ਕ੍ਰਿਸ਼ਨ ਜਨਅਸ਼ਟਮੀ ਧਾਰਮਿਕ ਪ੍ਰੋਗਰਾਮ ਦੌਰਾਨ ਵਿਧਾਇਕ ਕੁਲਵੰਤ ਸਿੰਘ ਨੇ ਪਾਈ ਸਾਂਝ...
ਸਾਹਿਬਜ਼ਾਦਾ ਅਜੀਤ ਸਿੰਘ ਨਗਰ 5 ਸਤੰਬਰ (ਮੰਗਤ ਸਿੰਘ ਸੈਦਪੁਰ) : ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਮੋਹਾਲੀ ਵਿਧਾਨ ਸਭਾ ਹਲਕੇ ਵਿੱਚ ਹੋਏ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਵਿਧਾਇਕ ਕੁਲਵੰਤ ਸਿੰਘ ਵੱਲੋਂ ਸ਼ਮੂਲੀਅਤ ਕੀਤੀ ਗਈ , ਸਵੇਰ ਤੋਂ ਹੀ ਵਿਧਾਇਕ ਕੁਲਵੰਤ ਸਿੰਘ ਨੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਅਤੇ ਪਿੰਡਾਂ ਦੇ ਵਿੱਚ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਹੋਏ ਪ੍ਰੋਗਰਾਮਾਂ ਦੇ ਵਿੱਚ ਸ਼ਰਧਾਲੂਆਂ ਦੇ ਨਾਲ ਸਾਂਝ ਪਾਈ, ਵਿਧਾਇਕ ਕੁਲਵੰਤ ਸਿੰਘ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ਤੇ ਫੇਸ-6, ਸੁਹਾਣਾ- ਵਾਰਡ ਨੰਬਰ-40, ਟੀ.ਡੀ .ਆਈ. (ਬਰਿਆਲੀ), ਵਿਖੇ ਵੀ ਮੰਦਰਾਂ ਦੇ ਵਿੱਚ ਨਤਮਸਤਕ ਹੋਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ 'ਤੇ ਮੋਹਾਲੀ ਵਿਧਾਨ ਸਭਾ ਹਲਕੇ ਵਿੱਚ ਹੋਏ ਪ੍ਰੋਗਰਾਮਾਂ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਅਤੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਲੈ ਕੇ ਸ਼ਰਧਾਲੂਆਂ ਵਿੱਚ ਪਾਇਆ ਜਾ ਰਿਹਾ ਉਤਸ਼ਾਹ ਵੇਖਿਆਂ ਹੀ ਬਣਦਾ ਸੀ। ਹਰ ਇੱਕ ਸ਼ਰਧਾਲੂ ਪੂਰੀ ਸ਼ਰਧਾ ਅਤੇ ਉਤਸਾਹ ਦੇ ਨਾਲ ਮੰਦਰ ਦੇ ਵਿੱਚ ਹੋਏ ਹੋ ਰਹੇ ਧਾਰਮਿਕ ਪ੍ਰੋਗਰਾਮਾਂ ਵਿੱਚ ਸੇਵਾ ਕਰ ਰਿਹਾ ਸੀ। ਧਾਰਮਿਕ ਪ੍ਰੋਗਰਾਮਾਂ ਦੇ ਦੌਰਾਨ ਬੱਚਿਆਂ ਦੇ ਵੱਲੋਂ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਜੀ ਦੇ ਜੀਵਨ ਦੇ ਨਾਲ ਸੰਬੰਧਿਤ ਮਨਮੋਹਕ ਝਾਕੀਆਂ ਵੀ ਪੇਸ਼ ਕੀਤੀਆਂ ਗਈਆਂ। ਇੱਥੇ ਇਹ ਗੱਲ ਦੱਸਣਯੋਗ ਹੈ ਕਿ ਮੰਦਰਾਂ ਨੂੰ ਰੰਗ-ਬਿਰੰਗੀਆਂ ਰੌਸ਼ਨੀਆਂ, ਫੁੱਲਾਂ ਅਤੇ ਆਕਰਸ਼ਕ ਸਜਾਵਟ ਦੇ ਨਾਲ ਸਜਾਇਆ ਗਿਆ ਸੀ ਅਤੇ ਮੰਦਰਾਂ ਦੇ ਵਿੱਚ ਸਵੇਰ ਵੇਲੇ ਤੋਂ ਹੀ ਸ਼ਰਧਾਲੂਆਂ ਦੀ ਭੀੜ ਉਮੜ ਗਈ ਸੀ। ਜਨਮ ਅਸ਼ਟਮੀ ਦੇ ਮੌਕੇ ਹੋਏ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਸ਼ਰਧਾਲੂਆਂ ਵੱਲੋਂ ਕਤਾਰਾਂ ਵਿੱਚ ਰਹਿ ਕੇ ਪੂਰੇ ਅਨੁਸ਼ਾਸਨਵੱਧ ਅਤੇ ਸ਼ਰਧਾ ਭਾਵ ਦੇ ਨਾਲ ਨਤਮਸਤਕ ਹੋਏ। ਮੰਦਰਾਂ ਦੇ ਵਿੱਚ ਸ਼ਰਧਾਲੂ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਭਜਨਾਂ ਤੇ ਝੂਮਦੇ ਅਤੇ ਨੱਚਦੇ ਵੇਖੇ ਗਏ, ਮੰਦਰਾਂ ਦੇ ਵਿੱਚ ਘੰਟੀਆਂ, ਸ਼ੰਖ ਅਤੇ ਜੈਕਾਰਿਆਂ ਦੀ ਗੂੰਜ ਦੇ ਨਾਲ ਸਮੁੱਚਾ ਵਾਤਾਵਰਣ ਭਗਤੀ-ਮਈ ਰੰਗਤ ਵਿੱਚ ਰੰਗਿਆ ਗਿਆ। ਮੰਦਰ ਅਤੇ ਕਮੇਟੀਆਂ ਦੇ ਪ੍ਰਬੰਧਕਾਂ ਸਮੇਤ ਸ਼ਰਧਾਲੂਆਂ ਦੇ ਵੱਲੋਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਵਿਸ਼ੇਸ਼ ਪੂਜਾ ਅਰਚਨਾ ਕੀਤੀ ਗਈ, ਭਗਵਾਨ ਦੇ ਬਾਲ ਸਵਰੂਪ ਦਾ ਪਵਿੱਤਰ ਜਲ ਦੇ ਨਾਲ ਅਭਿਸ਼ੇਕ ਕੀਤਾ ਗਿਆ ਅਤੇ ਨਵੇਂ ਕੱਪੜੇ ਅਤੇ ਆਭੂਸ਼ਣ ਪਹਿਨ ਕੇ ਆਕਰਸ਼ਕ ਸ਼ਿੰਗਾਰ ਕੀਤਾ ਗਿਆ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਧਾਰਮਿਕ ਪ੍ਰੋਗਰਾਮ ਦਾ ਆਯੋਜਨ ਹੋਣਾ ਅਤੀ ਜਰੂਰੀ ਹੈ। ਜਿਸ ਦੇ ਲਈ ਪ੍ਰਬੰਧਕਾਂ ਦਾ ਧੰਨਵਾਦ ਕਰਦਾ ਹਾਂ, ਕਿਉਂਕਿ ਅਜਿਹੇ ਪ੍ਰੋਗਰਾਮਾਂ ਦੇ ਨਾਲ ਜਿੱਥੇ ਅਸੀਂ ਆਪਣੀ ਨੌਜਵਾਨ ਪੀੜੀ ਆਪਣੀ ਧਾਰਮਿਕ ਪ੍ਰਵਿਰਤੀ ਅਤੇ ਆਸਥਾ ਦੇ ਨਾਲ ਜੋੜ ਸਕਦੇ ਹਾਂ। ਉੱਥੇ ਹੀ ਸੰਗਤ ਦੇ ਰੂਪ ਵਿੱਚ ਅਜਿਹੇ ਪ੍ਰੋਗਰਾਮਾਂ ਦਾ ਆਯੋਜਨ ਕਰਨ ਦੇ ਨਾਲ ਸਮਾਜ ਇੱਕ ਅਨੁਸ਼ਾਸਨ ਵਿੱਚ ਬੱਝਿਆ ਰਹਿੰਦਾ ਹੈ ਅਤੇ ਆਪਸੀ ਮਿਲਵਰਤਨ ਦੀ ਭਾਵਨਾ ਦੇ ਵਿੱਚ ਵੀ ਵਾਧਾ ਹੁੰਦਾ ਹੁੰਦਾ ਹੈ ਅਤੇ ਧਿਰਾਂ ਦੇ ਵਿੱਚ ਚਿਰਾਂ ਤੋਂ ਪਈ ਕੁੜੱਤਣ ਵੀ ਖਤਮ ਹੁੰਦੀ ਹੈ। ਇਸ ਮੌਕੇ ਤੇ ਪਰਮਿੰਦਰ ਕੌਰ- ਕੌਂਸਲਰ ਵਾਰਡ ਨੰਬਰ 45 -ਪਤਨੀ ਗੁਰਪ੍ਰੀਤ ਸਿੰਘ, ਚੰਦਰ ਭਾਰਤ, ਪ੍ਰਵੀਨ ਵਿਸ਼ਨੂ, ਅਨੀਸ ਸਿੰਗਲਾ, ਗੁਰਜਿੰਦਰ ਸਿੰਘ ਕੌਂਸਲਰ ਵਾਰਡ ਨੰਬਰ 47, ਦਰਸ਼ਨ ਸਿੰਘ ਮਟੌਰ ਕੌਂਸਲਰ, ਜਸਪਾਲ ਸਿੰਘ ਮਟੌਰ, ਸੁਸ਼ੀਲ ਕੁਮਾਰ ਅਤਰੀ ਸੋਹਾਣਾ, ਕਮਲਜੀਤ ਕੌਰ ਕੌਂਸਲਰ ਵਾਰਡ ਨੰਬਰ 40, ਜਗਤਾਰ ਸਿੰਘ ਬਲਾਕ ਪ੍ਰਧਾਨ, ਪਰਮਿੰਦਰ ਸਿੰਘ ਬੈਦਵਾਣ ਸੌਰਵ ਸ਼ਰਮਾ ਨੰਬਰਦਾਰ ਸੁਹਾਣਾ, ਹਰਪ੍ਰੀਤ ਸਿੰਘ, ਗੁਰਮੇਲ ਸਿੰਘ, ਨਿਰਮਲ ਸਿੰਘ ਮੋਹਾਲੀ, ਹਰਵਿੰਦਰ ਪਾਲ ਸਿੰਘ , ਬਲਜੀਤ ਸਿੰਘ ਹੈਪੀ ,ਪ੍ਰਗਟ ਸਿੰਘ ਵੀ ਹਾਜ਼ਰ ਸਨ।
Posted By: GURBHEJ SINGH ANANDPURI