Nazrana Times

ਪੰਜਾਬੀ

ਅੱਪਰਾ ਇਲਾਕੇ ਦੇ 40-45 ਪਿੰਡਾਂ ਦੇ ਸਰਪੰਚਾਂ, ਪੰਚਾਂ ਨੇ ਯੂਥ ਨੂੰ ਟਿਕਟ ਦੇਣ ਦੀ ਕੀਤੀ ਮੰਗ

11 Nov, 2026 01:37 PM

ਹਲਕਾ ਫਿਲੌਰ ਤੋਂ ਸਰਪੰਚ ਵਿਨੈ ਕੁਮਾਰ ਅੱਪਰਾ ਅਤੇ ਜਿਲ੍ਹਾ ਪ੍ਰੀਸ਼ਦ ਠੇਕੇਦਾਰ ਮਨਜੀਤ ਸਿੰਘ ਜੀਤੀ ਦੋਵੇਂ ਭਰਾਵਾਂ ਵਿੱਚੋਂ ਕਿਸੇ ਇੱਕ ਨੂੰ ਦੇਵੋ ਟਿਕਟ, ਬਸਪਾ ਹਾਈ ਕਮਾਂਡ ਅੱਗੇ ਮੰਗ

ਬਹੁਜਨ ਸਮਾਜ ਪਾਰਟੀ ਜੇਕਰ ਅੱਪਰਾ ਦੇ ਨੌਜਵਾਨ ਸਰਪੰਚ ਵਿਨੈ ਕੁਮਾਰ ਅੱਪਰਾ ਜਾਂ ਉਨ੍ਹਾਂ ਦੇ ਭਰਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਠੇਕੇਦਾਰ ਮਨਜੀਤ ਸਿੰਘ ਜੀਤੀ ਅੱਪਰਾ ਨੂੰ ਵਿਧਾਨ ਸਭਾ ਹਲਕਾ ਫਿਲੌਰ ਤੋਂ ਟਿਕਟ ਦਿੰਦੀ ਹੈ ਤਾਂ ਕਰ ਸਕਦੀ ਹੈ ਵੱਡੀ ਜਿੱਤ ਪ੍ਰਾਪਤ

ਅੱਪਰਾ 11 ਨਵੰਬਰ (ਤੀਰਥ ਸਿੰਘ ਮੈਂਗੜ੍ਹਾ)-ਬਹੁਜਨ ਸਮਾਜ ਪਾਰਟੀ ਜੇਕਰ ਅੱਪਰਾ ਦੇ ਨੌਜਵਾਨ ਸਰਪੰਚ ਵਿਨੈ ਕੁਮਾਰ ਅੱਪਰਾ ਜਾਂ ਉਨ੍ਹਾਂ ਦੇ ਭਰਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਠੇਕੇਦਾਰ ਮਨਜੀਤ ਸਿੰਘ ਜੀਤੀ ਅੱਪਰਾ ਨੂੰ ਵਿਧਾਨ ਸਭਾ ਹਲਕਾ ਫਿਲੌਰ ਤੋਂ ਟਿਕਟ ਦਿੰਦੀ ਹੈ ਤਾਂ ਬਸਪਾ ਹਲਕਾ ਫਿਲੌਰ ਤੋਂ ਵੱਡੀ ਜਿੱਤ ਪ੍ਰਾਪਤ ਕਰੇਗੀ । ਯਾਦ ਰਹੇ ਕਿ ਪਿਛਲੀਆਂ ਪੰਚਾਇਤ ਚੋਣਾਂ ਵਿੱਚ ਵਿਨੈ ਕੁਮਾਰ ਅੱਪਰਾ ਨੇ ਵੱਡੀ ਜਿੱਤ ਪ੍ਰਾਪਤ ਕਰਕੇ ਅੱਪਰਾ ਦੇ ਨੌਜਵਾਨ ਸਰਪੰਚ ਬਣੇ ਸਨ, ਜਦਕਿ ਉਨ੍ਹਾਂ ਦੇ ਭਰਾ ਠੇਕੇਦਾਰ ਮਨਜੀਤ ਸਿੰਘ ਜੀਤੀ ਨੇ ਵੀ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਕੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਸੀਟ ਪਾਰਟੀ ਦੀ ਝੋਲੀ ਪਾਈ । ਮਿਸ਼ਨ ਦੀ ਗੁੜ੍ਹਤੀ ਘਰ ਚ ਹੀ ਪ੍ਰਾਪਤ ਕਰਨ ਵਾਲੇ ਦੋਵੇਂ ਭਰਾ ਅੱਜ ਬਸਪਾ ਦੀ ਯੂਥ ਆਈਕਾਨ ਬਣ ਚੁੱਕੇ ਹਨ। ਉਨਾਂ ਦੇ ਪਿਤਾ ਸ੍ਰੀ ਪ੍ਰਸ਼ੋਤਮ ਲਾਲ ਸ਼ੋਤਾ ਜੀ ਬਸਪਾ ਦੇ ਸੰਸਥਾਪਕ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਨਾਲ ਪੂਰੇ ਭਾਰਤ ਦੀ ਸਾਈਕਲ ਯਾਤਰਾ ਕਰ ਚੁੱਕੇ ਹਨ। ਅੱਜ ਦੀ ਯੁਵਾ ਪੀੜ੍ਹੀ ਹੁਣ ਕਿਸੇ ਅੱਗੇ ਝੁਕਦੀ ਨਹੀਂ ਬਲਕਿ ਹਰ ਹਾਲਤ ਵਿੱਚ ਜਿੱਤ ਪ੍ਰਾਪਤ ਕਰਨਾ ਜਾਣਦੀ ਹੈ। ਉਕਤ ਪਰਿਵਾਰ ਦੀ ਪੂਰੇ ਇਲਾਕੇ ਭਰ ਵਿੱਚ ਪੈਂਠ ਤੇ ਮਾਣ ਸਤਿਕਾਰ ਹੈ। ਇਹ ਪਰਿਵਾਰ ਹਰ ਇੱਕ ਦੀ ਮੱਦਦ ਕਰਨ ਲਈ ਜਾਣਿਆ ਜਾਂਦਾ ਹੈ। ਅੱਪਰਾ ਇਲਾਕੇ ਭਰ ਦੇ 40-45 ਪਿੰਡਾਂ ਦੇ ਸਰਪੰਚਾਂ, ਪੰਚਾਂ, ਨੰਬਰਦਾਰਾਂ ਤੇ ਸਮਾਜ ਸੈਵੀ ਸੰਸਥਾਵਾਂ ਨੇ ਬਹੁਜਨ ਸਮਾਜ ਪਾਰਟੀ ਦੀ ਹਾਈਕਮਾਂਡ ਤੋਂ ਮੰਗ ਕੀਤੀ ਹੈ ਕਿ ਸਰਪੰਚ ਵਿਨੈ ਕੁਮਾਰ ਅੱਪਰਾ ਜਾਂ ਉਨ੍ਹਾਂ ਦੇ ਭਰਾ ਜਿਲ੍ਹਾ ਪ੍ਰੀਸ਼ਦ ਠੇਕੇਦਾਰ ਮਨਜੀਤ ਸਿੰਘ ਜੀਤੀ ਦੋਵਾਂ ਭਰਾਵਾਂ ਵਿੱਚੋ ਕਿਸੇ ਇੱਕ ਨੂੰ ਵਿਧਾਨ ਸਭਾ ਹਲਕਾ ਫਿਲੌਰ ਤੋਂ ਟਿਕਟ ਦਿੱਤੀ ਜਾਂਦੀ ਹੈ ਤਾਂ ਉਹ ਵੱਡੇ ਅੰਤਰ ਨਾਲ ਜਿੱਤ ਪ੍ਰਾਪਤ ਕਰਕੇ ਹਲਕਾ ਫਿਲੌਰ ਦੀ ਪਾਰਟੀ ਦੀ ਝੋਲੀ ਪਾਉਣਗੇ ਅਤੇ ਪਾਰਟੀ ਦੀ ਚੜ੍ਹਦੀਕਲਾ ਵਾਸਤੇ ਕੰਮ ਕਰਦੇ ਰਹਿਣਗੇ ।

Latest News