Nazrana Times

ਪੰਜਾਬੀ

ਬਿਜਲੀ ਸੈਕਟਰ ਨੂੰ ਵੱਡੇ ਕਾਰਪੋਰੇਟਾਂ ਕੋਲ ਜਾਣ ਤੋਂ ਰੋਕਣ ਲਈ ਸਿਆਸਤ ਤੋਂ ਉੱਪਰ ਉੱਠ ਕੇ ਲੜਨ ਪੰਜਾਬ ਦੇ ਲੋਕ - ਨਿਰਮਲ ਸਿੰਘ ਛੱਜਲਵੱਡੀ

21 Dec, 2025 09:10 PM

ਟਾਂਗਰਾ - ਸੁਰਜੀਤ ਸਿੰਘ ਛਜਲਵਡੀ

ਬਿਜਲੀ ਜੋ ਹੁਣ ਭਾਰਤੀ ਅਰਥ ਵਿਵਸਥਾ ਦੀ ਸ਼ਾਹ ਰਗ ਅਤੇ ਸਮੇਂ ਦੀ ਰਫਤਾਰ ਦੀ ਰੀੜ ਦੀ ਹੱਡੀ ਬਣ ਚੁੱਕੀ ਹੈ ਹੁਣ ਤੱਕ ਜਨ ਸਧਾਰਨ ਲੋਕਾਂ ਨੂੰ ਨੋ ਲੋਸ ਨੋ ਪ੍ਰੋਫਿਟ ਤੇ ਸਰਕਾਰ ਵੱਲੋਂ ਮੁਹਈਆ ਕਰਵਾਈ ਜਾ ਰਹੀ ਸੀ ਅਤੇ ਕਾਰਖਾਨੇਦਾਰਾਂ ਅਤੇ ਹੋਰ ਕਾਰੋਬਾਰੀ ਲੋਕਾਂ ਨੂੰ ਵੀ ਵਾਜਿਬ ਰੇਟਾਂ ਤੇ ਮਿਲ ਰਹੀ ਸੀ ਉਪਰ ਹੁਣ ਕਾਰਪੋਰੇਟਕ ਤਲਵਾਰ ਲਟਕ ਰਹੀ ਹੈ ਕੇਂਦਰ ਦੀ ਮੋਦੀ ਸਰਕਾਰ ਬਿਜਲੀ ਬਿੱਲ 2025 ਰਾਹੀਂ ਇਸ ਨੂੰ ਪੂਰਨ ਤੌਰ ਤੇ ਵੱਡੇ ਬਗਿਆੜ ਕਾਰਪੋਰੇਟਾਂ ਦੇ ਹਵਾਲੇ ਕਰਨਾ ਚਾਹੁੰਦੀ ਹੈ ਪ੍ਰੈਸ ਨਾਲ ਉਕਤ ਜਾਣ ਵਿਚਾਰ ਸਾਂਝੇ ਕਰਦਿਆਂ ਨਿਰਮਲ ਸੱਜਲਵੱਡੀ ਨੇ ਕਿਹਾ ਕਿ ਜੇ ਬਿਜਲੀ ਦਾ ਪ੍ਰਬੰਧ ਲੁਟੇਰੀਆਂ ਕੰਪਨੀਆਂ ਕੋਲ ਚਲਿਆ ਗਿਆ ਤਾਂ ਹਰ ਤਰ੍ਹਾਂ ਦੀਆਂ ਸਬਸਿਡੀਆਂ ਖਤਮ ਹੋ ਜਾਣ ਤੋਂ ਇਲਾਵਾ ਬਿਜਲੀ ਦੇ ਰੇਟ ਵੀ ਬਹੁਤ ਵੱਧ ਜਾਣਗੇ ਕਿਸਾਨਾਂ ਦੀਆਂ ਬੰਬੀਆਂ ਅਤੇ ਘਰਾਂ ਦੇ 300 ਯੂਨਿਟ ਦੀ ਸਬਸਿਡੀ ਹਵਾ ਹਵਾਈ ਹੋ ਜਾਵੇਗੀ ਚਿੱਪ ਵਾਲੇ ਮੀਟਰ ਸਾਡੇ ਕੋਲੋ ਘਰਾਂ ਦਾ ਚਾਨਣ ਵੀ ਖੋ ਲੈਣਗੇ ਮੋਦੀ ਦੀ ਕੇਂਦਰੀ ਸਰਕਾਰ. ਆਪਣੀਆਂ ਪੂੰਜੀਪਤੀਆਂ ਪੱਖੀ ਨੀਤੀਆਂ ਕਾਰਨ ਕਿਰਤੀ ਲੋਕਾਂ ਕੋਲ ਹਰ ਬਚੀ ਖੁਚੀ ਰਾਹਤ ਅਤੇ ਪਬਲਿਕ ਸੈਕਟਰ ਦੀ ਸੰਪਤੀ ਨੂੰ ਬਗਿਆੜਕਾਰਪੋਰੇਟਿਕਾਂ ਦੀ ਥਾਲੀ ਵਿੱਚ ਧਰ ਦੇਣਾ ਚਾਹੁੰਦੀ ਹੈ ਭਗਵੰਤ ਮਾਨ ਦੀ ਪੰਜਾਬ ਸਰਕਾਰ ਵੀ ਇਸ ਦਾ ਜ਼ੋਰਦਾਰ ਵਿਰੋਧ ਕਰਨ ਤੋਂ ਅਸਮਰਥ ਹੈ ਕਿਉਂਕਿ ਇਸ ਦੇ ਫਾਟਕ ਦੇ ਤਾਲੇ ਦੀ ਚਾਬੀ ਵੀ ਦਿੱਲੀ ਆਉਂਦੀ ਹੈ ਸਰਕਾਰਾਂ ਦੀਆਂ ਇਹਨਾਂ ਲੋਕ ਵਿਰੋਧੀਆਂ ਨੀਤੀਆਂ ਨੂੰ ਕੇਵਲ ਤੇ ਕੇਵਲ ਮਜ਼ਬੂਤ ਲੋਕ ਲਹਿਰ ਹੀ ਰੋਕ ਸਕਦੀ ਹੈ ਜਿਸ ਤਰ੍ਹਾਂ ਲੋਕਾਂ ਵੱਲੋਂ ਸੰਘਰਸ਼ ਕਰਕੇ ਖੇਤੀਬਾੜੀ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਾਇਆ ਗਿਆ ਸੀ ਇਸ ਲਈ ਪੰਜਾਬ ਦੇ ਬਹਾਦਰ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਹਰ ਤਰਾਂ ਦੀ ਸੌੜੀਸਿਆਸਤ ਤੋਂ ਉੱਪਰ ਉੱਠ ਕੇ ਸਰਕਾਰਾਂ ਦੇ ਇਸ ਜਾਬਰੀ ਵਾਰ ਦਾ ਮੂੰਹ ਤੋੜ ਜਵਾਬ ਦੇਣ ਲਈ ਇਕੱਠੇ ਹੋ ਕੇ ਫਿਰ ਇੱਕ ਵਾਰੀ ਸੰਘਰਸ਼ਾਂ ਦੇ ਰਾਹ ਪੈਣ

Posted By: GURBHEJ SINGH ANANDPURI

Latest News

Loading…
Loading the web debug toolbar…
Attempt #