Nazrana Times

ਪੰਜਾਬੀ

ਚੋਰਾਂ ਨੇ ਪਿੰਡ ਮੁਛਲ ਗੁਰਦੁਆਰਾ ਸਾਹਿਬ ਬਾਬਾ ਸਾਵਣ ਮਲ ਨੂੰ ਬਣਾਇਆ ਨਿਸ਼ਾਨਾ, ਲੱਖਾਂ ਰੁਪਏ ਦੀਆਂ ਦੇਗਾਂ ਚੋਰੀ

28 Jul, 2026 01:08 AM

ਟਾਂਗਰਾ - ਸੁਰਜੀਤ ਸਿੰਘ ਖਾਲਸਾ
ਲੁੱਟਾਂ ਖੋਹਾਂ ਚੋਰੀ, ਡਕੈਤੀ, ਫਿਰੋਤੀ ਆਦਿ ਦੀਆਂ ਘਟਨਾਵਾਂ ਲਗਾਤਾਰ ਹੁੰਦੀਆਂ ਆ ਰਹੀਆਂ ਹਨ । ਇਹਨਾਂ ਸਭ ਘਟਨਾਵਾਂ ਪਿੱਛੇ ਨਸ਼ੇ ਦੀ ਪੂਰਤੀ ਨੂੰ ਦੇਖਿਆ ਜਾ ਸਕਦਾ ਹੈ । ਨਸ਼ੇ ਦੀ ਪੂਰਤੀ ਕਰਨ ਲਈ ਨਸ਼ੇੜੀ ਚੋਰੀ ਦੀਆਂ ਘਟਨਾਵਾਂ ਨੂੰ ਬੇਖੌਫ ਹੋਕੇ ਅੰਜਾਮ ਦਿੰਦੇ ਹਨ ਅਤੇ ਇਨਾਂ ਚੋਰਾਂ ਵੱਲੋਂ ਗੁਰੂ ਘਰਾਂ ਨੂੰ ਵੀ ਨਹੀਂ ਬਖਸਿਆ ਜਾ ਰਿਹਾ ਗੁਰਦੁਆਰਾ ਸਾਹਿਬ ਦੀਆਂ ਗੋਲਕਾਂ ਤੋੜੀਆਂ ਜਾਦੀਆਂ ਲੰਗਰ ਦੇ ਭਾਂਡੇ ,ਏਸੀ ਅਤੇ ਹੋਰ ਜੋ ਕੋਈ ਵੀ ਕੀਮਤੀ ਸਾਮਾਨ ਹੁੰਦਾ ਉਸ ਨੂੰ ਵੀ ਚੋਰੀ ਕਰਕੇ ਲੈ ਜਾਂਦੇ ਇਸਦੇ ਚਲਦਿਆਂ ਬੀਤੀ ਰਾਤ ਜੀ ਟੀ ਰੋਡ ਟਾਂਗਰਾ ਪੁਲਿਸ ਚੌਕੀ ਅਧੀਨ ਆਉਦੇ ਪਿੰਡ ਮੁੱਛਲ ਵਿਖੇ ਸਥਿਤ ਗੁਰਦੁਆਰਾ ਸਾਵਣ ਮੱਲ ਸਾਹਿਬ ਵਿਖੇ ਚੋਰੀ ਦੀ ਵਾਪਰੀ ਘਟਨਾ ਵਾਪਰੀ ਹੈ ਪੱਤਰਕਾਰ ਨੂਂ ਹੈਡ ਗ੍ਰੰਥੀ ਇੰਦਰਜੀਤ ਸਿੰਘ ਨੇ ਜਾਣਕਾਰੀ ਦਿੰਦਿਅਾਂ ਦੱਸਿਆ ਕਿ ਹਰ ਰੋਜ ਦੀ ਤਰ੍ਹਾਂ ਅੱਜ ਸਵੇਰੇ ਜਦ ਉਹ ਸਾਢੇ ਚਾਰ ਵਜੇ ਦੇ ਕਰੀਬ ਪ੍ਰਕਾਸ਼ ਕਰਨ ਲਈ ਗਏ ਤਾਂ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਕੜਾਹ ਪ੍ਰਸ਼ਾਦ ਦੀ ਦੇਗ ਬਣਾਉਣ ਲੱਗੇ ਤਾਂ ਦੇਖਿਆ ਕਿ ਗੁਰਦੁਆਰਾ ਸਾਹਿਬ ਦੇ ਬਰਾਂਡੇ ਵਿੱਚ ਰੱਖੀਆਂ ਦੋ ਦੇਗਾਂ ਗਾਇਬ ਸਨ ।
ਜਿਸ ਤੋਂ ਬਾਅਦ ਉਹਨਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੂਚਿਤ ਕੀਤਾ ਅਤੇ ਗੁਰਦੁਆਰਾ ਸਾਹਿਬ ਚ ਲਗੇ ਸੀਸੀਟੀਵੀ ਕੈਮਰੇ ਵਿੱਚ ਦੇਖਿਆ ਕਿ ਦੋ ਚੋਰ ਸਮਾਂ 2.50 ਵਜੇ ਜਿਨ੍ਹਾਂ ਦੇ ਮੂੰਹ ਢੱਕੇ ਹੋਏ ਸਨ ਪਲਟੀਨਾ ਮੋਟਰਸਾਈਕਲ ਤੇ ਆਏ ਅਤੇ ਦੋ ਦੇਗਾਂ ਚੋਰੀ ਕਰਕੇ ਲੈਕੇ ਜਾ ਰਹੇ ਸਨ । ਹੈੱਡ ਗ੍ਰੰਥੀ ਅਨੁਸਾਰ ਚੋਰੀ ਹੋਈਆਂ ਦੇਗਾਂ ਨਵੀਆਂ ਸਨ ਅਤੇ ਵਜ਼ਨ ਕਰੀਬ 90 ਕਿਲੋ ਦੇ ਹਿਸਾਬ ਨਾਲ ਓਹਨਾਂ ਦੀ ਕੀਮਤ ਕਰੀਬ ਇਕ ਲੱਖ ਸੱਠ ਹਜ਼ਾਰ ਰੁਪਏ ਬਣਦੀ ਹੈ ।
ਓਹਨਾਂ ਦਸਿਆ ਕਿ ਪ੍ਰਬੰਧਕ ਕਮੇਟੀ ਵਲੋਂ ਇਸ ਸਬੰਧੀ ਪੁਲਿਸ ਚੌਂਕੀ ਦਰਖਾਸਤ ਦੇ ਦਿੱਤੀ ਗਈ ਹੈ । ਚੌਂਕੀ ਇੰਚਾਰਜ ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਅਤੇ ਹੋਰ ਰਸਤੇ ਦੇ ਕੈਮਰੇ ਚੈੱਕ ਕੀਤੇ ਜਾ ਰਹੇ ਹਨ ਅਤੇ ਜਲਦੀ ਹੀ ਕਾਨੂੰਨੀ ਕਾਰਵਾਈ ਕਰਕੇ ਚੋਰਾਂ ਨੂੰ ਗਿਰਫ਼ਤਾਰ ਕਰ ਲਿਆ ਜਾਵੇਗਾ

Posted By: GURBHEJ SINGH ANANDPURI

Latest News