ਸ੍ਰੀ ਰਾਮ ਕਲਾ ਮੰਚ ਵੱਲੋਂ ਨਵੀਂ ਕਮੇਟੀ ਦਾ ਗਠਨ, ਸਮਾਜ ਸੇਵਾ ਤੇ ਧਾਰਮਿਕ ਗਤੀਵਿਧੀਆਂ ਨੂੰ ਮਿਲੇਗਾ ਹੋਰ ਹੁਲਾਰਾ
ਨਵੀਂ ਕਮੇਟੀ ਨਾਲ ਸ੍ਰੀ ਰਾਮ ਕਲਾਂ ਮੰਚ ਹੋਵੇਗਾ ਹੋਰ ਮਜਬੂਰ, ਮੈਂਬਰਾਂ ਨੇ ਲਿਆਂ ਸੇਵਾ ਦਾ ਸੰਕਲਪ
ਅਮਲੋਹ,9 ਸਤੰਬਰ (ਗੌਰਵ ਮੜੀਆ ) ਸ੍ਰੀ ਰਾਮ ਕਲਾਂ ਮੰਚ ਵੱਲੋਂ ਸੰਸਥਾ ਦੇ ਕੰਮਕਾਜ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਨਵੇਂ ਕਮੇਟੀ ਦਾ ਗਠਨ ਕੀਤਾ ਗਿਆ। ਇਸ ਮੌਕੇ ਮਹਿੰਦਰ ਪਾਲ ਲੁਟਾਵਾ ਨੂੰ ਸਰਬ ਸੰਮਤੀ ਨਾਲ ਸ੍ਰੀ ਰਾਮ ਕਲਾ ਮੰਚ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ, ਸ੍ਰੀ ਅਸ਼ੋਕ ਮੋਦੀ ਨੂੰ ਜਰਨਲ ਸੈਕਟਰੀ ਨਿਯੁਕਤ ਕੀਤਾ ਗਿਆ,ਸ੍ਰੀ ਅੰਕਿਤ ਵਰਮਾ ਨੂੰ ਖ਼ਜ਼ਾਨਚੀ,ਸ੍ਰੀ ਬੁੱਧਰਾਮ ਨੂੰ ਸੰਸਥਾਂ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ। ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਮੇਟੀ ਦੇ ਪ੍ਰਧਾਨ ਮਹਿੰਦਰ ਪਾਲ ਲੁਟਾਵਾ ਨੇ ਕਿਹਾ ਸ੍ਰੀ ਰਾਮ ਕਲਾਂ ਮੰਚ ਵੱਲੋਂ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ,ਉਸ ਨੂੰ ਉਹ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਸਮੂਹ ਮੈਂਬਰਾਂ ਨੂੰ ਨਾਲ ਲੈਕੇ ਸ੍ਰੀ ਰਾਮ ਕਲਾਂ ਮੰਚ ਨੂੰ ਹੋਰ ਮਜ਼ਬੂਤ ਬਣਾਉਣ ਲਈ ਯਤਨ ਕੀਤੇ ਜਾਣਗੇ। ਮੰਚ ਦੇ ਮੈਂਬਰਾਂ ਨੇ ਨਵੀ ਕਮੇਟੀ ਨੂੰ ਸ਼ੁਭ ਕਾਮਨਾਵਾਂ ਅਤੇ ਵਧਾਈ ਦਿੱਤੀ। ਇਸ ਮੌਕੇ ਸਰਪ੍ਰਸਤ ਸ੍ਰੀ ਬਲਦੇਵ ਸੇਢਾ, ਸਰਪ੍ਰਸਤ ਸ੍ਰੀ ਕੁਲਦੀਪ ਮੋਦੀ, ਸਰਪ੍ਰਸਤ ਕੁਲਜੱਸ ਰਾਏ ਤੱਗੜ ਤੋਂ ਇਲਾਵਾ ਕਮੇਟੀ ਦੇ ਸਮੂਹ ਮੈਂਬਰਾਂ ਸਹਿਬਾਨ ਮੌਜੂਦ ਸਨ
Posted By: Gaurav Maria