Nazrana Times

ਪੰਜਾਬੀ

ਔਰਤਾਂ ਦਾ ਸਤਿਕਾਰ ਕਰਨ ਦਾ ਸੰਕਲਪ ਕੰਜਕ ਦੀ ਪੂਜਾ ਦਾ ਸਹੀ ਤਰੀਕਾ ਹੈ-ਓਮਕਾਰ ਕਾਲੀਆ

19 Oct, 2026 03:05 PM

ਸ਼ਿਵ ਸੈਨਾ ਆਗੂ ਓਮਕਾਰ ਕਾਲੀਆ ਨੇ ਪਰਿਵਾਰ ਸਮੇਤ ਕੀਤਾ ਕੰਜਕ ਪੂਜਣ 

ਕਪੂਰਥਲਾ 19 ਅਕਤੂਬਰ ਗੌਰਵ ਮੜੀਆ 

ਦੁਰਗਾ ਅਸ਼ਟਮੀ ਦੇ ਸ਼ੁਭ ਮੌਕੇ ਤੇ ਸ਼ਿਵ ਸੈਨਾ ਦੇ ਸੂਬਾਈ ਆਗੂ ਓਮਕਾਰ ਕਾਲੀਆ ਨੇ ਆਪਣੀ ਪਤਨੀ ਨੀਲਮ ਕਾਲੀਆ ਨਾਲ ਆਪਣੇ ਘਰ ਵਿਖੇ ਕੰਜਕਾਂ ਦੇ ਰੂਪ ਵਿੱਚ ਕੁੜੀਆਂ ਦੀ ਪੂਜਾ ਕੀਤੀ ਅਤੇ ਦੇਸ਼,ਰਾਜ ਅਤੇ ਹਲਕੇ ਦੇ ਲੋਕਾਂ ਲਈ ਸ਼ਾਂਤੀ ਅਤੇ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ।ਇਸ ਮੌਕੇ ਕਾਲੀਆ ਨੇ ਕਿਹਾ ਕਿਨਰਾਤਿਆਂ ਦੇ ਦਿਨਾਂ ਵਿੱਚ ਛੋਟੀਆਂ ਕੰਨਿਆਵਾਂ(ਕੰਜਕਾਂ) ਨੂੰ ਦੇਵੀ ਦਾ ਰੂਪ ਮੰਨ ਕੇ ਪੂਜਿਆ ਜਾਂਦਾ ਹੈ,ਪਰ ਇਸ ਪੂਜਾ ਦੀ ਅਸਲ ਸਾਰਥਕਤਾ ਉਦੋਂ ਤੱਕ ਅਧੂਰੀ ਹੈ ਜਦੋਂ ਤੱਕ ਅਸੀਂ ਆਪਣੇ ਰੋਜ਼ਾਨਾ ਜੀਵਨ ਵਿੱਚ ਔਰਤਾਂ ਨੂੰ ਉਹ ਸਨਮਾਨ ਅਤੇ ਸੁਰੱਖਿਆ ਨਹੀਂ ਦਿੰਦੇ ਜਿਸ ਦੀਆਂ ਉਹ ਹੱਕਦਾਰ ਹਨ।ਕਾਲੀਆ ਨੇ ਕਿਹਾ ਕਿ ਨਰਾਤਿਆਂ ਵਿੱਚ ਇੱਕ ਦਿਨ ਕੰਜਕਾਂ ਦੇ ਪੈਰ ਧੋਣੇ ਅਤੇ ਉਨ੍ਹਾਂ ਨੂੰ ਪ੍ਰਸ਼ਾਦ ਖੁਆਉਣਾ ਚੰਗੀ ਗੱਲ ਹੈ,ਪਰ ਬਾਕੀ ਦੇ 364 ਦਿਨ ਘਰ ਅਤੇ ਸਮਾਜ ਵਿੱਚ ਔਰਤਾਂ ਨਾਲ ਮਾੜਾ ਵਿਵਹਾਰ ਕਰਨਾ ਇਸ ਪੂਜਾ ਦੇ ਸੰਕਲਪ ਨੂੰ ਨਕਾਰਦਾ ਹੈ।ਸੱਚੀ ਪੂਜਾ ਉਹੀ ਹੈ ਜੋ ਹਰ ਰੋਜ਼,ਹਰ ਔਰਤ(ਮਾਂ,ਭੈਣ,ਪਤਨੀ, ਧੀ ਅਤੇ ਬਾਹਰ ਮਿਲਣ ਵਾਲੀ ਹਰ ਮਹਿਲਾ) ਦੇ ਸਤਿਕਾਰ ਵਜੋਂ ਕੀਤੀ ਜਾਵੇ।ਉਨ੍ਹਾਂਨੇ ਕਿਹਾ ਕੰਜਕ ਪੂਜਾ ਦਾ ਅਸਲ ਮਨੋਰਥ ਧੀਆਂ ਨੂੰ ਦੇਵੀ ਸਮਾਨ ਸ਼ਕਤੀਸ਼ਾਲੀ ਬਣਾਉਣਾ ਹੈ।ਇਹ ਉਦੋਂ ਹੀ ਸੰਭਵ ਹੈ ਜਦੋਂ ਅਸੀਂ ਉਨ੍ਹਾਂ ਨੂੰ ਉੱਚੀ ਸਿੱਖਿਆ ਅਤੇ ਆਪਣੇ ਸੁਪਨੇ ਪੂਰੇ ਕਰਨ ਦੀ ਆਜ਼ਾਦੀ ਦੇਵਾਂਗੇ।ਲੜਕੇ ਅਤੇ ਲੜਕੀ ਵਿੱਚ ਫਰਕ ਨਾ ਕਰਨਾ ਹੀ ਸਭ ਤੋਂ ਵੱਡੀ ਪੂਜਾ ਹੈ।ਔਰਤਾਂ ਨੂੰ ਦੇਵੀ ਮੰਨਣ ਦਾ ਮਤਲਬ ਹੈ ਕਿ ਅਸੀਂ ਸਮਾਜ ਵਿੱਚ ਅਜਿਹਾ ਮਾਹੌਲ ਬਣਾਈਏ ਜਿੱਥੇ ਕੋਈ ਵੀ ਔਰਤ ਬਾਹਰ ਨਿਕਲਣ ਵੇਲੇ ਡਰ ਮਹਿਸੂਸ ਨਾ ਕਰੇ।ਹਰ ਵਿਅਕਤੀ ਨੂੰ ਔਰਤਾਂ ਪ੍ਰਤੀ ਆਪਣੀ ਸੋਚ ਅਤੇ ਨਜ਼ਰੀਏ ਨੂੰ ਸਾਫ਼ ਰੱਖਣਾ ਚਾਹੀਦਾ ਹੈ।ਉਨ੍ਹਾਂਨੇ ਕਿਹਾ ਕਿ ਜਿਸ ਘਰ ਵਿੱਚ ਔਰਤਾਂ ਦਾ ਅਪਮਾਨ ਹੁੰਦਾ ਹੈ ਜਾਂ ਉਨ੍ਹਾਂ ਤੇ ਹੱਥ ਉਠਾਇਆ ਜਾਂਦਾ ਹੈ,ਉੱਥੇ ਕੀਤੀ ਗਈ ਕੋਈ ਵੀ ਪੂਜਾ ਸਫਲ ਨਹੀਂ ਮੰਨੀ ਜਾਂਦੀ।ਘਰ ਦੇ ਅਹਿਮ ਫੈਸਲਿਆਂ ਵਿੱਚ ਔਰਤਾਂ ਦੀ ਰਾਏ ਨੂੰ ਅਹਿਮੀਅਤ ਦੇਣਾ ਉਨ੍ਹਾਂ ਦੇ ਸਤਿਕਾਰ ਦਾ ਸਹੀ ਤਰੀਕਾ ਹੈ।ਉਨ੍ਹਾਂ ਨੇ ਕਿਹਾ ਕਿ ਕੰਜਕ ਪੂਜਾ ਇੱਕ ਪ੍ਰਤੀਕ ਹੈ ਜੋ ਸਾਨੂੰ ਯਾਦ ਦਿਵਾਉਂਦਾ ਹੈ ਕਿ ਇਸ ਸੰਸਾਰ ਦੀ ਸਿਰਜਣਾ ਅਤੇ ਸੰਚਾਲਨ ਵਿੱਚ ਔਰਤ ਦਾ ਰੂਪ ਕਿੰਨਾ ਪਵਿੱਤਰ ਅਤੇ ਸ਼ਕਤੀਸ਼ਾਲੀ ਹੈ।ਇਸ ਲਈ, ਜਦੋਂ ਅਸੀਂ ਔਰਤਾਂ ਦੇ ਹੱਕਾਂ,ਉਨ੍ਹਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਸਵੈ-ਮਾਣ ਦਾ ਸਤਿਕਾਰ ਕਰਨਾ ਸ਼ੁਰੂ ਕਰ ਦਿੰਦੇ ਹਾਂ,ਤਾਂ ਸਾਡੀ ਕੰਜਕ ਪੂਜਾ ਆਪਣੇ ਆਪ ਸਫਲ ਹੋ ਜਾਂਦੀ ਹੈ।

Posted By: Gaurav Maria

Latest News