Nazrana Times

ਪੰਜਾਬੀ

ਸੋਨੇ ਦੇ ਗਹਿਣੇ ਬਣਵਾਉਣ ਸਮੇਂ ਕੀ ਕਰੀਏ?

20 Jan, 2025 05:30 AM

ਸਾਡੇ ਸਮਾਜ ਵਿੱਚ ਸੋਨੇ ਦੇ ਗਹਿਣੇ ਬਣਵਾਉਣ ਨੂੰ ਬੜਾ ਸ਼ੁੱਭ ਸ਼ਗਨ ਸਮਝਿਆ ਜਾਂਦਾ ਹੈ,ਸੋਨਾ,ਜਿੱਥੇ ਸਾਡੀ ਖੂਬਸੂਰਤੀ ਨੂੰ ਚਾਰ ਚੰਨ ਲਾਉਂਦਾ ਹੈ,ਉੱਥੇ ਹੀ ਸਾਡੇ ਸਮਾਜ ਵਿੱਚ ਸਾਡਾ ਸਥਾਨ ਵੀ ਨਿਸ਼ਚਿਤ ਕਰਦਾ ਹੈ!ਸਰੀਰ ਤੇ ਸੋਨਾ ਧਾਰਨ ਕਰਨਾਂ ਹਰ ਆਮ ਓ ਖਾਸ ਦਾ ਸੁਪਨਾ ਹੁੰਦਾ ਹੈ!ਨਿਰਸੰਦੇਹ ਸੋਨਾ ਸਾਡਾ ਮੁਸ਼ਕਿਲ ਸਮੇਂ ਦਾ ਸਾਥੀ ਵੀ ਹੋ ਨਿੱਬੜਦਾ ਹੈ ਜਦੋਂ ਆਰਥਿਕ ਪੱਖ ਤੋਂ ਅਸੀਂ ਢਹਿੰਦੀ ਕਲਾ ਵਿੱਚ ਹੁੰਂਦੇ ਆਂ ਤਾਂ ਸਾਡੇ ਕੋਲ ਮੌਜੂਦ ਸੋਨਾ ਸਾਨੂੰ ਕਿਸੇ ਕੋਲ਼ੋਂ ਪੈਸਾ ਲੈਣ ਵਿੱਚ ਵਧੇਰੇ ਕਾਮਯਾਬ ਕਰਦਾ ਹੈ! ਪਰ ਸਵਾਲ ਇਹ ਹੈ ਕਿ ਜਦੋਂ ਅਸੀਂ ਸੋਨਾ ਖਰੀਦੀਏ ਜਾਂ ਸੋਨੇ ਦੇ ਗਹਿਣੇ ਬਣਵਾਈਏ ਤਾਂ ਕਿਨਾਂ ਗੱਲਾਂ ਦਾ ਧਿਆਨ ਰੱਖੀਏ ਤਾਂ ਕਿ ਸਾਨੂੰ ਸੁਨਿਆਰੇ ਦੀ ਬੇਲੋੜੀ ਲੁੱਟ ਦਾ ਸ਼ਿਕਾਰ ਨਾ ਹੋਣਾ ਪਵੇ!ਆਓ ਫਿਰ ਜਾਣਦੇ ਹਾਂ ਕਿ ਕਿਹੜੇ ਪੱਖਾਂ ਤੋਂ ਸਾਨੂੰ ਸੁਚੇਤ ਹੋਣ ਦੀ ਲੋੜ ਹੈ!ਅਕਸਰ ਜਦੋਂ ਅਸੀਂ ਗਹਿਣੇ ਬਣਵਾਉਂਦੇ ਹਾਂ ਤਾਂ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਇੱਕ ਤੋਲੇ ਦੇ ਗਹਿਣੇ ਵਿੱਚ ਕਿੰਨੇ ਪ੍ਰਤੀਸ਼ਤ ਸੋਨਾ ਹੈ ਤੇ ਕਿੰਨੇ ਪ੍ਰਤੀਸ਼ਤ ਤਾਂਬਾ!ਕਈ ਸੁਨਿਆਰੇ ਤਾਂ ਇਮਾਨਦਾਰੀ ਨਾਲ ਗਾਹਕ ਨੂੰ ਦੱਸਦੇ ਹਨ ਕਿ ਗਹਿਣੇ ਵਿੱਚ ਸੋਨੇ ਅਤੇ ਤਾਂਬੇ ਕਿੰਨੀ ਮਾਤਰਾ ਹੈ,ਪਰ ਬਹੁਤੇ ਸੁਨਿਆਰੇ ਆਪਣੀ ਮਨਮਰਜ਼ੀ ਨਾਲ ਸੋਨਾ ਘੱਟ ਅਤੇ ਤਾਂਬੇ ਦੀ ਵੱਧ ਮਿਲਾਵਟ ਕਰਕੇ ਪੈਸੇ ਪੂਰੇ ਲੈ ਲੈਂਦੇ ਹਨ ਜਿਸ ਨਾਲ ਗਾਹਕ ਦਾ ਉਸ ਸਮੇਂ ਭਾਰੀ ਨੁਕਸਾਨ ਹੋ ਜਾਂਦਾ ਹੈ ਜਦੋਂ ਮਜਬੂਰੀ ਵੱਸ ਉਹ ਗਹਿਣੇ ਵੇਚਣੇ ਪੈੰਦੇ ਹਨ!ਇਸ ਲਈ ਖਰੀਦ ਕਰਦੇ ਸਮੇਂ ਬਾਕਾਇਦਾ ਸੋਨੇ ਅਤੇ ਤਾਂਬੇ ਦੀ ਮਾਤਰਾ ਪੁੱਛੋ ਅਤੇ ਲਿਖਤ ਕਰਵਾਓ ਤਾਂ ਕਿ ਬਾਆਦ ਵਿੱਚ ਕੰਮ ਆਵੇ!ਹੋ ਸਕੇ ਤਾਂ ਹਰ ਵਾਰ ਸੁਨਿਆਰ ਬਦਲ ਕੇ ਹੀ ਗਹਿਣੇ ਬਣਵਾਓ ਕਿਉਂਕਿ ਅੱਖਾਂ ਬੰਦ ਕਰਕੇ ਕੀਤਾ ਵਿਸ਼ਵਾਸ ਅਕਸਰ ਨੁਕਸਾਨ ਦਾਇਕ ਸਾਬਤ ਹੁੰਦਾ ਹੈ!ਅੱਜਕਲ ਹੌਲਮਾਰਕ ਦੇ ਗਹਿਣੇ ਮਾਰਕੀਟ ਵਿੱਚ ਆ ਰਹੇ ਹਨ ਜੋਂ ਸਰਕਾਰ ਵੱਲੋਂ ਸ਼ੁਧਤਾ ਦੀ ਗਾਰੰਟੀ ਵਾਲੇ ਹੁੰਦੇ ਹਨ ਭਾਵੇਂ ਕਿ ਉਹ ਕੁਝ ਮਹਿੰਗੇ ਭਾਅ ਮਿਲ਼ਦੇ ਹਨ ਪਰ ਵਿਸ਼ਵਾਸ ਵਾਲੇ ਹੁੰਦੇ ਹਨ!ਇਸ ਲਈ ਅਗਲੀ ਵਾਰ ਜਦੋਂ ਵੀ ਅਸੀਂ ਗਹਿਣੇ ਬਣਵਾਉਣ ਲਈ ਸੁਨਿਆਰੇ ਕੋਲ ਜਾਈਏ ਤਾਂ ਜਾਗਰੂਕ ਹੋ ਕੇ ਜਾਈਏ ਅਤੇ ਪੂਰੀ ਜਾਣਕਾਰੀ ਲੈਣ ਤੋਂ ਬਾਅਦ ਹੀ ਸੋਨੇ ਦੀ ਖਰੀਦਦਾਰੀ ਕਰੀਏ ਅਤੇ ਧੋਖੇ ਜਾਂ ਲੁੱਟ ਤੋਂ ਬਚੀਏ!✍️ਭਾਈ ਮਾਨ ਸਿੰਘ ਜੰਡੌਲੀ, ਰਸੂਲਪੁਰ ਵਾਲੇ, ????????9417777377

Posted By: GURBHEJ SINGH ANANDPURI

Latest News

Loading…
Loading the web debug toolbar…
Attempt #