ਨਿਊਜ਼ੀਲੈਂਡ ਤੋਂ ਪੰਜਾਬੀ ਭਾਈਚਾਰੇ ਲਈ ਵੱਡੀ ਦਰਦਨਾਕ ਖ਼ਬਰ ਦੀਵਾਲੀ ਦੀ ਰਾਤ ਹੋਏ ਭਿਆਨਕ ਕਾਰ ਹਾਦਸੇ ਦੇ ਮ੍ਰਿਤਕਾਂ ਦੀ ਹੋਈ ਪਹਿਚਾਣ
ਹਾਦਸੇ ਵਿੱਚ ਮ੍ਰਿਤਕ ਪਤੀ ਪਤਨੀ ਅਤੇ ਸਾਲਾ ਸਨ
ਨਿਊਜ਼ੀਲੈਂਡ, ਆਕਲੈਂਡ 12 ਨਵੰਬਰ ( ਤਰਨਜੋਤ ਸਿੰਘ ) ਨਿਊਜ਼ੀਲੈਂਡ ਦੇ ਸਮੁੱਚੇ ਪੰਜਾਬੀ ਭਾਈਚਾਰੇ ਵਿੱਚ ਇਹ ਖਬਰ ਬੜੇ ਸੋਗ ਨਾਲ ਪੜ੍ਹੀ ਜਾਵੇਗੀ ਕਿ ਬੀਤੇ ਦਿਨ ਐਤਵਾਰ ਦੀਵਾਲੀ ਵਾਲੀ ਖੁਸ਼ੀਆਂ ਭਰੀ ਰਾਤ ਇਕ ਪੰਜਾਬੀ ਪਰਿਵਾਰ ਤੇ ਕਹਿਰ ਬਣ ਕੇ ਟੁੱਟੀ ਜਿਸ ਵਿੱਚ ਇਕੋ ਪਰਿਵਾਰ ਦੇ ਤਿੰਨ ਜੀਅ ਆਪਣੀ ਜਾਨ ਗਵਾ ਬੈਠੇ ਸਨ ।
ਪੁਲਿਸ ਨੇ ਆਪਣੀ ਮੁਢਲੀ ਜਾਂਚ ਪੂਰੀ ਕਰਨ ਤੋਂ ਬਾਅਦ ਮ੍ਰਿਤਕਾਂ ਦੀ ਪਹਿਚਾਣ ਜਾਤਕ ਕਰਦਿਆਂ ਦਸਿਆ ਕਿ ਮ੍ਰਿਤਕ ਪੰਜਾਬੀ ਭਾਈਚਾਰੇ ਨਾਲ ਸੰਬੰਧਿਤ ਸਨ । ਜਿਹਨਾਂ ਵਿੱਚ ਪਤੀ ਪਤਨੀ ਅਤੇ ਸਾਲਾ ਤਿੰਨ ਜਣੇ ਕਾਰ ਵਿੱਚ ਸਵਾਰ ਸਨ । ਮ੍ਰਿਤਕਾਂ ਦੀ ਪਹਿਚਾਣ ਮੂਲ ਰੂਪ ਵਿੱਚ ਭਾਰਤ ਦੇ ਪੰਜਾਬ ਵਿਚਲੇ ਬਠਿੰਡਾ ਜ਼ਿਲ੍ਹੇ ਦੇ ਵਸਨੀਕਾਂ ਵਜੋਂ ਹੋਈ ਹੈ । ਮ੍ਰਿਤਕਾਂ ਵਿੱਚ ਪਤੀ ਸੁਖਦੀਪ ਸਿੰਘ 33 ਸਾਲ ਵਾਸੀ ਗੋਨਿਆਣਾ ਖੁਰਦ ਬਠਿੰਡਾ ਜੋ ਕਿ ਪਿਛਲੇ 7 ਸਾਲ ਤੋਂ ਨਿਊਜ਼ੀਲੈਂਡ ਰਹਿੰਦਾ ਹੋਇਆ ਕੋਰੀਅਰ ਕੰਪਨੀ ਵਿੱਚ ਕੰਮ ਕਰਦਾ ਸੀ । ਸੁਖਦੀਪ ਦੀ ਪਤਨੀ ਸੁਖਵੀਰ ਕੌਰ 29 ਸਾਲ ਵਾਸੀ ਰਾਊਕੇ ਕਲਾਂ ਮੋਗਾ ਨਾਲ ਸੰਬੰਧਿਤ ਸੀ ਅਤੇ ਰਿਸ਼ਤੇਦਾਰੀ ਵਿੱਚ ਸਾਲਾ ਲਗਦਾ ਗੁਰਪ੍ਰੀਤ ਸਿੰਘ 38 ਸਾਲ ਵਾਸੀ ਹਰ ਰਾਏ ਪੁਰ ਬਠਿੰਡਾ ਜੋ ਕਿ 3 ਸਾਲ ਪਹਿਲਾਂ ਹੀ ਨਿਊਜ਼ੀਲੈਂਡ ਆਇਆ ਸੀ ਤੇ ਕੋਰੀਅਰ ਵੈਨ ਹੀ ਚਲਾਉਂਦਾ ਸੀ ਦੀ ਦਰਦਨਾਕ ਮੌਤ ਹੋ ਗਈ ।
ਜ਼ਿਕਰਯੋਗ ਹੈ ਕਿ ਦੀਵਾਲੀ ਦੀ ਰਾਤ ਤਕਰੀਬਨ 10 ਵਜੇ ਤੋਂ ਬਾਅਦ ਵਾਲਟਰਸ ਚੌਂਕ ਟਾਕਾਨੀਨੀ ਵਿਖੇ ਵਾਪਰੇ ਇਸ ਭਿਆਨਕ ਹਾਦਸੇ ਦੇ ਪ੍ਰਤੱਖਦਰਸ਼ੀਆਂ ਮੁਤਾਬਿਕ ਕਾਰ 150 ਤੋਂ ਵੀ ਵੱਧ ਸਪੀਡ ਨਾਲ ਇਕ ਰੈਸਟੋਰੈਂਟ ਵਿੱਚ ਜਾ ਵਜੀ ਜਦਕਿ ਉਕਤ ਸੜਕ 50 ਸਪੀਡ ਦਾ ਜ਼ੋਨ ਹੈ । ਪੁਲਿਸ ਹੇਲ ਮਾਮਲੇ ਦੇ ਹੋਰ ਡੂੰਗਾਈ ਨਾਲ ਹਾਦਸੇ ਦੇ ਕਾਰਨਾਂ ਦਾ ਪਤਾ ਲਗਾ ਰਹੀ ਹੈ ।
ਉਧਰ ਸੁਪਰੀਮ ਸਿੱਖ ਸੁਸਾਇਟੀ ਦੇ ਮੁੱਖ ਬੁਲਾਰੇ ਦਲਜੀਤ ਸਿੰਘ ਨੇ ਦੱਸਿਆ ਸੁਖਦੀਪ ਸਿੰਘ ਦਾ ਵਿਆਹ ਕੁਝ ਸਮਾਂ ਪਹਿਲਾਂ ਹੀ ਹੋਇਆ ਸੀ ਅਤੇ ਉਸਦੀ ਘਰਵਾਲੀ ਸੁਖਵੀਰ ਕੌਰ 6 ਮਹੀਨੇ ਪਹਿਲਾਂ ਹੀ ਇਥੇ ਆਈ ਸੀ ਅਤੇ ਗੁਰਪ੍ਰੀਤ ਸਿੰਘ ਵਿਆਹਿਆ ਹੈ ਅਤੇ ਇਸਦੇ ਇਕ ਬੇਟਾ ਵੀ ਹੈ ਜੋ ਪੰਜਾਬ ਹੀ ਹੈ ।ਉਹਨਾਂ ਭਾਈਚਾਰੇ ਨੂੰ ਇਸ ਔਖੇ ਸਮੇਂ ਵਿੱਚ ਮ੍ਰਿਤਕਾਂ ਦੀਆਂ ਦੇਹਾਂ ਨੂੰ ਪੰਜਾਬ ਪੁੱਜਦਾ ਕਰਨ ਲਈ ਫੰਡ ਦੇਣ ਦੀ ਅਪੀਲ ਕਰਦਿਆਂ ਮ੍ਰਿਤਕਾਂ ਦੇ ਵਾਰਿਸਾਂ ਅਤੇ ਪਰਿਵਾਰ ਨਾਲ ਸਮੁੱਚੇ ਨਿਊਜ਼ੀਲੈਂਡ ਦੇ ਪੰਜਾਬੀ ਭਾਈਚਾਰੇ ਵਲੋਂ ਗਹਿਰਾ ਅਫ਼ਸੋਸ ਜ਼ਾਹਿਰ ਕੀਤਾ ਹੈ ਅਤੇ ਮ੍ਰਿਤਕਾਂ ਨੂੰ ਵਾਹਿਗੁਰੂ ਆਪਣੇ ਚਰਨਾਂ ਵਿਚ ਨਿਵਾਸ ਦੇਣ ਦੀ ਅਰਦਾਸ ਕੀਤੀ ਈ ਓਹਨਾਂ ਦੱਸਿਆ ਕਿ ਪੀੜਤ ਪਰਿਵਾਰਾਂ ਦੀ ਮੱਦਦ ਕਰਨ ਲਈ GOFUND ਰਾਹੀਂ ਮਾਇਆ ਇਕੱਤਰ ਕੀਤੀ ਜਾਂ ਰਾਹੀਂ ਹੈ ,ਪੰਜਾਬੀ ਭਾਈਚਾਰੇ ਨੂ ਵੱਧ ਤੋਂ ਵੱਧ ਸਹਯੋਗ ਕਰਨ ਦੀ ਬੇਨਤੀ ਹੈ
GOFUND ਦਾ ਲਿੰਕ / https://givealittle.co.nz/cause/help-three-souls-return-home
Posted By: TARANJOT SINGH