ਰਾਜ ਭਨੋਟ ਅਤੇ ਨੇਕਾਂ ਸ਼ਰਮਾ ਆਸਟਰੇਲੀਆ ਵੱਲੋਂ ਆਪਣੀ ਬੇਟੀ ਦੇ ਜਨਮ ਦਿਨ ਮੌਕੇ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਵੰਡੀਆਂ।
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਜੀ ਟੀ ਰੋਡ ਤੇ ਵਸੇ ਪਿੰਡ ਮੱਲ੍ਹੀਆਂ ਦੇ ਜੰਮਪਲ ਰਾਜ ਭਨੋਟ ਜੋ ਕਿ ਇਸ ਮੌਕੇ ਆਸਟ੍ਰੇਲੀਆ ਵਿਚ ਆਪਣੇ ਪਰਿਵਾਰ ਸਮੇਤ ਰਹਿ ਰਹੇ ਹਨ । ਅਤੇ ਪ੍ਰਦੇਸ਼ ਵਿਚ ਰਹਿ ਕੇ ਵੀ ਪਿੰਡ ਪ੍ਰਤੀ ਉਹਨਾਂ ਦਾ ਅਥਾਹ ਪਿਆਰ ਹੈ ਅਤੇ ਉਹ ਉਮੀਦ ਆਰਗੇਨਾਈਜੇਸਨ ਸੰਸਥਾ ਮੱਲ੍ਹੀਆਂ ਦੇ ਚੇਅਰਮੈਨ ਵੀ ਹਨ। ਅੱਜ ਉਹਨਾਂ ਦੇ ਵੱਡੇ ਭਰਾਤਾ ਸੰਜੀਵ ਭਨੋਟ ਅਤੇ ਕਸ਼ਿਸ਼ ਭਨੋਟ ਤਾਈ ਜੀ ਵੱਲੋਂ ਰਾਜ ਭਨੋਟ ਆਸਟਰੇਲੀਆ ਦੀ ਬੇਟੀ ਦੇ ਜਨਮ ਦਿਨ ਮੋਕੇ ਪ੍ਰਾਇਮਰੀ ਸਕੂਲ ਮੱਲ੍ਹੀਆ ਦੇ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਅਤੇ ਸਟੇਸ਼ਨਰੀ ਦਾ ਸਮਾਨ ਵੰਡਿਆ ਗਿਆ। ਇਸ ਮੌਕੇ ਤੇ ਰਾਜ ਭਨੋਟ ਨੇ ਫੋਨ ਤੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਧੀਆਂ ਪੁੱਤਾਂ ਵਿੱਚ ਫਰਕ ਨਾ ਸਮਝਦੇ ਹੋਏ ਹਰ ਸਾਲ ਆਪਣੀ ਬੇਟੀ ਦੇ ਜਨਮ ਦਿਨ ਮੌਕੇ ਕਾਪੀਆਂ ਕਿਤਾਬਾਂ ਚੋਕਲੇਟਾਂ ਅਤੇ ਸਟੇਸ਼ਨਰੀ ਦਾ ਸਮਾਨ ਵੰਡਦੇ ਹਨ ਉਨ੍ਹਾਂ ਕਿਹਾ ਕਿ ਇਹ ਮੇਰੀ ਬੇਟੀ ਸਿੱਦਕ ਸ਼ਰਮਾ ਦਾਂ ਪੰਜਵਾਂ ਜਨਮ ਦਿਨ ਹੈ । ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਮੈਡਮ ਨਰਿੰਦਰ ਕੌਰ, ਮੈਡਮ ਕਰਮਜੀਤ ਕੌਰ ਮੈਡਮ ਸੁਦਰਸ਼ਨ ਕੌਰ ,ਸੰਦੀਪ ਮੈਡਮ ਰਣਜੀਤ ਕੌਰ, ਮਮਤਾ ਮੈਡਮ, ਰੂਪਾ ਮੈਡਮ ਅਤੇ ਪਿੰਡ ਦੇ ਵਸਨੀਕ ਸਤਨਾਮ ਸਿੰਘ, ਗੁਰਭੇਜ ਸਿੰਘ ,ਲਾਡੀ ,ਜੱਜ ਬੀਰ ਸਿੰਘ, ਅਤੇ ਬੇਟੀ ਦੇ ਤਾਇਆਂ ਜੀ ਸੰਜੀਵ ਭਨੋਟ ਅਤੇ ਤਾਈ ਕਸ਼ਿਸ਼ ਭਨੋਟ ਹਾਜਿਰ ਸਨ
Posted By: GURBHEJ SINGH ANANDPURI