Nazrana Times

ਪੰਜਾਬੀ

ਕੌਮੀ ਇਨਸਾਫ ਮੋਰਚੇ ਵੱਲੋਂ ਮੋਹਾਲੀ 'ਚ ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ਮੌਕੇ ਸਿੱਖ ਕੌਮ ਦੀਆਂ ਹੱਕੀ ਮੰਗਾਂ ਨਾ ਮੰਨਣ 'ਤੇ ਕੱਢਿਆ ਗਿਆ ਰੋਸ ਮਾਰਚ...

18 Jul, 2026 06:33 PM

15 ਅਗਸਤ ਨੂੰ ਦੇਸ਼ ਵਿਦੇਸ਼ਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕੇਂਦਰ ਦੀ ਮੋਦੀ ਸਰਕਾਰ ਦੇ ਪੈਰਾਂ 'ਚ ਮਚਾ ਦਾਂਗੇ ਭਾਂਬੜ ਹਿਲਾਦਾਂਗੇ ਪੂਰੀ ਦਿੱਲੀ ਸਰਕਾਰ : ਜਥੇਦਾਰ ਗੁਰਦੀਪ ਸਿੰਘ ਬਠਿੰਡਾ

ਦੇਸ਼ ਪੰਜਾਬ ਅਤੇ ਖਾਲਸਾ ਰਾਜ ਦੀ ਆਜ਼ਾਦੀ ਅਤੇ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੇ ਰਿਹਾਈ ਅਤੇ ਹੋਰ ਹੱਕੀ ਮੰਗਾਂ ਮਨਾਉਣ ਲਈ ਸੰਘਰਸ਼ ਰਹੇਗਾ ਜਾਰੀ....
ਸਾਹਿਬਜ਼ਾਦਾ ਅਜੀਤ ਸਿੰਘ ਨਗਰ 17 ਜੁਲਾਈ (ਮੰਗਤ ਸਿੰਘ ਸੈਦਪੁਰ/ ਚਰਨ ਸਿੰਘ ਮੈਣ ਮਾਜਰੇ) : ਇੰਡੀਅਨ ਸਟੇਟ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿਆਸੀ ਬੰਦੀ ਸਿੰਘਾਂ ਦੇ ਰਿਹਾਈ ਨਾ ਹੋਣ ਤੇ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਵੱਲੋਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਸਰਹੱਦ ਉੱਤੇ 7 ਫਰਵਰੀ 2023 ਤੋਂ ਕੌਮੀ ਇਨਸਾਫ ਮੋਰਚਾ ਲਗਾਇਆ ਹੋਇਆ ਹੈ। ਕੌਮੀ ਇਨਸਾਫ ਮੋਰਚੇ ਦੀ ਤਾਲਮੇਲ ਕਮੇਟੀ ਵੱਲੋਂ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਦੇਸ਼ ਦੇ ਸਹਿਯੋਗ ਨਾਲ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੇ ਰਿਹਾਈ, ਲਾਪਤਾ 328 ਸਰੂਪ, ਬਹਿਬਲ ਕਲਾਂ ਅਤੇ ਬਰਗਾੜੀ ਗੋਲੀ ਕਾਂਡ ਦਾ ਇਨਸਾਫ ਲੈਣ ਲਈ ਕੌਮੀ ਇਨਸਾਫ ਮੋਰਚਾ ਲਗਾਇਆ ਹੋਇਆ ਹੈ ਅਤੇ ਇਨਸਾਫ ਮੋਰਚਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਖਾਲਸਾ ਪੰਥ ਨੂੰ ਇਨਸਾਫ ਨਹੀਂ ਮਿਲਦਾ। ਇਥੇ ਫੋਨ ਉੱਤੇ ਕੌਮੀ ਇਨਸਾਫ ਮੋਰਚੇ ਦੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ ਨੇ ਫੋਨ ਉੱਤੇ ਗੱਲਬਾਤ ਕਰਦਿਆਂ ਕਿਹਾ ਕਿ ਕੌਮੀ ਇਨਸਾਫ ਮੋਰਚਾ ਦੇਸ਼ ਦੀਆਂ ਸਿੱਖ ਸੰਗਤਾਂ ਅਤੇ ਪੰਥਕ ਹਮਦਰਦੀ ਜਥੇਬੰਦੀਆਂ ਦਾ ਦੇ ਸਹਿਯੋਗ ਨਾਲ ਉਦੋਂ ਤੱਕ ਚੱਲਦਾ ਰਹੇਗਾ ਜਦੋਂ ਤੱਕ ਬੰਦੀ ਸਿੰਘਾਂ ਦੇ ਰਿਹਾਈ ਅਤੇ ਖਾਲਸਾ ਪੰਥ ਦੀਆਂ ਹੋਰ ਮੰਗੀ ਹੱਕੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਖਾਸ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੰਡੀਗੜ੍ਹ ਅਤੇ ਪੰਜਾਬ ਦੇ ਦੌਰੇ ਵਿਰੁੱਧ ਕੌਮੀ ਇਨਸਾਫ ਮੋਰਚੇ ਵੱਲੋਂ ਵਿਸ਼ਾਲ ਰੋਸ ਮਾਰਚ ਕੀਤਾ ਗਿਆ। ਪ੍ਰਧਾਨ ਮੰਤਰੀ ਵਾਪਸ ਜਾਓ ਅਤੇ ਬੰਦੀ ਸਿੰਘਾਂ ਦੀਆਂ ਰਿਹਾਈਆਂ ਲਈ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। 'ਸਤਲੁਜ' ਫਿਲਮ ਜਿਸ ਨੇ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਸੁਰੱਖਿਆ ਤੰਤਰ ਰਾਹੀਂ ਪੰਜਾਬ ਦੀ ਨੌਜਵਾਨੀ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਖਤਮ ਕਰਨ ਦੀਆਂ ਕਾਲੀਆਂ ਕਰਤੂਤਾਂ ਦੇਸ਼ ਵਿਦੇਸ਼ਾਂ ਦੀਆਂ ਸੰਗਤਾਂ ਸਾਹਮਣੇ ਲਿਆਂਦੀਆਂ ਹਨ ਉੱਪਰ ਲਾਈ ਪਾਬੰਦੀ ਹਟਾਉਣ ਅਤੇ ਭਾਰਤ-ਅਮਰੀਕਾ ਕਿਸਾਨ ਸਮਝੌਤੇ ਵਿਰੁੱਧ ਵੀ ਤਖਤੀਆਂ ਉੱਪਰ ਨਾਆਰੇ ਲਿਖੇ ਗਏ ਸਨ। ਰੋਸ ਮਾਰਚ ਕੌਮੀ ਇਨਸਾਫ ਮੋਰਚਾ ਸਥਾਨ ਤੋਂ ਸ਼ੁਰੂ ਹੋ ਕੇ ਏਅਰਪੋਰਟ ਰੋਡ 'ਤੇ ਚੌਂਕ ਤੱਕ ਕਾਰਾਂ ਉੱਪਰ ਕਾਲੇ ਝੰਡੇ ਲਾ ਕੇ ਮਾਰਚ ਕੀਤਾ ਚੋਣ ਵਿੱਚ ਪੁਲਿਸ ਵੱਲੋਂ ਭਾਰੀ ਬੈਰੀਕੇਟ ਲਾਏ ਗਏ ਸਨ। ਉੱਥੇ ਮੋਰਚਾ ਆਗੂਆਂ ਨੇ ਲਗਭਗ ਇੱਕ ਘੰਟਾ ਨਾਅਰੇਬਾਜ਼ੀ ਕੀਤੀ ਅਤੇ ਤਕਰੀਰਾਂ ਕੀਤੀਆਂ। ਮੋਰਚੇ ਦੇ ਆਗੂਆਂ ਨੇ ਜੋਰ ਦੇ ਕੇ ਕਿਹਾ ਕਿ 15 ਅਗਸਤ ਨੂੰ ਕਿਸਾਨ ਜਥੇਬੰਦੀਆਂ, ਪੰਥਕ ਜਥੇਬੰਦੀਆਂ, ਸਿੱਖ ਸੰਪਰਦਾਵਾਂ, ਜਨਤਕ ਜਥੇਬੰਦੀਆਂ, ਬੁੱਧੀਜੀਵੀਆਂ ਦੇ ਸਹਿਯੋਗ ਨਾਲ ਬੇਮਿਸਾਲ ਇਕੱਠ ਕਰਕੇ ਗਵਰਨਰ ਹਾਊਸ ਅੱਗੇ ਰੋਸ ਰੈਲੀ ਕੀਤੀ ਜਾਵੇਗੀ। ਰੋਸ ਮਾਰਚ ਵਿੱਚ ਕਨਵੀਨਰ ਪਾਲ ਸਿੰਘ ਫਰਾਂਸ, ਮੁੱਖ ਬੁਲਾਰਾ ਗੁਰਦੀਪ ਸਿੰਘ ਬਠਿੰਡਾ, ਬੰਦੀ ਸਿੰਘ ਕਿਸਾਨ ਆਗੂ ਬਲਜੀਤ ਸਿੰਘ ਭਾਊ, ਕੋ-ਸਰਪ੍ਰਸਤ ਪਾਲ ਸਿੰਘ ਘੜੂੰਆਂ ਅਤੇ ਕੋ-ਕਨਵੀਨਰ ਬਲਵਿੰਦਰ ਸਿੰਘ ਕਾਲਾ ਝਾੜ ਸਾਹਿਬ, ਪ੍ਰਧਾਨ ਗੁਰਿੰਦਰ ਸਿੰਘ ਭੰਗੂ ਕਿਸਾਨ ਆਗੂ ਸੁੱਖ ਗਿੱਲ ਸਮੇਤ ਮੋਰਚੇ ਦੇ ਸੀਨੀਅਰ ਆਗੂ ਅਤੇ ਬਾਬਾ ਰਾਜਾ ਰਾਜ ਸਿੰਘ, ਭਾਈ ਪਰਮਜੀਤ ਸਿੰਘ ਖਾਲਸਾ, ਬਲਜਿੰਦਰ ਸਿੰਘ ਗੁੱਡੂ, ਬਲਦੇਵ ਸਿੰਘ ਚੰਡੀਗੜ੍ਹ, ਬੀਬੀ ਰਜਿੰਦਰ ਕੌਰ ਸਰਾਂ, ਰਸਪਾਲ ਸਿੰਘ ਚੰਡੀਗੜ੍ਹ, ਅਮਨਦੀਪ ਸਿੰਘ ਖਾਲਸਾ, ਮਨਜਿੰਦਰ ਸਿੰਘ ਮੋਹਾਲੀ, ਮੱਖਣ ਸਿੰਘ ਮਾਨਸਾ, ਬਾਬਾ ਬਲਦੇਵ ਸਿੰਘ ਧਰਮਪੁਰਾ, ਅਵਤਾਰ ਸਿੰਘ ਖਾਲਸਾ, ਬੀਬੀ ਰਜਿੰਦਰ ਕੌਰ ਸਰਾਂ, ਬੀਬੀ ਜਸਵੀਰ ਕੌਰ, ਜਸਵੰਤ ਸਿੰਘ ਬੁਢਲਾਡਾ, ਜੀਤ ਸਿੰਘ ਔਲਖ ਮੋਰਚਾ ਆਗੂ, ਅਜੈਬ ਸਿੰਘ, ਭੁਪਿੰਦਰ ਸਿੰਘ ਲਵੀ ਸਮੇਤ ਸੈਂਕੜਿਆਂ ਦੀ ਗਿਣਤੀ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ, ਸਿੱਖ ਸੰਗਤਾਂ ਅਤੇ ਵਰਕਰਾਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ।

Posted By: GURBHEJ SINGH ANANDPURI

Latest News