Nazrana Times

ਪੰਜਾਬੀ

ਸਿੱਖਿਆ ਵਿਭਾਗ ਵੱਲੋਂ ਛੁੱਟੀ ਵਾਲੇ ਦਿਨ ਸਮੂਹ ਸਕੂਲ ਸਟਾਫ ਨੂੰ ਸਕੂਲਾਂ 'ਚ ਬੁਲਾਉਣਾ ਗੈਰ ਵਾਜਬ : ਸੂਬਾ ਪ੍ਰਧਾਨ ਨਵਪ੍ਰੀਤ ਸਿੰਘ ਬੱਲੀ

10 Jul, 2026 08:14 PM

ਸਾਹਿਬਜ਼ਾਦਾ ਅਜੀਤ ਸਿੰਘ ਨਗਰ 10 ਜੁਲਾਈ (ਮੰਗਤ ਸਿੰਘ ਸੈਦਪੁਰ) : ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਨੇ ਸਿੱਖਿਆ ਵਿਭਾਗ ਵੱਲੋਂ ਛੁੱਟੀ ਵਾਲੇ ਦਿਨ ਮਿਤੀ 11 ਜੁਲਾਈ ਅਤੇ 12 ਜੁਲਾਈ ਨੂੰ ਸਾਰੇ ਸਟਾਫ਼ ਨੂੰ ਸਕੂਲ ਸੱਦਣ ਦੇ ਪੱਤਰ ਦੀ ਨਿਖੇਧੀ ਕਰਦਿਆਂ ਸੂਬਾ ਪ੍ਰਧਾਨ ਨਵਪ੍ਰੀਤ ਸਿੰਘ ਬੱਲੀ, ਜਨਰਲ ਸਕੱਤਰ ਸੁਰਿੰਦਰ ਕੰਬੋਜ, ਵਿੱਤ ਸਕੱਤਰ ਸੋਮ ਸਿੰਘ,ਪ੍ਰੈਸ ਸਕੱਤਰ ਐਨ ਡੀ ਤਿਵਾੜੀ ਨੇ ਕਿਹਾ ਕਿ ਸਿੱਖਿਆ ਵਿਭਾਗ ਵਲੋਂ ਇਸ ਤਰਾਂ ਦਾ ਪੱਤਰ ਜਾਰੀ ਕਰਨਾ ਠੀਕ ਨਹੀਂ ਹੈ। ਹਰੇਕ ਵਾਰ ਚੋਣਾਂ ਦੇ ਕੰਮ ਲਈ ਸਕੂਲ ਵਿੱਚ ਬਣਾਏ ਚੋਣ ਬੂਥ ਖੋਲੇ ਜਾਂਦੇ ਹਨ। ਬੂਥ ਉਪਰ ਬੈਠ ਕੇ ਬੀਐਲਓ ਚੋਣਾਂ ਸੰਬੰਧੀ ਸੁਧਾਈ ਕਾਰਜ ਕਰਦੇ ਹਨ। ਪਰ ਐਸ ਆਈ ਆਰ ਦੇ ਕਾਰਜ ਲਈ ਦੋ ਦਿਨ ਛੁੱਟੀ ਵਾਲੇ ਦਿਨ ਸਕੂਲ ਖੋਲਣ ਤੇ ਸਾਰੇ ਸਟਾਫ ਨੂੰ ਸਕੂਲ ਵਿੱਚ ਹਾਜ਼ਰ ਰਹਿਣ ਦਾ ਹੁਕਮ ਗ਼ੈਰ ਜਿੰਮੇਵਾਰ ਹੈ। ਐਸ ਆਈ.ਆਰ ਕਾਰਜ ਲਈ ਹਰੇਕ ਬੀਐਲਓ ਕੋਲ ਇੱਕ ਐਪ ਹੈ। ਜਿਸ ਰਾਹੀਂ ਉਹ ਐਸ ਆਈ ਆਰ ਦਾ ਕਾਰਜ ਕਰ ਰਹੇ ਹਨ। ਇਸ ਐਪ ਬਾਰੇ ਆਮ ਅਧਿਆਪਕਾਂ ਨੂੰ ਕੋਈ ਜਾਣਕਾਰੀ ਨਹੀ। ਬਹੁਤ ਸਾਰੇ ਸਕੂਲ ਚੋਣ ਬੂਥ ਨਹੀਂ ਬਣਦੇ, ਉਹਨਾਂ ਸਕੂਲਾਂ ਨੂੰ ਖੋਲਣਾ ਗੈਰ-ਵਾਜਬ ਹੈ ਅਤੇ ਅਧਿਆਪਕਾਂ ਦੀ ਖੱਜਲ-ਖੁਆਰੀ ਹੈ। ਜਿੱਥੇ ਬੂਥ ਬਣਦੇ ਹਨ, ਉਹ ਸਕੂਲ ਹੀ ਖੁੱਲੇ ਰਹਿਣੇ ਚਾਹੀਦੇ ਹਨ। ਪਰ ਉੱਥੇ ਸਮੂਹ ਸਟਾਫ ਨੂੰ ਬੁਲਾਉਣਾ ਗੈਰ-ਵਾਜਬ ਹੈ। ਬਹੁਤ ਸਾਰੇ ਸਕੂਲਾਂ ਦੇ ਅਧਿਆਪਕ ਦੇ ਬੂਥ ਕਿਸੇ ਹੋਰ ਥਾਂ 'ਤੇ ਹਨ ਅਤੇ ਸਾਰਾ ਸਟਾਫ਼ ਹੀ ਐਸਆਈਆਰ ਅਤੇ ਹੋਰ ਸਰਵੇਖਣਾ ਵਿੱਚ ਲੱਗਾ ਹੋਇਆ ਹੈ। ਇਸ ਕਰਕੇ ਅਜਿਹੇ ਹਾਲਾਤ ਵਿੱਚ ਸਕੂਲਾਂ ਨੂੰ ਕੋਣ ਖੋਲੇਗਾ ? ਜਦੋਂ ਕਿ ਪੱਤਰ ਇਹ ਬਣਦਾ ਸੀ ਕਿ ਐਸਆਈਆਰ ਕਾਰਜ ਲਈ ਸਾਰੇ ਸਕੂਲ ਖੁੱਲੇ ਰੱਖੇ ਜਾਣ। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਸਮੂਹ ਅਧਿਆਪਕਾਂ ਨੂੰ ਛੁੱਟੀ ਵੱਲ ਜਾਣ ਸਕੂਲ ਬਣਾਉਣ ਵਾਲੇ ਅਜਿਹੇ ਬੇਤੁਕੇ ਪੱਤਰ ਨੂੰ ਰੱਦ ਕਰਨ ਦੀ ਮੰਗ ਕਰਦੀ ਹੈ। ਇਸ ਮੌਕੇ ਗੁਰਜੀਤ ਸਿਂਘ ਜਤਿੰਦਰ ਸਿੰਘ ਸੋਨੀ, ਕੰਵਲਜੀਤ ਸੰਗੋਵਾਲ, ਪਰਗਟ ਸਿੰਘ ਜੰਬਰ, ਜਗਤਾਰ ਸਿੰਘ ਖਮਾਣੋ, ਸੁੱਚਾ ਸਿੰਘ ਚਾਹਲ, ਗੁਰਮੀਤ ਸਿੰਘ ਖ਼ਾਲਸਾ, ਗੁਰੇਕ ਸਿੰਘ, ਕਮਲ ਕੁਮਾਰ, ਸੁਰਮੁਖ ਸਿੰਘ, ਲਾਲ ਚੰਦ ਨਵਾਂ ਸ਼ਹਿਰ ਹਾਜ਼ਰ ਸਨ।

Posted By: ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ

Latest News