Nazrana Times

ਪੰਜਾਬੀ

ਪਿੰਡ ਮੱਖਣ ਵਿੰਡੀ 'ਚ ਐਕਟਿਵ ਮਿਜ਼ਾਇਲ ਡਿੱਗੀ, ਫੌਜੀ ਅਧਿਕਾਰੀਆਂ ਨੇ ਕੀਤਾ ਨਕਾਰਾ

10 May, 2025 12:10 AM

ਜੇਠੂਵਾਲ , 9 ਮਈ , ਨਜ਼ਰਾਨਾ ਟਾਈਮਜ ਬਿਊਰੋ

ਭਾਰਤ-ਪਾਕਿਸਤਾਨ ਦੇ ਵਿਚਕਾਰ ਚੱਲ ਰਹੇ ਤਣਾਅ 'ਚ ਬੀਤੇ ਦਿਨੀਂ ਪਿੰਡ ਮੱਖਣ ਵਿੰਡੀ ਦੇ ਖੇਤਾਂ 'ਚ ਮਿਜ਼ਾਇਲ ਦਾ ਇਕ ਹਿੱਸਾ ਮਿਲਿਆ ਸੀ, ਜਿਸਦੀ ਫੌਜ ਅਧਿਕਾਰੀਆਂ ਵਲੋਂ ਜਾਂਚ ਕਰਨ 'ਤੇ ਪਾਇਆ ਕਿ ਮਿਜ਼ਾਇਲ ਐਕਟਿਵ ਹੈ । ਫੌਜ ਦੇ ਅਧਿਕਾਰੀਆਂ ਅਨੁਸਾਰ ਇਹ ਪਿੰਡ ਜੇਠੂਵਾਲ ਵਿਚ ਡਿੱਗੀ ਗਈ ਮਿਸਾਜ਼ਿਲ ਦਾ ਹੀ ਅਗਲਾ ਹਿੱਸਾ ਸੀ ।

ਮਿਸਾਜ਼ਿਲ ਦੇ ਇਸ ਵਾਰ ਹੈੱਡ ਨੂੰ ਨਕਾਰਾ ਕਰਨ ਲਈ ਅੱਜ ਤੜਕਸਾਰ ਫੌਜ ਦੀ ਟੀਮ ਪੁੱਜ ਗਈ। ਫੌਜ ਵਲੋਂ ਅਣਸੁਖਾਵੀਂ ਘਟਨਾ ਰੋਕਣ ਲਈ ਇਸ ਪਾਸੇ ਨੂੰ ਆਵਾਜਾਹੀ ਰੋਕ ਦਿੱਤੀ ਗਈ ਅਤੇ ਮਿਜ਼ਾਇਲ ਦੇ ਇਸ ਹਿੱਸੇ ਨੂੰ ਸਫਲਤਾਪੂਰਨ ਧਮਾਕਾ ਕਰਕੇ ਨਕਾਰਾ ਕਰ ਦਿੱਤਾ ਗਿਆ। ਇਸ ਮੌਕੇ 'ਤੇ ਪਿੰਡ ਮੱਖਣ ਵਿੰਡੀ ਦੇ ਵਾਸੀਆਂ ਦਾ ਕਹਿਣਾ ਸੀ ਕਿ ਉਹ ਆਪਣੀ ਫੌਜ ਤੇ ਦੇਸ਼ ਨਾਲ ਮੌਢੇ ਨਾਲ ਮੋਢਾ ਲਾ ਕੇ ਖੜੇ ਹਨ ।

Latest News