Nazrana Times

ਪੰਜਾਬੀ

ਖੇਤੀ ਕਾਨੂੰਨ ਵਾਪਸ ਲੈਣ ਦੀ ਖੁਸ਼ੀ 'ਚ ਜੋਧਾ ਸਿੰਘ ਬਰਾੜ ਨੇ ਵੰਡੇ ਲੱਡੂ ਕਾਨੂੰਨ ਵਾਪਸ ਲੈਣ 'ਚ ਕੈਪਟਨ ਅਮਰਿੰਦਰ ਸਿੰਘ ਦਾ ਵੀ ਵੱਡਾ ਯੋਗਦਾਨ-ਜੋਧਾ ਸਿੰਘ ਬਰਾੜ

20 Jan, 2025 05:30 AM

ਬਾਘਾਪੁਰਾਣਾ,19 ਨਵੰਬਰ (ਰਾਜਿੰਦਰ ਸਿੰਘ ਕੋਟਲਾ):ਪਿਛਲੇ ਇੱਕ ਸਾਲ ਤੋਂ ਭਾਰਤ ਦੀ ਸਰਕਾਰ ਵੱਲੋਂ ਐਲਾਨੇ ਤਿੰਨ ਨ ਕਾਲੇ ਕਾਨੂੰਨ ਜਿਸ ਖਾਤਰ ਕਿਸਾਨ ਜੱਥੇਬੰਦੀਅਾਂ ਵੱਲੋਂ ਸੰਘਰਸ਼ ਵਿੱਢਿਆ ਗਿਆ ਇਸ ਸੰਘਰਸ਼ ਅੱਗੇ ਝੁਕਦਿਆਂ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਮੋਦੀ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ ਜਿਸ ਨੂੰ ਲੇੇੈ ਕੇ ਕਿਸਾਨਾਂ ਸਮੇਤ ਸਮੁੱਚੇ ਵਰਗਾਂ 'ਚ ਖੁਸ਼ੀ ਪਾਈ ਜ ਰਹੀ ਹੈ ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਜੋਧਾ ਸਿੰਘ ਬਰਾੜ ਨੇ ਆਪਣੇ ਦਫਤਰ ਕਾਲੇਕੇ ਰੋਡ ਵੇਲੇ ਖੁਸ਼ੀ 'ਚ ਖੀਵੇ ਹੋਏ ਨੇ ਲੱਡੂ ਵੰਡਡਿਆਂ ਨੇ ਕੀਤਾ।ਉਨ੍ਹਾਂ ਕਿਹਾ ਇਨ੍ਹਾਂ ਤਿੰਨ ਕਾਲੇ ਕਾਨੂੰਨਾਂ ਦਾ ਪ੍ਰਧਾਨ ਮੰਤਰੀ ਨਰਿੰਦਰ ਸਿੰਘ ਵੱਲੋਂ ਵਾਪਸ ਲੈਣ ਦਾ ਐਲਾਨ ਦਾ ਸਿਹਰਾ ਜਿੱਥੇ ਸਮੁੱਚੀਆਂ ਕਿਸਾਨ ਜੱਥੇਬੰਦੀਆਂ ਨੂੰ ਜਾਂਦਾ ਹੈ ਉੱਥੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਏ ਯੋਗਦਾਨ ਨੂੰ ਵੀ ਅੱਖੋ-ਪਰੋਖੇ ਨਹੀਂ ਕੀਤਾ ਜਾ ਦਕਦਾ।ਇਸ ਮੌਕੇ 'ਤੇ ਗੁਰਪ੍ਰੀਤ ਸਿੰਘ,ਇਕਬਾਲ ਸਿੰਘ, ਚਮਕੌਰ ਸਿੰਘ,ਜਸਪਾਲ ਸਿੰਘ,ਪਰਮਜੀਤ ਸਿੰਘ,ਹਰਨੇਕ ਸਿੰਘ,ਜਸਵੰਤ ਸਿੰਘ, ਸੁਖਮੰਦਰ ਸਿੰਘ,ਰਣਜੀਤ ਸਿੰਘ,ਵਿੱਕੀ ਸੇਖਾਂ,ਮਾਨ ਬਰਾੜ,ਅਰਸ਼ ਬਰਾੜ,ਗੁਰਜੰਟ ਸਿੰਘ, ਤੇਜਾ ਸਿੰਘ ਅਤੇ ਪੀਏ ਅਮਨਦੀਪ ਸਿੰਘ ਆਦਿ ਕਿਸਾਨ ਹਾਜਰ ਸਨ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #