Nazrana Times

ਪੰਜਾਬੀ

ਬ੍ਰਹਮਪੁਰਾ ਵੱਲੋ ਪਿੰਡ ਕਲੇਰ ਵਿਖੇ ਅਕਾਲੀ ਵਰਕਰ ਮਿਲਣੀ

27 Mar, 2026 09:13 PM

2027 ਵਿੱਚ ਬਣੇਗੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ- ਬ੍ਰਹਮਪੁਰਾ


ਰਾਕੇਸ਼ ਨਈਅਰ ਚੋਹਲਾ
ਖਡੂਰ ਸਾਹਿਬ/ਤਰਨਤਾਰਨ,27 ਮਾਰਚ

ਵਿਧਾਨ ਸਭਾ ਹਲਕਾ ਸ਼੍ਰੀ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਵੱਲੋਂ ਪਿੰਡ-ਪਿੰਡ ਵਿੱਚ ਚੱਲ ਰਹੀਆਂ ਅਕਾਲੀ ਵਰਕਰ ਮਿਲਣੀਆਂ ਦੀ ਲੜੀ ਤਹਿਤ ਪਿੰਡ ਕਲੇਰ ਵਿਖੇ ਗੁਲਾਬ ਸਿੰਘ ਪਟਵਾਰੀ ਦੇ ਗ੍ਰਹਿ ਵਿਖੇ ਇੱਕ ਮਹੱਤਵਪੂਰਨ ਵਰਕਰ ਮਿਲਣੀ ਕੀਤੀ ਗਈ।ਇਸ ਮੌਕੇ ਬ੍ਰਹਮਪੁਰਾ ਨੇ ਵਰਕਰਾਂ ਨਾਲ ਵਿਚਾਰ-ਵਟਾਂਦਰਾ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਸਭ ਤੋਂ ਪੁਰਾਣੀ ਅਤੇ ਲੋਕਾਂ ਦੀ ਭਲਾਈ ਲਈ ਲੜਨ ਵਾਲੀ ਪਾਰਟੀ ਹੈ ਅਤੇ ਇਸ ਨੂੰ ਹੋਰ ਮਜ਼ਬੂਤ ਕਰਨ ਲਈ ਹਰ ਵਰਕਰ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਹੋਵੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਲਈ ਇਸ ਤਰ੍ਹਾਂ ਦੀਆਂ ਮਿਲਣੀਆਂ ਬਹੁਤ ਜ਼ਰੂਰੀ ਹਨ।ਉਨ੍ਹਾਂ ਨੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਬਣਾਉਣ ਅਤੇ ਪਾਰਟੀ ਦੀਆਂ ਨੀਤੀਆਂ ਅਤੇ ਉਪਲਬਧੀਆਂ ਬਾਰੇ ਜਾਣਕਾਰੀ ਦੇਣ।ਇਸ ਮੌਕੇ ਸਰਪੰਚ ਗੁਰਬਿੰਦਰ ਸਿੰਘ,ਸਰਤਾਜ ਸਿੰਘ ਪੰਚ,ਬਲਵੰਤ ਸਿੰਘ ਪੰਚ ,ਅਵਤਾਰ ਸਿੰਘ ਪੰਚ,ਰਸ਼ਪਾਲ ਸਿੰਘ, ਗੁਰਦੇਵ ਸਿੰਘ ,ਨਿਸ਼ਾਨ ਸਿੰਘ ਸਾਬਕਾ ਪੰਚ,ਮੰਗਲ ਸਿੰਘ, ਬਲਵਿੰਦਰ ਸਿੰਘ ਸਾਬਕਾ ਪੰਚ,ਲਖਬੀਰ ਸਿੰਘ,ਗੱਜਣ ਸਿੰਘ, ਗੁਰਮੇਜ ਸਿੰਘ,ਕੈਪਟਨ ਸੁਰਜੀਤ ਸਿੰਘ ਪੰਚ,ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।

Latest News