Nazrana Times

ਪੰਜਾਬੀ

ਪੀਐਮ ਸਵਨਿਧੀ ਯੋਜਨਾ ਨਾਲ ਕਪੂਰਥਲਾ ਜ਼ਿਲ੍ਹੇ ਦੇ ਰੇਹੜੀ-ਫੜੀ ਵਿਕਰੇਤਾਵਾਂ ਨੂੰ ਮਿਲੀ ਆਰਥਿਕ ਮਜ਼ਬੂਤੀ-ਖੋਜੇਵਾਲ

02 Jun, 2026 09:59 PM

ਕਪੂਰਥਲਾ 2 ਜੂਨ ਗੌਰਵ ਮੜੀਆ 
ਪ੍ਰਧਾਨ ਮੰਤਰੀ ਸਟ੍ਰੀਟ ਵੈਂਡਰਜ਼ ਆਤਮਨਿਰਭਰ ਨਿਧੀ(ਪੀਐਮ ਸਵਨਿਧੀ) ਯੋਜਨਾ ਕਪੂਰਥਲਾ ਜ਼ਿਲ੍ਹੇ ਦੇ ਰੇਹੜੀ-ਫੜੀ ਵਿਕਰੇਤਾਵਾਂ ਲਈ ਆਰਥਿਕ ਸਸ਼ਕਤੀਕਰਨ ਦਾ ਇੱਕ ਪ੍ਰਭਾਵਸ਼ਾਲੀ ਸਾਧਨ ਬਣ ਕੇ ਉਭਰੀ ਹੈ। ਕੋਵਿਡ-19 ਮਹਾਮਾਰੀ ਦੌਰਾਨ ਛੋਟੇ ਕਾਰੋਬਾਰੀਆਂ ਨੂੰ ਸਹਾਰਾ ਦੇਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਇਸ ਯੋਜਨਾ ਨੇ ਹਜ਼ਾਰਾਂ ਸਟ੍ਰੀਟ ਵੈਂਡਰਾਂ ਨੂੰ ਬਿਨਾਂ ਕਿਸੇ ਗਾਰੰਟੀ ਦੇ ਕਾਰੋਬਾਰੀ ਪੂੰਜੀ ਕਰਜ਼ਾ ਮੁਹੱਈਆ ਕਰਵਾ ਕੇ ਉਨ੍ਹਾਂ ਦੀ ਰੋਜ਼ੀ-ਰੋਟੀ ਨੂੰ ਮਜ਼ਬੂਤ ਕੀਤਾ ਹੈ ਅਤੇ ਉਨ੍ਹਾਂ ਨੂੰ ਰਸਮੀ ਬੈਂਕਿੰਗ ਪ੍ਰਣਾਲੀ ਨਾਲ ਜੋੜਿਆ ਹੈ,ਇਹ ਕਹਿਣਾ ਹੈ ਭਾਜਪਾ ਦੇ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜਵਾਲ ਦਾ।ਖੋਜੇਵਾਲ ਨੇ ਦੱਸਿਆ ਕਿ ਕਪੂਰਥਲਾ ਜ਼ਿਲ੍ਹੇ ਵਿੱਚ ਇਸ ਯੋਜਨਾ ਤਹਿਤ ਕੁੱਲ 8,529 ਯੋਗ ਅਰਜ਼ੀਆਂ ਪ੍ਰਾਪਤ ਹੋਈਆਂ ਹਨ।ਇਨ੍ਹਾਂ ਦੇ ਆਧਾਰ ਤੇ ₹10.17 ਕਰੋੜ ਦੇ ਕਰਜ਼ੇ ਮਨਜ਼ੂਰ ਕੀਤੇ ਗਏ ਹਨ,ਜਦਕਿ ₹9.53 ਕਰੋੜ ਦੀ ਰਕਮ ਲਾਭਪਾਤਰੀਆਂ ਨੂੰ ਵੰਡਿਆ ਜਾ ਚੁੱਕੀ ਹੈ।ਇਸ ਦੇ ਨਾਲ ਹੀ ਜ਼ਿਲ੍ਹੇ ਦੇ 3,145 ਸਟ੍ਰੀਟ ਵੈਂਡਰ ਡਿਜ਼ੀਟਲ ਤੌਰ ਤੇ ਸਰਗਰਮ ਹੋ ਚੁੱਕੇ ਹਨ,ਜੋ ਡਿਜ਼ੀਟਲ ਭੁਗਤਾਨ ਅਤੇ ਵਿੱਤੀ ਸਮਾਵੇਸ਼ ਵੱਲ ਇੱਕ ਮਹੱਤਵਪੂਰਨ ਕਦਮ ਹੈ।ਵਿਸਥਾਰ ਨਾਲ ਵੇਰਵਾ ਦਿੰਦੇ ਹੋਏ ਖੋਜੇਵਾਲ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਸ਼ਹਿਰੀ ਸਥਾਨਕ ਨਿਕਾਇਆਂ ਵਿੱਚ ਫਗਵਾੜਾ ਨਗਰ ਨਿਗਮ ਸਭ ਤੋਂ ਅੱਗੇ ਹੈ, ਜਿੱਥੇ 3,576 ਯੋਗ ਅਰਜ਼ੀਆਂ,₹4.78 ਕਰੋੜ ਦੇ ਮਨਜ਼ੂਰਸ਼ੁਦਾ ਕਰਜ਼ੇ ਅਤੇ ₹4.49 ਕਰੋੜ ਦੀ ਵੰਡ ਕੀਤੀ ਰਕਮ ਦਰਜ ਕੀਤੀ ਗਈ ਹੈ।ਇਸ ਤੋਂ ਇਲਾਵਾ ਕਪੂਰਥਲਾ ਨਗਰ ਨਿਗਮ ਵਿੱਚ 2,689 ਅਰਜ਼ੀਆਂ,ਸੁਲਤਾਨਪੁਰ ਲੋਧੀ ਨਗਰ ਕੌਂਸਲ ਵਿੱਚ 933 ਅਰਜ਼ੀਆਂ,ਬੇਗੋਵਾਲ, ਭੁਲੱਥ,ਢਿਲਵਾਂ ਅਤੇ ਨਡਾਲਾ ਵਰਗੇ ਸ਼ਹਿਰੀ ਇਲਾਕਿਆਂ ਵਿੱਚ ਵੀ ਵੱਡੀ ਗਿਣਤੀ ਵਿੱਚ ਰੇਹੜੀ-ਫੜੀ ਵਿਕਰੇਤਾਵਾਂ ਨੂੰ ਯੋਜਨਾ ਦਾ ਲਾਭ ਮਿਲਿਆ ਹੈ।ਪੀਐਮ ਸਵਨਿਧੀ ਯੋਜਨਾ ਤਹਿਤ ਯੋਗ ਲਾਭਪਾਤਰੀਆਂ ਨੂੰ ₹15,000, ₹25,000 ਅਤੇ ₹50,000 ਤੱਕ ਦੇ ਪੜਾਅਵਾਰ ਕਰਜ਼ੇ,ਸਮੇਂ ਸਿਰ ਕਰਜ਼ਾ ਅਦਾ ਕਰਨ ਤੇ 7 ਫੀਸਦੀ ਵਿਆਜ ਸਬਸਿਡੀ, ਡਿਜ਼ੀਟਲ ਭੁਗਤਾਨ ਪ੍ਰੋਤਸਾਹਨ,ਕ੍ਰੈਡਿਟ ਗਾਰੰਟੀ ਸਹਾਇਤਾ ਅਤੇ ਰੂਪੇ ਕ੍ਰੈਡਿਟ ਕਾਰਡ ਵਰਗੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ।ਇਸ ਨਾਲ ਛੋਟੇ ਕਾਰੋਬਾਰੀਆਂ ਨੂੰ ਆਪਣੇ ਕਾਰੋਬਾਰ ਦਾ ਵਿਸਥਾਰ ਕਰਨ ਅਤੇ ਰਸਮੀ ਵਿੱਤੀ ਪ੍ਰਣਾਲੀ ਨਾਲ ਜੁੜਨ ਦਾ ਮੌਕਾ ਮਿਲਿਆ ਹੈ।ਖੋਜੇਵਾਲ ਨੇ ਦੱਸਿਆ ਕਿ ਰਾਸ਼ਟਰੀ ਪੱਧਰ ਤੇ ਇਹ ਯੋਜਨਾ ਲੱਖਾਂ ਸਟ੍ਰੀਟ ਵੈਂਡਰਾਂ ਦੀ ਆਮਦਨ ਵਧਾਉਣ,ਉਨ੍ਹਾਂ ਨੂੰ ਡਿਜ਼ੀਟਲ ਭੁਗਤਾਨ ਪ੍ਰਣਾਲੀ ਨਾਲ ਜੋੜਨ ਅਤੇ ਆਤਮਨਿਰਭਰ ਬਣਾਉਣ ਵਿੱਚ ਸਫਲ ਰਹੀ ਹੈ। ਉਨ੍ਹਾਂਨੇ ਕਿਹਾ ਕਪੂਰਥਲਾ ਜ਼ਿਲ੍ਹੇ ਵਿੱਚ ਵੀ ਇਸ ਯੋਜਨਾ ਦੇ ਪ੍ਰਭਾਵਸ਼ਾਲੀ ਲਾਗੂਕਰਨ ਨੇ ਹਜ਼ਾਰਾਂ ਪਰਿਵਾਰਾਂ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕੀਤਾ ਹੈ।ਖੋਜੇਵਾਲ ਨੇ ਦੱਸਿਆ ਪੀਐਮ ਸਵਨਿਧੀ ਯੋਜਨਾ ਅੱਜ ਕਪੂਰਥਲਾ ਜ਼ਿਲ੍ਹੇ ਦੇ ਰੇਹੜੀ-ਫੜੀ ਵਿਕਰੇਤਾਵਾਂ ਲਈ ਆਰਥਿਕ ਸੁਰੱਖਿਆ, ਸਨਮਾਨਜਨਕ ਰੋਜ਼ਗਾਰ ਅਤੇ ਆਤਮਨਿਰਭਰਤਾ ਦਾ ਮਜ਼ਬੂਤ ਆਧਾਰ ਬਣ ਚੁੱਕੀ ਹੈ।

Posted By: GURBHEJ SINGH ANANDPURI

Latest News