਬਾਰੇ ਇੰਟਰਵਿਊਜ਼-ਡਿਬੇਟਸ ਹੋ ਰਹੀਆਂ ਹਨ। ਦੂਜੇ ਪਾਸੇ ਆਰ.ਐੱਸ.ਐੱਸ. ਦੇ ਮੁਖੀ ਰੁਲਦਾ ਸਿਹੁੰ ਨੂੰ ਸੋਧਣ ਦੇ ਕੇਸ 'ਚ ਜੁਝਾਰੂ ਭਾਈ ਜਗਤਾਰ ਸਿੰਘ ਤਾਰਾ ਤੇ ਭਾਈ ਰਮਨਦੀਪ ਸਿੰਘ ਗੋਲਡੀ ਬਰੀ ਹੋ ਚੁੱਕੇ ਹਨ ਜੋ ਬਹੁਤ ਅਹਿਮ ਖ਼ਬਰ ਹੈ। ਤੀਜੇ ਪਾਸੇ ਪੰਥ ਦੋਖੀ ਸੁਖਬੀਰ ਸਿਹੁੰ ਬਾਦਲ 'ਤੇ ਗੋਲ਼ੀ ਚਲਾਉਣ ਵਾਲੇ ਜੁਝਾਰੂ ਭਾਈ ਨਰਾਇਣ ਸਿੰਘ ਚੌੜਾ ਨੂੰ ਜ਼ਮਾਨਤ ਮਿਲ ਚੁੱਕੀ ਹੈ ਜਿਸ ਕਰਕੇ ਬਾਦਲਕਿਆਂ 'ਚ ਤਰਥੱਲੀ ਮੱਚੀ ਹੋਈ ਹੈ। ਚੌਥੇ ਪਾਸੇ ਦੁਖਦਾਈ ਖ਼ਬਰ ਵੀ ਸਾਹਮਣੇ ਆਈ ਕਿ ਸਿੱਖ ਸੰਘਰਸ਼ ਦੇ ਚੋਟੀ ਦੇ ਜੁਝਾਰੂ ਭਾਈ ਮਹਿਲ ਸਿੰਘ ਜੀ ਬੱਬਰ ਅਕਾਲ ਚਲਾਣਾ ਕਰ ਗਏ ਹਨ। ਟੀ.ਵੀ. ਚੈੱਨਲਾਂ ਵਾਲੇ ਭਾਈ ਮਹਿਲ ਸਿੰਘ ਬੱਬਰ ਨੂੰ ਦਹਿਸ਼ਤਗਰਦ-ਅੱਤਵਾਦੀ ਕਹਿ ਕੇ ਭੰਡਣ ਦਾ ਇਵੇਂ ਯਤਨ ਕਰ ਰਹੇ ਹਨ ਜਿਵੇਂ ਉਹ ਪਾਕਿਸਤਾਨ ਤੋਂ ਸਰਹੱਦ ਟੱਪ ਕੇ ਭਾਰਤ 'ਚ ਆ ਵੜੇ ਹੋਣ, ਮੀਡੀਆ ਵਾਲੇ ਰੌਲ਼ਾ ਪਾਈ ਜਾ ਰਹੇ ਹਾਏ ਖਾੜਕੂ, ਆ ਗਏ ਖਾੜਕੂ, ਚੜ੍ਹਾਈ ਕਰ ਗਏ ਖਾੜਕੂ। ਜਿਵੇਂ ਵੀ ਹੈ, ਅੱਜ ਵੀ ਸਾਡੇ ਸਿੰਘਾਂ-ਸੂਰਮਿਆਂ ਦਾ ਭਾਰਤ ਸਰਕਾਰ ਨੂੰ ਪੂਰਾ ਖ਼ੌਫ਼ ਹੈ। ਇਹ ਖ਼ਾਲਿਸਤਾਨ ਦੇ ਸੰਘਰਸ਼ ਦਾ ਜ਼ਿੰਦਾ ਹੋਣ ਦਾ ਸਬੂਤ ਹੈ। ਸੰਤ ਭਿੰਡਰਾਂਵਾਲਿਆਂ, ਭਾਈ ਅਮਰੀਕ ਸਿੰਘ ਜੀ, ਬੱਬਰ ਖ਼ਾਲਸਾ ਅਤੇ ਹੋਰ ਸੂਰਮਿਆਂ ਵੱਲੋਂ ਅਰੰਭਿਆ ਸੰਘਰਸ਼ ਮੁੱਕਿਆ ਨਹੀਂ, ਦੱਬਿਆ ਨਹੀਂ, ਇਹ ਜਾਰੀ ਹੈ ਤੇ ਯਕੀਨਨ ਜਿੱਤ ਸਾਡੀ ਹੀ ਹੋਵੇਗੀ। ਸਾਡੇ ਸੰਘਰਸ਼ ਦੀ ਚਰਚਾ ਤਾਂ ਸਭ ਪਾਸੇ ਹੋ ਰਹੀ ਹੈ। ਪਹਿਲਾਂ ਕਈ ਦਿਨ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਤਸਵੀਰ ਦਾ ਵਿਵਾਦ ਚੱਲਦਾ ਰਿਹਾ ਤੇ ਸਿੱਖ ਕੌਮ ਹਿੱਕ ਤਾਣ ਕੇ ਆਪਣੇ ਸ਼ਹੀਦਾਂ ਦਾ ਸਤਿਕਾਰ ਕਾਇਮ ਰੱਖਣ ਲਈ ਡਟ ਕੇ ਖੜ੍ਹ ਗਈ ਅਤੇ ਸਰਕਾਰਾਂ ਤੇ ਹਿੰਦੁਤਵੀਆਂ ਦੇ ਬਿਰਤਾਂਤ ਭੰਨ ਸੁੱਟੇ। ਹੁਣ ਜੁਝਾਰੂ-ਜਰਨੈਲ ਭਾਈ ਜਗਤਾਰ ਸਿੰਘ ਤਾਰਾ, ਭਾਈ ਰਮਨਦੀਪ ਸਿੰਘ ਗੋਲਡੀ, ਭਾਈ ਨਰਾਇਣ ਸਿੰਘ ਚੌੜਾ ਅਤੇ ਭਾਈ ਮਹਿਲ ਸਿੰਘ ਬੱਬਰ ਨੇ ਸਭ ਪਾਸੇ ਖ਼ਾਲਿਸਤਾਨ ਅਤੇ ਖਾੜਕੂਆਂ ਦੇ ਡੰਕੇ ਵਜਾਏ ਹੋਏ ਹਨ। ਜਿੰਨੇ ਚਿਰ ਨੂੰ ਇਹ ਖ਼ਬਰਾਂ ਮੱਧਮ ਪੈਣੀਆਂ ਓਨੇ ਚਿਰ ਨੂੰ ਕਿਸੇ ਹੋਰ ਗੁਰੂ ਕੇ ਸਿੱਖ ਨੇ ਕੋਈ ਕਾਰਨਾਮਾ ਕਰ ਦੇਣਾ ਤੇ ਭਾਰਤੀ ਮੀਡੀਆ, ਸਰਕਾਰ ਅਤੇ ਹਿੰਦੁਤਵੀਆਂ ਨੇ ਸੰਤ ਭਿੰਡਰਾਂਵਾਲੇ, ਖਾਲਿਸਤਾਨ ਅਤੇ ਖਾੜਕੂ ਕਹਿ ਕੇ ਪਿੱਟੀ ਜਾਣਾ।


ਰਣਜੀਤ ਸਿੰਘ ਦਮਦਮੀ ਟਕਸਾਲ

(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)

ਮੋ : 88722-93883.

Posted By: ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

Latest News

Loading…
Loading the web debug toolbar…
Attempt #