Nazrana Times

ਪੰਜਾਬੀ

ਬ੍ਰਹਮ ਗਿਆਨੀ ਬਾਬਾ ਦੇਵਾ ਸਿੰਘ ਜੀ ਦੀ ਬਰਸੀ 'ਤੇ ਲਗਾਇਆ ਖੂਨਦਾਨ ਅਤੇ ਚੈੱਕਅਪ ਕੈਂਪ

05 Aug, 2025 01:35 AM

ਹਿਊਮੈਨਿਟੀ ਬਲੱਡ ਗਰੁੱਪ ਅੰਮ੍ਰਿਤਸਰ ਨੇ ਕੀਤਾ ਉੱਦਮ

ਖੂਨਦਾਨ ਸਭ ਤੋਂ ਮਹਾਂ ਦਾਨ -ਸੌਰਭ ਅੰਮ੍ਰਿਤਸਰ

ਰਾਕੇਸ਼ ਨਈਅਰ

ਚੋਹਲਾ ਸਾਹਿਬ/ਤਰਨਤਾਰਨ,4 ਅਗਸਤ

ਬ੍ਰਹਮ ਗਿਆਨੀ ਧੰਨ ਧੰਨ ਬਾਬਾ ਦੇਵਾ ਜੀ ਦੀ ਸਾਲਾਨਾ ਬਰਸੀ ਸਮਾਗਮ ਦੌਰਾਨ ਡੇਰਾ ਕਰਤਾਰਪੁਰ ਸਾਹਿਬ,ਚੋਹਲਾ ਸਾਹਿਬ ਵਿਖੇ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਖੂਨਦਾਨ ਕੈਂਪ ਲਗਾ ਕੇ ਸੈਂਕੜੇ ਯੂਨਿਟ ਖੂਨ ਇੱਕਠਾ ਕਰਨ ਵਾਲੀ ਸੰਸਥਾ ਹਿਊਮੈਨਿਟੀ ਬਲੱਡ ਗਰੁੱਪ ਅੰਮ੍ਰਿਤਸਰ ਵਲੋਂ ਖੂਨਦਾਨ ਅਤੇ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਮੁੱਖ ਸੇਵਾਦਾਰ ਸੌਰਭ ਅੰਮ੍ਰਿਤਸਰ ਨੇ ਦੱਸਿਆ ਕਿ ਇਸ ਖੂਨਦਾਨ ਕੈਂਪ ਵਿੱਚ ਅਨੇਕਾਂ ਤੰਦਰੁਸਤ ਦਾਨੀ ਸੱਜਣਾਂ ਵਲੋਂ ਖੂਨਦਾਨ ਕਰਦੇ ਹੋਏ ਮਨੁੱਖਤਾ ਲਈ ਆਪਣਾ ਫਰਜ਼ ਅਦਾ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਬਲੱਡ ਦੀ ਜ਼ਰੂਰਤ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ ਅਤੇ ਬਲੱਡ ਦੀ ਮੁਸ਼ਕਲ ਨੂੰ ਦੂਰ ਕਰਨ ਲਈ ਤੰਦਰੁਸਤ ਨੌਜਵਾਨਾਂ ਵਲੋਂ ਦਿੱਤਾ ਬਲੱਡ ਹੀ ਕੰਮ ਆਉਂਦਾ ਹੈ।ਉਨ੍ਹਾਂ ਕਿਹਾ ਕਿ ਖੂਨਦਾਨ ਕਰਨ ਨਾਲ ਹਰ ਰੋਜ਼ ਅਨੇਕਾਂ ਹੀ ਕੀਮਤੀ ਜਾਨਾਂ ਬਚਦੀਆਂ ਹਨ।

ਉਹਨਾਂ ਦੱਸਿਆ ਕਿ ਜਿਹੜਾ ਇਨਸਾਨ ਖੂਨਦਾਨ ਕਰਦਾ ਹੈ ਉਸਦਾ ਖੁਦ ਦਾ ਸਰੀਰ ਨਵੇਂ ਸੈਲ ਬਣਾਉਦਾ ਹੈ ਅਤੇ ਉਸ ਵਿੱਚ ਭਿਆਨਕ ਬਿਮਾਰੀਆਂ ਨਾਲ ਲੜਨ ਦੀ ਤਾਕਤ ਵੱਧਦੀ ਹੈ ਅਤੇ ਸਰੀਰ ਤੰਦਰੁਸਤ ਰਹਿੰਦਾ ਹੈ।ਉਹਨਾਂ ਅਪੀਲ ਕੀਤੀ ਕਿ ਇਹੋ ਜਿਹੇ ਉਪਰਾਲੇ ਹਰ ਇੱਕ ਨੂੰ ਕਰਨੇ ਚਾਹੀਦੇ ਹਨ ਅਤੇ ਹਰ 18 ਤੋਂ 60 ਸਾਲ ਦੇ ਤੰਦਰੁਸਤ ਇਨਸਾਨ ਨੂੰ ਆਪਣਾ ਫਰਜ਼ ਸਮਝਦੇ ਹੋਏ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਮੈਡੀਕਲ ਚੈੱਕਅਪ ਕੈਂਪ ਵੀ ਲਗਾਇਆ ਗਿਆ।ਜਿਸ ਵਿੱਚ ਲੋਕਾਂ ਦੇ ਮੈਡੀਕਲ ਟੈਸਟ ਕੀਤੇ ਗਏ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ।ਇਸ ਸਮੇਂ ਅਰਵਿੰਦ ਕੁਮਾਰ ਅੰਮ੍ਰਿਤਸਰ,ਅਨਿਲ ਕੁਮਾਰ ਬਬਲੀ ਸ਼ਾਹ,ਤਰਸੇਮ ਨਈਅਰ,ਬਲਵਿੰਦਰ ਸਿੰਘ ਬਿੱਲਾ ਸਮਾਜਸੇਵੀ,ਪ੍ਰਵੀਨ ਕੁਮਾਰ ਕੁੰਦਰਾ,ਹਨੀ,ਅਜੇ ਚੋਹਲਾ ਸਾਹਿਬ, ਪ੍ਰਭਜੀਤ ਸਿੰਘ ਪੇਂਟ ਸਟੋਰ, ਵਾਲੇ,ਮਨਜਿੰਦਰ ਸਿੰਘ ਮੰਨਾ,ਅਮਨਜੋਤ ਸਿੰਘ,ਦਿਸ਼ਾਂਤ ਕੁੰਦਰਾ,ਸਤੀਸ਼ ਕੁਮਾਰ ਨਈਅਰ,ਰਾਕੇਸ਼ ਕੁਮਾਰ ਬਿੱਲਾ,ਸੁਰਿੰਦਰ ਕੁਮਾਰ ਸੋਨੀ,ਬੱਬਲੂ ਚੋਹਲਾ ਸਾਹਿਬ ਆਦਿ ਹਾਜਰ ਸਨ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #