Nazrana Times

ਪੰਜਾਬੀ

ਬ੍ਰਿਟੇਨ ਦੀ ਮੌਜੂਦਾ ਲੇਬਰ ਸਰਕਾਰ(Labour Government) ਨੇ ਸਿੱਖਾਂ ਨਾਲ ਕੀਤਾ ਵਿਸ਼ਵਾਸਘਾਤ - ਪ੍ਰਭਦੀਪ ਸਿੰਘ UK

05 Jun, 2025 02:44 PM

ਟਾਂਗਰਾ - ਸੁਰਜੀਤ ਸਿੰਘ ਖਾਲਸਾ

ਸਿੱਖ ਹਮੇਸ਼ਾਂ ਦੋ ਨੀਤੀਆਂ ਦੇ ਸ਼ਿਕਾਰ ਰਹੇ ਹਨ। ਉਹ ਹੈ ਕੁੱਛੜ ਨੀਤੀ ਅਤੇ ਬੁੱਚੜ ਨੀਤੀ। ਗੁਰੂ ਕਾਲ ਦੌਰਾਨ ਪੈਗੰਬਰ ਸਾਡੇ ਸਿਰ ਤੇ ਸੀ ਅਤੇ ਸਾਡੀ ਰੂਹਾਨੀ ਅਤੇ ਚੇਤੰਨਤਾ ਦੀ ਚੜ੍ਹਤਲ ਸਿਖਰਾਂ ਤੇ ਸੀ ਅਤੇ ਸੁਰਤ ਦੇ ਪਹਿਲੂ ਤੋਂ ਬਲਸ਼ਾਲੀ ਹੋਣ ਕਰਕੇ ਸਾਨੂੰ ਕੋਈ ਕੁੱਛੜ ਨਾ ਚੱਕ ਸਕਿਆ ਭਾਵ ਭਰਮਾ ਨਾ ਸਕਿਆ ਪਰ ਤੱਤੀਆਂ ਤਵੀਆਂ ਤੋਂ ਦਿੱਲੀ ਦੇ ਚਾਂਦਨੀ ਦੇ ਵਰਤਾਰੇ ਵਾਪਰੇ ਜੌ ਭਾਵੇਂ ਸਮੇਂ ਦੇ ਮੁਗਲ ਤੰਤਰ ਵੱਲੋਂ ਬੁੱਚੜ ਨੀਤੀ ਦਾ ਐਲਾਨ ਸੀ ਪਰ ਅਸੀਂ ਉਹਨਾਂ ਬੁੱਚੜਖਾਨਿਆ ਅੰਦਰ ਖੜੇ ਭੀ ਮੁਸਕਰਾਏ ਅਤੇ "ਤੇਰਾ ਕੀਆ ਮੀਠਾ ਲਾਗੈ" ਦਾ ਅਕਾਲੀ ਗੁਣਗਾਨ ਕਰਦੇ ਰਹੇ। ਸਿੱਖ ਇਤਿਹਾਸ ਕਾਲ ਦੌਰਾਨ ਭੀ ਵੈਰਾਗੀ ਤੋਂ ਬਣੇ ਬੰਦੇ ਦੇ ਮੂੰਹ ਵਿੱਚ ਪੁੱਤਰ ਦੇ ਦਿਲ ਦਾ ਟੁਕੜਾ ਪਾਇਆ ਗਿਆ, ਮਨੀ ਸਿੰਘ ਬੰਦ ਬੰਦ ਕੱਟਣ ਦਾ ਵਾਅਦਾ ਜਲਾਦ ਨੂੰ ਆਪ ਯਾਦ ਕਰਵਾਉਂਦਾ, ਭਾਈ ਤਾਰੂ ਸਿੰਘ ਕਹਿੰਦਾ ਲਾ ਦਿਉ ਖੋਪੜੀ ਪਰ ਕੀ ਮਜਾਲ ਸੀ ਕਿ ਇਹ ਬੁੱਚੜ ਨੀਤੀ ਸਾਨੂੰ ਕਾਬੂ ਕਰ ਸਕੇ।

ਸਮਾਂ ਬੀਤਦਾ ਗਿਆ ਤੇ ਅਸੀ ਚੇਤਨਾ ਦੇ ਪਹਿਲੂ ਤੋਂ ਇੰਨਾ ਹੋਲਾ ਪੈ ਗਏ ਕਿ ਜ਼ਾਲਮ ਨੂੰ ਕੋਈ ਵੱਡੀ ਜਦੋਜਹਿਦ ਕਰਨ ਦੀ ਲੋੜ ਨਾ ਮਹਿਸੂਸ ਹੋਈ ਉਹ ਸਾਨੂੰ ਕੁੱਛੜ ਚੱਕ ਕੇ ਗਲ ਲਾ ਕੇ ਮਾਰਨ ਲੱਗ ਪਿਆ। ਮਿਸਲਾਂ ਸਮੇਂ ਅਸੀ ਆਪਸੀ ਖਿੱਚੋਤਾਣ ਅੰਦਰ ਖਚਿਤ ਹੋਏ। ਆਲਾ ਸਿੰਘ ਵਰਗੇ ਸਿੰਘਾਂ ਵੱਲ ਭੀ ਭੁਗਤੇ ਅਤੇ ਸੁਲਤਾਨ ਸਹਾਇ ਦੀਆਂ ਮੋਹਰਾਂ ਲਾ ਕੇ ਮੁਗਲਾਂ ਨਾਲ ਭੀ ਵਫ਼ਾਦਾਰੀਆਂ ਪਾਲਦੇ ਰਹੇ। ਰਣਜੀਤ ਸਿੰਘ ਦੇ ਰਾਜ ਦੌਰਾਨ ਡੋਗਰਿਆਂ ਦੀਆਂ ਗੰਦੀਆਂ ਨੀਤੀਆਂ ਦੀ ਕੁੱਛੜ ਚੜ ਸਾਰਾ ਰਾਜ ਭਾਗ ਗਵਾ ਬੈਠੇ। ਬਾਅਦ ਵਿੱਚ ਲਾਲਾ ਲਾਗਪਤ ਰਾਏ ਅਤੇ ਹੋਰ ਆਰੀਆ ਸਮਾਜੀਆਂ ਅਤੇ ਰਾਸ਼ਟਰਵਾਦੀਆਂ ਨੇ ਕੁੱਛੜ ਚੁੱਕ ਲਿਆ ਅਤੇ ਅਸੀ ਜੰਗ-ਏ-ਅਜ਼ਾਦੀ ਅੰਦਰ ਕੁੱਦ ਗਏ। ਅਜ਼ਾਦੀ ਮਿਲਣ ਲੱਗੀ ਤਾਂ ਗਾਂਧੀ ਅਤੇ ਨਹਿਰੂ ਦੇ ਗਦੇੜੇ ਚੜ ਗਏ। ਅਸੀ ਤੇ ਸਗੋਂ ਨਾ ਖੇਡਣਾ ਤੇ ਨਾ ਖੇਡਣ ਦੇਣਾ ਵਾਲੀ ਲੀਹ ਤੇ ਭੀ ਥੋੜਾ ਚੱਲ ਪਏ ਤੇ ਮੁਸਲਿਮ ਲੀਗ ਦਾ ਵਿਰੋਧ ਕਰਦੇ ਰਹੇ। ਸਿੱਟਾ ਕੀ ਨਿਕਲਿਆ? ਸਿੱਖ ਜਰਾਇਨ ਪੇਸ਼ਾ ਕੌਮ ਹੈ।

ਹੁਣ ਅਸੀ ਦੁਨੀਆਂ ਅੰਦਰ ਫੈਲ ਚੁੱਕੇ ਹਾਂ ਅਤੇ ਅੱਜ ਭੀ ਅਸੀ ਬਾਰ ਬਾਰ ਉਹੋ ਧੋਖੇ ਖਾ ਰਹੇ ਹਾਂ। ਯੂਕੇ ਦੇ ਸੰਧਰਭ ਅੰਦਰ ਦੇਖੀਏ ਤਾਂ ਲੇਬਰ (Labour) ਪਾਰਟੀ ਜਿਸਦੀ ਮੌਜੂਦਾ ਸਰਕਾਰ ਹੈ ਉਸਨੇ ਸਾਨੂੰ ਚੌਰਾਸੀ ਦੇ ਦਿੱਤੇ ਜਖਮਾਂ ਨੂੰ ਅਧਾਰ ਬਣਾ ਇੱਕ ਵਾਰ ਨਹੀਂ ਸਗੋਂ ਕਈ ਵਾਰ ਭਰਮਾਇਆ ਕਿ ਅਸੀਂ ਕੋਂਜ਼ਰਵੇਟਿਵ (Conservative) ਵੱਲੋਂ ਦਰਬਾਰ ਸਾਹਿਬ ਦੇ ਹਮਲੇ ਦੌਰਾਨ ਮਿਲੀਭੁਗਤ ਸਬੰਧੀ ਸਾਰੇ ਡਾਕੂਮੈਂਟ ਲੀਕ ਕਰਾਂਗੇ ਪਰ ਅੱਜ ਗਿਆਰਾਂ ਮਹੀਨੇ ਬੀਤ ਜਾਣ ਤੋਂ ਬਾਅਦ ਭੀ ਉਹਨਾਂ ਵੱਲੋਂ ਇਸ ਸਬੰਧੀ ਕੁਝ ਭੀ ਠੋਸ ਕਦਮ ਨਹੀਂ ਚੁੱਕਿਆ ਗਿਆ। ਸਗੋਂ ਇਸ ਮੁੱਦੇ ਨੂੰ ਕੇਵਲ Conservative ਨੂੰ ਘੇਰਨ ਲਈ ਇੱਕ Diversion Tactic ਦੇ ਰੂਪ ਵਿੱਚ ਵਰਤ ਕੇ ਯੂਕੇ ਦੇ ਸਿੱਖਾਂ ਨਾਲ ਇੱਕ ਹੋਰ ਭੱਦਾ ਮਜ਼ਾਕ ਕੀਤਾ ਗਿਆ। ਮਿਸਾਲ ਵਜੋਂ ਢਾਈ-ਤਿੰਨ ਮਹੀਨੇ ਪਹਿਲਾਂ ਜਦੋਂ ਗਰੂਮਿੰਗ ਗੈਂਗ ਦੀ ਇਨਕੁਆਰੀ ਸਬੰਧੀ ਲੇਬਰ ਸਰਕਾਰ ਦੀ ਲੋਬੀ ਕੀਤੀ ਜਾ ਰਹੀ ਸੀ ਤਾਂ ਐਨ ਮੌਕੇਂ ਤੇ ਲੇਬਰ ਵੱਲੋਂ ਸਾਡੇ ਹੈ ਇੱਕ ਸਿੱਖ MP ਰਾਹੀਂ ਇਹ ਮੁੱਦਾ ਉਠਾ ਕੇ Conservative ਨੂੰ ਇੱਕ ਇਸ਼ਾਰਾ ਦਿੱਤਾ ਕਿ ਜੇ ਤੁਸੀ ਗ੍ਰੂਮਿੰਗ ਗੈਂਗ ਦੀ ਇਨਕੁਆਰੀ ਮੰਗੋਗੇ ਤਾਂ ਸਾਡੇ ਕੋਲ ਦਰਬਾਰ ਸਾਹਿਬ ਤੇ ਹਮਲੇ ਤੇ ਤੁਹਾਡੀ ਇੰਨਕਵਾਰੀ ਵਾਲਾ ਮੁੱਦਾ ਪਿਆ ਹੈ। ਇਸ ਤੋਂ ਸਪਸ਼ੱਟ ਹੈ ਕਿ ਸਾਡੇ ਇਸ ਗੰਭੀਰ ਮੁੱਦੇ ਦਾ ਲੇਬਰ ਵੱਲੋਂ ਨਾ ਕੇਵਲ ਰਾਜਨੀਤੀਕਰਨ ਕੀਤਾ ਸਗੋਂ ਸਿੱਖਾਂ ਨਾਲ ਇੰਨਕਵਾਰੀ ਦੇ ਵਾਰ ਵਾਰ ਵਾਹਦੇ ਅਤੇ ਮੈਨੀਫੈਸਟੋ ਅੰਦਰ ਦਰਜ਼ ਕਰਨ ਦੇ ਬਾਵਜੂਦ ਭੀ ਇਹ ਵਿਸ਼ਵਾਸਘਾਤ ਕੀਤਾ ਗਿਆ ਹੈ।

ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਿੱਖ ਕੌਮ ਇਸ ਲੇਬਰ ਪਾਰਟੀ ਦੀ ਕੁੱਛੜ ਨੀਤੀ ਤੋਂ ਕਦੋਂ ਅਜ਼ਾਦ ਹੋਵਾਂਗੇ? ਅਸੀ ਕੋਈ ਪਿਛਲੱਗ ਕੌਮ ਦਾ ਹਿੱਸਾ ਨਹੀਂ। ਅਸੀਂ Sheep Culture ਦਾ ਹਿੱਸਾ ਨਹੀਂ ਜਦੋਂ ਕੋਈ ਇੱਕ ਰਾਹ ਬੰਦ ਹੁੰਦਾ ਹੈ ਕਈ ਨਵੇਂ ਪੰਧ ਤੁਹਾਡੇ ਆਉਣ ਦਾ ਇੰਤਜ਼ਾਰ ਕਰ ਰਹੇ ਹੁੰਦੇ ਹਨ। ਆਓ ਮੌਕੇ ਦੇ ਰਾਜਸੀ ਉਥਲ-ਪੁੱਥਲ ਨੂੰ ਸਮਝੀਏ ਅਤੇ ਨਵੇਂ ਪੈਦਾ ਹੋ ਰਹੇ ਸਿਆਸੀ ਉਭਾਰ ਅੰਦਰ ਆਪਣੀ ਜਗਾ ਬਣਾਈਏ ਤਾਂ ਕਿ ਆਪਣੇ ਕਾਜ ਆਪ ਸੰਵਾਰਨ ਦੇ ਯੋਗ ਹੋ ਸਕੀਏ।

ਇਸਦੇ ਨਾਲ ਹੀ ਦਬਿੰਦਰਜੀਤ ਸਿੰਘ ਦੀ ਅਗਵਾਈ ਅੰਦਰ ੪੦੦ ਤੋਂ ਵੱਧ ਗੁਰਦਵਾਰੇ ਅਤੇ ਸਿੱਖ ਜਥੇਬੰਦੀਆਂ ਵੱਲੋਂ ਲੇਬਰ ਨੂੰ No Platform for Labour MPs ਦਾ ਨਾਅਰਾ ਲਾ ਕੇ ਇੱਕ ਖਾਲਸਾਈ ਪ੍ਰੰਪਰਾ ਦਾ ਝਲਕਾਰਾ ਦਿੱਤਾ ਹੈ ਜੌ ਕਿ ਬਹੁਤ ਪ੍ਰਸ਼ੰਸਾਯੋਗ ਹੈ।

ਪ੍ਰਭਦੀਪ ਸਿੰਘ ,ਚੇਅਰਮੈਨ

ਰਿਫੋਰਮ ਯੂਕੇ, ਹੰਸਲੋ ਬ੍ਰਾਂਚ

Posted By: GURBHEJ SINGH ANANDPURI

Latest News

Loading…
Loading the web debug toolbar…
Attempt #