Breaking news - ਬ੍ਰਾਇਨ ਤਮਾਕੀ ਨੇ ਫਿਰ ਉਗਲਿਆ ਪ੍ਰਵਾਸੀਆਂ ਪ੍ਰਤੀ ਜ਼ਹਿਰ ਕਿਹਾ Get out from my country
ਨਿਊਜ਼ੀਲੈਂਡ ਦੇ ਰਾਜਨੀਤਿਕ ਆਗੂਆਂ ਨੂੰ ਵੀ ਬਣਾਇਆ ਨਿਸ਼ਾਨਾ
ਨਿਊਜ਼ੀਲੈਂਡ, ਆਕਲੈਂਡ ( ਤਰਨਜੋਤ ਸਿੰਘ ) ਡੈਸਟਿਨੀ ਚਰਚ ਦੇ ਆਗੂ ਅਤੇ ਸਿੱਖ, ਹਿੰਦੂ, ਮੁਸਲਿਮ ਭਾਈਚਾਰੇ ਤੋਂ ਇਲਾਵਾ ਪ੍ਰਵਾਸੀ ਕਾਮਿਆਂ ਦੇ ਵਿਰੁੱਧ ਆਏ ਦਿਨ ਬੇਲੋੜੇ ਬਿਆਨਾਂ ਨਾਲ ਵਿਵਾਦਿਤ ਚਰਚਾ ਵਿੱਚ ਰਹਿਣ ਵਾਲੇ ਬਰਾਇਨ ਤਮਾਕੀ ਨੇ ਹੁਣ ਇਕ ਵਾਰ ਫਿਰ ਜ਼ਹਿਰ ਉਗਲਦਿਆਂ ਪ੍ਰਵਾਸੀਆਂ ਨੂੰ GET OUT FROM MY COUNTRY ਦੇ ਬੈਨਰ ਹੇਠ 31 ਅਕਤੂਬਰ ਨੂੰ ਆਕਲੈਂਡ ਵਿੱਚ ਵਡਾ ਇਕੱਠ ਕਰਨ ਦਾ ਐਲਾਨ ਕਰਦਿਆਂ ਨਿਊਜ਼ੀਲੈਂਡ ਦੇ ਰਾਜਨੀਤਿਕ ਆਗੂਆਂ ਨੂੰ ਵੀ ਨਿਸ਼ਾਨਾ ਬਣਾਇਆ ਹੈ ।
ਬ੍ਰਾਇਨ ਤਮਾਕੀ ਨੇ ਆਪਣੇ ਫੇਸਬੁੱਕ ਅਕਾਊਂਟ ਤੇ ਲਿਖਿਆ ਕਿ ਸਾਡੇ ਦੋ ਪ੍ਰਮੁੱਖ ਸਿਆਸੀ ਆਗੂ ਵਿਦੇਸ਼ੀ ਦੁਸ਼ਟ ਦੇਵਤਿਆਂ ਅਤੇ ਉਨ੍ਹਾਂ ਦੇ ਧਰਮਾਂ ਅੱਗੇ ਸਿਰ ਝੁਕਾਉਂਦੇ ਅਤੇ ਉਨ੍ਹਾਂ ਦੀ ਪੂਜਾ ਕਰਦੇ ਹਨ।
ਅਸਲ ਵਿੱਚ, ਸਾਡੇ ਸਾਰੇ ਸਿਆਸਤਦਾਨ ਅਤੇ ਪਾਰਟੀਆਂ ਉਨ੍ਹਾਂ ਨੂੰ ਫੰਡ ਦੇਣ, ਉਨ੍ਹਾਂ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦੀ ਰੱਖਿਆ ਕਰਨ ਲਈ ਦੋਸ਼ੀ ਹਨ।
ਤਮਾਕੀ ਕਹਿੰਦਾ ਹੈ ਕਿ ਨਿਊਜ਼ੀਲੈਂਡ ਦੇ ਸਿਆਸਤਦਾਨਾਂ ਨੇ ਆਪਣੀਆਂ ਰੂਹਾਂ ਸ਼ੈਤਾਨ ਨੂੰ ਵੇਚ ਦਿੱਤੀਆਂ ਹਨ।
ਉਹ ਤੋਬਾ ਕਰ ਸਕਦੇ ਹਨ ਅਤੇ ਰਾਹ ਬਦਲ ਸਕਦੇ ਹਨ, ਪਰ ਮੈਨੂੰ ਫਿਲਹਾਲ ਅਜਿਹਾ ਕਰਨ ਦੀ ਉਨ੍ਹਾਂ ਦੀ ਕੋਈ ਇੱਛਾ ਨਜ਼ਰ ਨਹੀਂ ਆਉਂਦੀ।
ਉਹ ਆਪਣੇ ਹੀ ਲੋਕਾਂ ਨਾਲ ਜੋ ਧੋਖਾ ਕਰਦੇ ਹਨ, ਉਸ ਵਿੱਚ ਵਿਦੇਸ਼ੀ 'ਬਲਾਕ ਵੋਟਾਂ' (ਇਕਜੁੱਟ ਵੋਟ ਬੈਂਕ) ਨੂੰ ਲਿਆਉਣਾ, 'ਕੀਵੀ' (ਮੂਲ ਨਿਵਾਸੀਆਂ) ਦੀ ਥਾਂ ਲੈਣ ਲਈ ਵੱਡੇ ਪੱਧਰ 'ਤੇ ਇਮੀਗ੍ਰੇਸ਼ਨ ਦੀ ਵਰਤੋਂ ਕਰਨਾ, ਇੱਕ 'ਪੋਂਜ਼ੀ ਸਕੀਮ' ਵਰਗੀ ਆਰਥਿਕਤਾ ਅਤੇ ਸਾਡੀ ਪਛਾਣ ਤੇ ਮੂਲ ਧਰਮ ਨੂੰ ਤਬਾਹ ਕਰਨਾ ਸ਼ਾਮਲ ਹੈ…
ਈਸਾਈ ਧਰਮ।
ਬ੍ਰਾਇਨ ਤਮਾਕੀ ਨੇ ਅੱਗੇ ਲਿਖਦਿਆਂ ਕਿਹਾ ਕਿ ਲੋਕ ਸ਼ਾਇਦ ਮੇਰੀਆਂ ਲਿਖੀਆਂ ਗੱਲਾਂ ਦਾ ਮਜ਼ਾਕ ਉਡਾਉਣ ਜਾਂ ਇਨ੍ਹਾਂ ਨੂੰ ਰੱਦ ਕਰ ਦੇਣ, ਪਰ ਬਾਈਬਲ ਦੇ ਪਰਮੇਸ਼ੁਰ ਲਈ ਇਹ ਸੱਚ ਹੈ।
ਪਰਮੇਸ਼ੁਰ ਖੁਦ ਕਹਿੰਦਾ ਹੈ…
"ਤੁਸੀਂ ਮੇਰੇ ਤੋਂ ਬਿਨਾਂ ਕਿਸੇ ਹੋਰ ਦੇਵਤੇ ਨੂੰ ਨਹੀਂ ਮੰਨੋਗੇ ਅਤੇ ਨਾ ਹੀ ਆਪਣੇ ਵਿਚਕਾਰ ਕਿਸੇ ਵਿਦੇਸ਼ੀ ਧਰਮ ਨੂੰ ਰੱਖੋਗੇ" (ਕੂਚ 20:3-6)।
ਅਸੀਂ ਦੋਵਾਂ ਹੁਕਮਾਂ ਦੀ ਉਲੰਘਣਾ ਕਰਦੇ ਹਾਂ…
ਉਸਨੇ ਰਾਜਨੀਤਿਕ ਆਗੂ ਨੂੰ ਨਿਸ਼ਾਨਾ ਬਣਾਉਦਿਆਂ ਉਸਦੀ ਸਿੱਖ ਭਾਈਚਾਰੇ ਨਾਲ ਤਸਵੀਰ ਸਾਂਝੀ ਕਰਦਿਆਂ ਕਿਹਾ ਕਿ ਤਸਵੀਰ ਵਿੱਚ ਲੇਬਰ ਪਾਰਟੀ ਦੇ ਸੰਸਦ ਮੈਂਬਰ ਅਤੇ ਆਗੂ…
ਕ੍ਰਿਸ ਹਿਪਕਿਨਜ਼, ਅਕਸਰ ਸਿੱਖ ਮੰਦਰ "ਗੁਰਦੁਆਰੇ" ਜਾਂਦੇ ਹਨ,
ਉੱਥੇ ਪੂਜਾ ਕਰਦੇ ਹਨ ਅਤੇ ਦੇਵਤਿਆਂ ਦੇ ਦਰਵਾਜ਼ੇ 'ਤੇ ਸਿਰ ਝੁਕਾਉਂਦੇ ਹਨ।
ਨਿਊਜ਼ੀਲੈਂਡ ਵਿੱਚ ਰਾਜਨੀਤੀ ਅਤੇ ਵਿਦੇਸ਼ੀ ਧਰਮਾਂ ਦਾ ਮੇਲ ਇੱਕ ਬਹੁਤ ਹੀ ਸਵੀਕਾਰਯੋਗ ਪਰ 'ਪਵਿੱਤਰਤਾ-ਹੀਣ' (ਅਧਰਮੀ) ਗਠਜੋੜ ਹੈ…
ਪਰ ਈਸਾਈ ਧਰਮ ਅਤੇ ਰਾਜਨੀਤੀ ਦਾ ਮੇਲ ਸਵੀਕਾਰਯੋਗ ਨਹੀਂ!
ਤਮਾਕੀ ਨੇ ਜ਼ਹਿਰ ਉਗਲਦਿਆਂ ਕਿਹਾ ਕਿ ਸਿੱਖ, ਇਸਲਾਮ, ਹਿੰਦੂ ਧਰਮ, ਬੋਧੀ ਧਰਮ, ਕਮਿਊਨਿਜ਼ਮ, ਧਰਮ-ਨਿਰਪੱਖਤਾ, ਨਾਸਤਿਕਤਾ ਅਤੇ ਸਮਾਜਵਾਦ ਵਾਂਗ ਹੀ, ਈਸਾਈ ਧਰਮ ਜਾਂ ਇਸ ਗੱਲ ਵਿੱਚ ਵਿਸ਼ਵਾਸ ਨਹੀਂ ਰੱਖਦੇ ਕਿ ਯਿਸੂ ਪਰਮੇਸ਼ੁਰ ਹੈ।
ਜਿਸ ਪਰਮੇਸ਼ੁਰ ਬਾਰੇ ਅਸੀਂ ਆਪਣੇ ਰਾਸ਼ਟਰੀ ਗੀਤ ਵਿੱਚ ਗਾਉਂਦੇ ਹਾਂ, ਉਸ ਯਿਸੂ ਮਸੀਹ ਨੂੰ ਇਹ ਸਾਰੀਆਂ ਦੁਸ਼ਟ ਵਿਚਾਰਧਾਰਾਵਾਂ ਨਹੀਂ ਮੰਨਦੀਆਂ ਅਤੇ ਨਾ ਹੀ ਉਨ੍ਹਾਂ ਨੂੰ ਮਾਨਤਾ ਦਿੰਦੀਆਂ ਹਨ।
ਇਸੇ ਕਰਕੇ ਇਹ ਸਾਰੇ ਵਿਦੇਸ਼ੀ ਧਰਮ ਅਸੰਗਤ ਹਨ
ਸਾਡੀਆਂ ਪੱਛਮੀ ਈਸਾਈ ਕਦਰਾਂ-ਕੀਮਤਾਂ ਨਾਲ।
ਬਾਈਬਲ ਦਾ ਪਰਮੇਸ਼ੁਰ ਕਹਿੰਦਾ ਹੈ ਕਿ ਇਨ੍ਹਾਂ ਵਿਦੇਸ਼ੀ ਦੁਸ਼ਟ ਧਰਮਾਂ ਨੂੰ ਸਾਡੇ ਦੇਸ਼ ਵਿੱਚੋਂ ਖਤਮ ਕੀਤਾ ਜਾਣਾ ਚਾਹੀਦਾ ਹੈ... ਉਨ੍ਹਾਂ ਨੂੰ ਅਤੇ ਉਨ੍ਹਾਂ ਦੀਆਂ ਮਸਜਿਦਾਂ ਤੇ ਮੰਦਰਾਂ ਨੂੰ।
ਬ੍ਰਾਇਨ ਤਮਾਕੀ ਨੇ ਸ਼ਨੀਵਾਰ, 31 ਅਕਤੂਬਰ ਨੂੰ ਆਕਲੈਂਡ ਸੈਂਟਰਲ ਵਿੱਚ ਉਪਰੋਕਤ ਮੁੱਦਿਆਂ ਨੂੰ ਉਜਾਗਰ ਕਰਨ ਲਈ ਇੱਕ ਵਿਸ਼ਾਲ ਰੈਲੀ ਅਤੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ
ਆਓ ਨਿਊਜ਼ੀਲੈਂਡ ਨੂੰ ਈਸਾਈ ਬਣਾਈ ਰੱਖੀਏ।
ਉਸਨੇ ਭਾਰਤੀ ਭਾਈਚਾਰੇ ਦੇ ਤਿਉਹਾਰਾਂ ਦੀਵਾਲੀ, ਰਮਜ਼ਾਨ ਅਤੇ ਹੋਰ ਜਨਤਕ ਗੈਰ-ਈਸਾਈ ਤਿਉਹਾਰਾਂ 'ਤੇ ਪਾਬੰਦੀ ਲਗਾਈ ਜਾਣ ਦੀ ਵੀ ਗੱਲ ਕਹੀ ।
ਉਸਨੇ ਕਿਹਾ ਕਿ ਇਨ੍ਹਾਂ ਵਿਦੇਸ਼ੀ ਧਰਮਾਂ ਲਈ ਸਰਕਾਰ ਅਤੇ ਕੌਂਸਲਾਂ ਵੱਲੋਂ ਟੈਕਸਦਾਤਾਵਾਂ ਦੇ ਪੈਸੇ ਦੀ ਵਰਤੋਂ 'ਤੇ ਪਾਬੰਦੀ ਲਗਾਈ ਜਾਵੇ।
ਤਮਾਕੀ ਨੇ ਕਿਹਾ ਕਿ ਜੇਕਰ ਤੁਸੀਂ ਇੱਥੋਂ ਦੇ ਸਮਾਜ ਵਿੱਚ ਘੁਲ-ਮਿਲ ਨਹੀਂ ਸਕਦੇ, ਤਾਂ ਤੁਹਾਡੀ ਇੱਥੇ ਰਹਿਣ ਦੀ ਇਜਾਜ਼ਤ ਖਤਮ ਕਰ ਦਿੱਤੀ ਜਾਵੇਗੀ!
ਆਖਿਰ ਵਿੱਚ ਉਸਨੇ ਕਿਹਾ ਕਿ
ਮੇਰੇ ਦੇਸ਼ ਵਿੱਚੋਂ ਬਾਹਰ ਨਿਕਲ ਜਾਓ।
Posted By: GURBHEJ SINGH ANANDPURI