ਪ੍ਰਣਾਮ ਸ਼ਹੀਦਾਂ ਸੰਘਰਸ਼ ਕਮੇਟੀ ਨੇ ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਵੰਡੀ : ਭਾਈ ਗੁਰਦੀਪ ਸਿੰਘ ਲੋਹਾਰਾ
ਅੰਮ੍ਰਿਤਸਰ, 6 ਸਤੰਬਰ ( ਰਣਜੀਤ ਸਿੰਘ ਖ਼ਾਲਸਾ )
ਪ੍ਰਣਾਮ ਸ਼ਹੀਦਾਂ ਸੰਘਰਸ਼ ਕਮੇਟੀ ਨੇ ਹੜ੍ਹ ਪੀੜਤ ਇਲਾਕਿਆਂ ਵਿੱਚ ਰਾਹਤ ਸਮੱਗਰੀ ਪਹੁੰਚਾਈ ਹੈ। ਜਥੇਬੰਦੀ ਦੇ ਮੁੱਖ ਸੇਵਾਦਾਰ ਭਾਈ ਗੁਰਦੀਪ ਸਿੰਘ ਲੋਹਾਰਾ, ਸੁਨੀਲ ਸਿੰਘ (ਹਰੀਆ), ਦਿਲਜੀਤ ਸਿੰਘ (ਮਜੀਠਾ), ਗੁਰਜੋਤ ਸਿੰਘ, ਭਗਵਾਨ ਸਿੰਘ ਨਿੱਕਾ, ਸੂਰਜ ਸਿੰਘ, ਗੁਰਪ੍ਰੀਤ ਸਿੰਘ ਸ਼ਿਮਲਾਪੁਰੀ, ਹਰਜਿੰਦਰ ਸਿੰਘ (ਹਰੀਆ), ਧਮਿੰਦਰ ਸਿੰਘ( ਹਰੀਆ) ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਨੇ ਕਿਹਾ ਕਿ ਹੜ੍ਹਾਂ ਦੇ ਪਾਣੀ ਕਰਕੇ ਅੰਮ੍ਰਿਤਸਰ, ਗੁਰਦਾਸਪੁਰ ਅਤੇ ਫ਼ਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਭਾਰੀ ਨੁਕਸਾਨ ਹੋਇਆ ਹੈ ਤੇ ਇਸ ਸਮੇਂ ਗੁਰੂ ਨਾਨਕ ਸਾਹਿਬ ਦੇ ਸਰਬੱਤ ਦੇ ਭਲੇ ਦੇ ਫ਼ਲਸਫ਼ੇ ਉੱਤੇ ਪਹਿਰਾ ਦਿੰਦਿਆਂ ਹਰੇਕ ਸਿੱਖ ਅਤੇ ਪੰਜਾਬੀ ਨੂੰ ਹੜ੍ਹ ਪੀੜਤਾਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ। ਉਹਨਾਂ ਦੱਸਿਆ ਕਿ ਡੇਰਾ ਬਾਬਾ ਨਾਨਕ, ਤਾਰੋਵਾਲੀ, ਚੰਦੂ ਨੰਗਲ, ਕਾਲੋਵਾਲੀ ਚੌਂਕ, ਰਸੀਕੇ, ਚੰਦੂ ਨੰਗਲ ਦੇ ਡੇਰੇ, ਰਮਦਾਸ, ਸ਼ਕਾਰ ਮਾਛੀਆ, ਜੱਟਾ ਵਸ਼ਿਯਆ, ਗੱਗੋਮਾਲ, ਕੱਲੋਵਾਲ, ਥੋਬੇ ਪੰਜ ਗਰਾਈਆ ਅਤੇ ਆਸ-ਪਾਸ ਪਿੰਡਾਂ ਵਿੱਚ ਸਮਾਨ ਪਹੁੰਚਾ ਕੇ ਆਏ ਹਾਂ। ਹੜ੍ਹ ਪੀੜਤਾਂ ਲਈ ਰੱਸ, ਬਿਸਕੁਟ, ਭੂਜੀਆ, ਬ੍ਰੈਡ, ਨਿਊਟਰੀ,ਕਰਿਆਨੇ ਦਾ ਸਮਾਨ ਮੋਮਬੱਤੀਆਂ, ਮੱਛਰ ਵਾਲੀਆ ਟੂਬਾ,ਸੁਕਾ ਦੁੱਧ,ਬਰੁਸ਼ ਕੋਲਗੇਟ, ਸਾਬਣ,ਸੈਂਪੂ, ਗੱਦੇ ਚਾਦਰ, ਕੰਬਲ, ਖੇਸ, ਸਰਾਣੇ, ਰਾਸ਼ਨ ਦਿਆ ਕੀਟਾ, ਪੇਂਟਾ ਪਜਾਮੇ, ਸ਼ਰਟ ਅਤੇ ਲੰਗਰ ਆਦਿਕ ਵਸਤਾਂ ਲੋਕਾਂ ਵਿੱਚ ਵੰਡੀਆਂ ਹਨ ਤਾਂ ਜੋ ਉਹਨਾਂ ਨੂੰ ਕੁਝ ਰਾਹਤ ਮਿਲ ਸਕੇ। ਭਾਈ ਗੁਰਦੀਪ ਸਿੰਘ ਲੋਹਾਰਾ ਨੇ ਕਿਹਾ ਕਿ ਇਸ ਰਾਸ਼ਨ ਸਮੱਗਰੀ ਵਾਸਤੇ ਜਿਨ੍ਹਾਂ ਵੀ ਸ਼ਖਸੀਅਤਾਂ, ਸੱਜਣਾਂ ਅਤੇ ਸੰਗਤਾਂ ਨੇ ਸਹਿਯੋਗ ਕੀਤਾ, ਅਸੀਂ ਸਭ ਦਾ ਧੰਨਵਾਦ ਕਰਦੇ ਹਾਂ।
Posted By: ਭਾਈ ਰਣਜੀਤ ਸਿੰਘ ਦਮਦਮੀ ਟਕਸਾਲ