Nazrana Times

ਪੰਜਾਬੀ

ਆਸਟਰੀਆ ਵਿੱਚ 'ਅਕਾਲੀ ਦਲ ਵਾਰਿਸ ਪੰਜਾਬ ਦੇ' ਦੀ ਯੂਨਿਟ ਹੋਈ ਸਥਾਪਿਤ, 21 ਮੈਂਬਰੀ ਕਮੇਟੀ ਬਣਾਈ : ਭਾਈ ਹਰਪ੍ਰੀਤ ਸਿੰਘ ਪੰਮਾ

08 Sep, 2026 08:38 PM

ਅੰਮ੍ਰਿਤਸਰ, 8 ਸਤੰਬਰ (ਚਰਨਜੀਤ ਸਿੰਘ): ਭਾਈ ਹਰਪ੍ਰੀਤ ਸਿੰਘ ਪੰਮਾ ਮੁੱਖ ਸੇਵਾਦਾਰ ਸਿੱਖ ਏਡ ਆਸਟਰੀਆ ਅਤੇ ਭਾਈ ਸਿਮਰਨਜੀਤ ਸਿੰਘ ਢਿੱਲੋਂ ਮੁੱਖ ਸੇਵਾਦਾਰ ਅਕਾਲੀ ਦਲ ਵਾਰਿਸ ਪੰਜਾਬ ਦੇ ਆਸਟਰੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਸਟਰੀਆ ਦੀ ਰਾਜਧਾਨੀ ਵਿਆਨਾ ਦੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਮੀਟਿੰਗ ਹੋਈ ਜਿਸ ਵਿੱਚ ਸਰਬਸੰਮਤੀ ਨਾਲ ਅਕਾਲੀ ਵਾਰਿਸ ਪੰਜਾਬ ਦੇ ਦੀ 21 ਮੈਂਬਰੀ ਕਮੇਟੀ ਚੁਣੀ ਗਈ। ਮੀਟਿੰਗ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਸੰਨ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਅਤੇ ਹੋਰ ਸੇਵਾਵਾਂ ਵਿੱਚ ਵੀ ਸਾਰੇ ਹੀ ਮੈਂਬਰਾਂ ਨੇ ਯੂਰਪ ਦੇ ਦੇਸ਼ ਆਸਟਰੀਆ ਤੋਂ ਅਤੇ ਦੇਸ਼ ਸਲੋਵਾਕੀਆ ਤੋਂ ਤਨ ਮਨ ਧਨ ਨਾਲ ਸਾਥ ਦੇਣ ਦਾ ਫੈਸਲਾ ਕੀਤਾ। ਇਸ ਮੌਕੇ ਭਾਈ ਹਰਪ੍ਰੀਤ ਸਿੰਘ ਪੰਮਾ, ਸ਼ਮਸ਼ੇਰ ਸਿੰਘ ਮਾਂਗਟ, ਬੂਟਾ ਸਿੰਘ ਕੰਗ, ਸਿਮਰਨਜੀਤ ਸਿੰਘ ਢਿੱਲੋਂ, ਕੁਲਦੀਪ ਸਿੰਘ ਜੁੱਟ, ਸੁਰਜੀਤ ਸਿੰਘ ਕਾਹਲੋਂ ਉੱਰਫ ਆਲ਼ਾ ਸਿੰਘ, ਦੀਦਾਰ ਸਿੰਘ ਉੱਰਫ ਸ਼ੈਰੀ ਸਿੱਧੂ, ਮਨਜਿੰਦਰ ਸਿੰਘ, ਸੁਖਦੇਵ ਸਿੰਘ, ਪਰਮਿੰਦਰ ਸਿੰਘ, ਅੰਮ੍ਰਿਤਪਾਲ ਸਿੰਘ,‌ ਇੰਦਰਜੀਤ ਸਿੰਘ, ਬਲਰਾਜ ਸਿੰਘ ਬਿੱਲਾ, ਟਹਿਲ ਸਿੰਘ, ਪ੍ਰਿੰਸਪਾਲ ਸਿੰਘ, ਸ਼ਰਨਜੀਤ ਸਿੰਘ, ਅੰਮ੍ਰਿਤਵੀਰ ਸਿੰਘ, ਹਰਸਿਮਰਨਜੀਤ ਸਿੰਘ, ਸੁਰਿੰਦਰ ਸਿੰਘ, ਮਨਿੰਦਰ ਸਿੰਘ, ਅਰਵਿੰਦਰ ਸਿੰਘ, ਜਸਕੀਰਤ ਸਿੰਘ, ਨਵਪ੍ਰੀਤ ਸਿੰਘ, ਮਹਿੰਦਰ ਸਿੰਘ, ਮਨਿੰਦਰ ਸਿੰਘ ਸਨੀ, ਕਰਨਵੀਰ ਸਿੰਘ, ਲਵਪ੍ਰੀਤ ਸਿੰਘ ਲਾਡੀ, ਬੀਬਾ ਜੈਸੀਤਾ ਸਿੰਘ ਹਾਜ਼ਰ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਗ੍ਰੰਥੀ ਸਿੰਘ ਅਤਿ ਸਤਿਕਾਰਯੋਗ ਭਾਈ ਅਮਰੀਕ ਸਿੰਘ ਜੀ ਨੇ ਅਰਦਾਸਾ ਸੋਧਿਆ ਅਤੇ ਸਾਰੇ ਹੀ ਮੈਂਬਰ ਸਾਹਿਬਾਨ ਨੇ ਪੰਜਾਬ ਅਤੇ ਪੰਥ ਦੇ ਭਲੇ ਲਈ ਯਤਨਸ਼ੀਲ ਰਹਿਣ ਦਾ ਪ੍ਰਣ ਲਿਆ। ਪੰਥਕ ਆਗੂ ਭਾਈ ਹਰਪ੍ਰੀਤ ਸਿੰਘ ਪੰਮਾ ਨੇ ਕਿਹਾ ਕਿ ਪਹਿਲਾਂ ਬਾਦਲ-ਕੈਪਟਨ ਨੇ ਪੰਥ ਅਤੇ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਤੇ ਹੁਣ ਉਹੀ ਕੰਮ ਅਜੋਕਾ ਮੁੱਖ ਮੰਤਰੀ ਭਗਵੰਤ ਮਾਨ ਕਰ ਰਿਹਾ ਹੈ। ਇਸ ਲਈ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਾਨੂੰ ਪੰਥਕ ਸਰਕਾਰ ਬਣਾਉਣ ਦੀ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਸਰਕਾਰ ਬਣਾ ਕੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਬਣਾਇਆ ਜਾਵੇ। ਭਾਈ ਹਰਪ੍ਰੀਤ ਸਿੰਘ ਪੰਮਾ ਨੇ ਦੱਸਿਆ ਜੋ 21 ਮੈਂਬਰੀ ਕਮੇਟੀ ਬਣਾਈ ਗਈ ਹੈ ਉਸ ਵਿੱਚ ਪਰਧਾਨ ਸਿਮਰਨਜੀਤ ਸਿੰਘ ਢਿੱਲੋਂ, ਵਾਈਸ ਪ੍ਰਧਾਨ ਬਲਰਾਜ ਸਿੰਘ ਕਲੇਰ, ਸੈਕਟਰੀ ਦੀਦਾਰ ਸਿੰਘ ਸਿੱਧੂ, ਵਾਈਸ ਸੈਕਟਰੀ ਜਸਪਾਲ ਸਿੰਘ ਖਾਲਸਾ, ਖਜਾਨਚੀ ਇੰਦਰਜੀਤ ਸਿੰਘ, ਵਾਈਸ ਖਜਾਨਚੀ ਅੰਮ੍ਰਿਤਪਾਲ ਸਿੰਘ ਅਤੇ ਬਾਕੀ ਮੈਂਬਰ ਸਾਹਿਬਾਨ ਹਰਦੀਪ ਸਿੰਘ, ਧੰਨਜੀਤ ਸਿੰਘ, ਸਿਮਰਨਜੀਤ ਸਿੰਘ, ਜੋਗਿੰਦਰ ਸਿੰਘ ਕਾਲਾ, ਬਲਬੀਰ ਸਿੰਘ ਨਾਗਰਾ, ਭੁਪਿੰਦਰ ਸਿੰਘ ਸਿੱਧੂ, ਕੰਵਲਜੀਤ ਸਿੰਘ ਰੰਧਾਵਾ, ਹਰਪ੍ਰੀਤ ਸਿੰਘ ਪੰਮਾ, ਇੰਸਬਰੁੱਕ ਸ਼ਹਿਰ ਸੁਰਜੀਤ ਸਿੰਘ ਕਾਹਲੋਂ, ਗਰਾਸ ਸ਼ਹਿਰ ਸਰਬਜੀਤ ਸਿੰਘ ਢਿੱਲੋਂ, ਕਲਾਗਨਫੋਰਟ ਸ਼ਹਿਰ ਹਰਸਿਮਰਨਜੀਤ ਸਿੰਘ ਖਾਲਸਾ, ਬਰਾਤਿਸਲਾਵਾ ਸ਼ਹਿਰ, ਦੇਸ਼ ਸੋਲਵਾਕ ਸੁਰਿੰਦਰ ਸਿੰਘ ਢੀਂਡਸਾ, ਸ਼ਰਨਜੀਤ ਸਿੰਘ ਧਾਮੀ, ਧਰਮਵੀਰ ਸਿੰਘ ਧਾਲੀਵਾਲ, ਭੁਪਿੰਦਰ ਸਿੰਘ ਹਨ।

Posted By: GURBHEJ SINGH ANANDPURI

Latest News