ਇਟਲੀ ਚੋਂ ਬੇਵਕਤ ਮਰੇ ਨੌਜਵਾਨ ਹਰਪ੍ਰੀਤ ਸਿੰਘ ਚੰਬਾ ਨਮਿਤ ਸ਼ਰਧਾਂਜਲੀ ਸਮਾਗਮ 6 ਨੂੰ
ਰਾਸ਼ਟਰੀ | Wed, 05 Mar 2025 11:39:00 +0000
ਇਟਲੀ ਚੋਂ  ਬੇਵਕਤ ਮਰੇ ਨੌਜਵਾਨ ਹਰਪ੍ਰੀਤ ਸਿੰਘ ਚੰਬਾ ਨਮਿਤ ਸ਼ਰਧਾਂਜਲੀ ਸਮਾਗਮ 6 ਨੂੰ

ਤਰਨ ਤਾਰਨ 5 ਮਾਰਚ , ਜੁਗਰਾਜ ਸਿੰਘ ਸਰਹਾਲੀ 

ਪਿੰਡ ਚੰਬਾ ਕਲਾਂ ਦੇ ਸੀਨੀਅਰ ਸਰਗਰਮ ਕਾਂਗਰਸੀ ਆਗੂ ਗੁਰਚੇਤਨ ਸਿੰਘ ਸਾਬਕਾ ਮੈਂਬਰ ਪੰਚਾਇਤ ਦੇ ਲਾਡਲੇ ਪੁੱਤਰ ਹਰਪ੍ਰੀਤ ਸਿੰਘ ਹੈਪੀ (32) ਦੀ ਇਟਲੀ ਚੋਂ ਭਰ ਜਵਾਨੀ ਵਿੱਚ ਅਚਨਚੇਤੀ ਅਤੇ ਬੇਵਕਤੀ ਮੌਤ ਹੋ ਗਈ ਸੀ ਉਹਨਾਂ ਦੀ ਮ੍ਰਿਤਕ ਦੇਹ ਕੱਲ ਅੰਮ੍ਰਿਤਸਰ ਏਅਰਪੋਰਟ ਤੇ ਆਉਣ ਤੇ ਉਹਨਾਂ ਦਾ ਅੰਤਿਮ ਸੰਸਕਾਰ ਪਿੰਡ ਚੰਬਾ ਕਲਾਂ ਦੇ ਸ਼ਮਸ਼ਾਨ ਘਾਟ ਚ ਕਰ ਦਿੱਤਾ।ਉਨਾਂ ਦੀ ਅਚਨਚੇਤੀ ਅਤੇ ਬੇਵਕਤੀ ਮੌਤ ਹੋਣ ਤੇ ਰਮਨਜੀਤ ਸਿੰਘ ਸਿੱਕੀ ਸਾਬਕਾ ਵਿਧਾਇਕ ਤੇ ਸਮੁੱਚੀ ਉਹਨਾਂ ਦੀ ਟੀਮ ਨੇ ਤੇ ਪਿੰਡ ਚੰਬਾ ਕਲਾ ਦੇ ਸਮੂਹ ਕਾਂਗਰਸੀ ਜਿਨਾਂ ਚ ਮਹਿੰਦਰ ਸਿੰਘ ਸਾਬਕਾ ਸਰਪੰਚ ਤੇ ਉਹਨਾਂ ਦੀ ਸਾਰੀ ਟੀਮ ਨੇ ਗੁਰਚੇਤਨ ਸਿੰਘ ਚੰਬਾ ਕਲਾਂ ਨਾਲ ਗਹਿਰਾ ਦੁੱਖ ਪ੍ਰਗਟ ਕੀਤਾ।ਗੁਰਚੇਤਨ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਮਿਤੀ 6 ਮਾਰਚ ਵੀਰਵਾਰ ਨੂੰ ਸਾਡੇ ਗ੍ਰਹਿ ਚੰਬਾ ਕਲਾ ਵਿਖੇ ਪੈਣਗੇ।ਭੋਗ ਉਪਰੰਤ ਵੈਰਾਗਮਈ ਕੀਰਤਨ,ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਵੀ ਹੋਵੇਗਾ।


Posted By: GURBHEJ SINGH ANANDPURI