Nazrana Times

ਪੰਜਾਬੀ

ਸਰਕਾਰ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ : ਸੰਤ ਸੀਚੇਵਾਲ

04 Jun, 2026 05:26 PM

ਐਮ ਪੀ ਲੇਡ ਫੰਡ ਵਿਚੋਂ ortho table ਅਤੇ ਯੂਰੀਨ anylyzer ਭੇਂਟ
ਕਪੂਰਥਲਾ, 4 ਜੂਨ - ਗੌਰਵ ਮੜੀਆ 
ਲੋਕਾਂ ਨੂੰ ਉੱਚ ਪੱਧਰੀ ਸਿਹਤ ਸਹੂਲਤਾਂ ਦੇਣ ਲਈ ਪੰਜਾਬ ਸਰਕਾਰ ਵਚਨਬੱਧ ਹੈ। ਇੰਨਾ ਸ਼ਬਦਾਂ ਦਾ ਪ੍ਰਗਟਾਵਾ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਬ ਡਵੀਜ਼ਨਲ ਹਸਪਤਾਲ ਸੁਲਤਾਨਪੁਰ ਲੋਧੀ ਨੂੰ ਐਮ ਪੀ ਲੈਡ ਫੰਡ ਵਿਚੋਂ ਓਰਥੋ ਟੇਬਲ, ਯੂਰੀਨ anylyzer ਮਸ਼ੀਨ ਭੇਂਟ ਕਰਦਿਆਂ ਕੀਤਾ। ਜ਼ਿਕਰਯੋਗ ਹੈ ਆਰਥੋ ਟੇਬਲ ਆਉਣ ਦੇ ਨਾਲ ਹੁਣ ਮਰੀਜ਼ਾਂ ਨੂੰ ਗੋਡਿਆਂ ,ਹੱਡੀਆਂ ਦੇ ਆਪ੍ਰੇਸ਼ਨ ਕਰਵਾਉਣ ਲਈ ਬਾਹਰ ਨਹੀਂ ਜਾਣਾ ਪਏਗਾ। ਸਿਵਲ ਸਰਜਨ ਕਪੂਰਥਲਾ ਡਾਕਟਰ ਸੰਜੀਵ ਭਗਤ ਨੇ ਕਿਹਾ ਕਿ ਇਹ ਪੰਜਾਬ ਸਰਕਾਰ ਦਾ ਬਹੁਤ ਸ਼ਲਾਘਾਯੋਗ ਕਦਮ ਹੈ ਕਿ ਸਿਹਤ ਸਹੂਲਤਾਂ ਘਰਾਂ ਦੇ ਨੇੜੇ ਹੀ ਲੋਕਾਂ ਨੂੰ ਉਪਲਬਧ ਹੋ ਰਹੀਆਂ ਹਨ। ਉਹਨਾਂ ਉਕਤ ਉਪਕਰਨਾਂ ਲਈ ਰਾਜ‌ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕੀਤਾ।
ਇਹੀ ਨਹੀਂ ਇਸ ਤੋਂ ਇਲਾਵਾ ਹਸਪਤਾਲ ਵਿਚ 4 ਬੈਡਾਂ ਦਾ ਆਈ.ਸੀ.ਯੂ ਵੀ ਸਥਾਪਿਤ ਕੀਤਾ ਗਿਆ ਹੈ ਜਿਸ ਨੂੰ ਸਟਾਫ ਦੀ ਭਰਤੀ ਹੋਣ ਉਪਰੰਤ ਜਲਦ ਹੀ ਸ਼ੁਰੂ ਕਰ ਦਿੱਤਾ ਜਾਵੇਗਾ। 
ਸਿਵਲ ਸਰਜਨ ਕਪੂਰਥਲਾ ਡਾਕਟਰ ਸੰਜੀਵ ਭਗਤ ਨੇ ਇਹ ਵੀ ਦਸਿਆ ਕਿ ਲੋਕਾਂ ਨੂੰ ਇਲਾਜ ਪੱਖੋਂ ਸਿਹਤ ਵਿਭਾਗ ਵਲੋ ਕੋਈ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਏਗੀ। 
ਇਸ ਮੌਕੇ ਤੇ ਐਸ.ਡੀ.ਐਮ ਅਮਨਪਾਲ ਸਿੰਘ,ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਅਸ਼ੀਸ਼ ਜੇਤਲੀ, ਹਲਕਾ ਇੰਚਾਰਜ ਸੱਜਣ ਸਿੰਘ ਚੀਮਾ,ਹੱਡੀਆਂ ਦੇ ਰੋਗਾਂ ਦੇ ਮਾਹਰ ਡਾਕਟਰ ਜਸਪ੍ਰੀਤ ਸਿੰਘ,ਫਾਰਮੇਸੀ ਅਫ਼ਸਰ ਅਮਰਿੰਦਰਜੀਤ ਸਿੰਘ ਵੀ ਹਾਜ਼ਰ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜਰ ਸਨ।

Posted By: GURBHEJ SINGH ANANDPURI

Latest News